Sat, May 18, 2024
Whatsapp

ਬਠਿੰਡਾ ਪੁਲਿਸ ਵੱਲੋਂ ਜਲੰਧਰ 'ਚ ਛਾਪੇਮਾਰੀ, ਨਸ਼ਾ ਤਸਕਰੀ ਦੇ ਮਾਮਲੇ 'ਚ ਅਮਰਜੀਤ ਨਾਗਰਾ ਗ੍ਰਿਫਤਾਰ

ਅੱਜ ਬਠਿੰਡਾ ਪੁਲਿਸ ਦੀ ਟੀਮ ਨੇ ਪਿੰਡ ਨਾਗਰਾ ਵਿੱਚ ਛਾਪਾ ਮਾਰ ਕੇ ਅਮਰਜੀਤ ਨਾਗਰਾ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਅਮਰਜੀਤ ਨੂੰ ਬਠਿੰਡਾ ਲੈ ਗਈ ਹੈ।

Written by  Jasmeet Singh -- January 19th 2023 07:30 PM
ਬਠਿੰਡਾ ਪੁਲਿਸ ਵੱਲੋਂ ਜਲੰਧਰ 'ਚ ਛਾਪੇਮਾਰੀ, ਨਸ਼ਾ ਤਸਕਰੀ ਦੇ ਮਾਮਲੇ 'ਚ ਅਮਰਜੀਤ ਨਾਗਰਾ ਗ੍ਰਿਫਤਾਰ

ਬਠਿੰਡਾ ਪੁਲਿਸ ਵੱਲੋਂ ਜਲੰਧਰ 'ਚ ਛਾਪੇਮਾਰੀ, ਨਸ਼ਾ ਤਸਕਰੀ ਦੇ ਮਾਮਲੇ 'ਚ ਅਮਰਜੀਤ ਨਾਗਰਾ ਗ੍ਰਿਫਤਾਰ

ਜਲੰਧਰ, 19 ਜਨਵਰੀ (ਪਤਰਸ ਮਸੀਹ): ਬਠਿੰਡਾ ਪੁਲਿਸ ਨੇ ਜਲੰਧਰ ਦੇ ਨਾਗਰਾ ਦੇ ਨਾਲ ਲੱਗਦੇ ਗੁਰੂ ਨਾਨਕ ਨਗਰ ਵਿੱਚ ਛਾਪੇਮਾਰੀ ਕੀਤੀ ਹੈ। ਬਠਿੰਡਾ ਪੁਲਿਸ ਨੇ ਅਮਰਜੀਤ ਨਾਗਰਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹੈਰੋਇਨ ਤਸਕਰੀ ਦੇ ਇਲਜ਼ਾਮਾਂ 'ਚ ਅਮਰਜੀਤ ਨਾਗਰਾ ਖ਼ਿਲਾਫ਼ ਬਠਿੰਡਾ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। 

ਕਮਿਸ਼ਨਰੇਟ ਦੇ ਥਾਣਾ ਨੰਬਰ 1 ਦੇ ਐਸ.ਐਚ.ਓ. ਜਤਿੰਦਰ ਕੁਮਾਰ ਨੇ ਪੁਲਿਸ ਛਾਪੇਮਾਰੀ ਦੀ ਪੁਸ਼ਟੀ ਕੀਤੀ ਹੈ। ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਬਠਿੰਡਾ ਪੁਲਿਸ ਨੇ ਤਿੰਨ ਤਸਕਰਾਂ ਨੂੰ ਕਰੋੜਾਂ ਦੀ ਹੈਰੋਇਨ ਅਤੇ ਹਥਿਆਰਾਂ ਸਮੇਤ ਕਾਬੂ ਕੀਤਾ ਸੀ। 


ਸੂਤਰਾਂ ਅਨੁਸਾਰ ਤਸਕਰਾਂ ਕੋਲੋਂ ਬਰਾਮਦ ਕੀਤੀ ਸਕਾਰਪੀਓ ਗੱਡੀ ਅਮਰਜੀਤ ਸਿੰਘ ਨਾਗਰਾ ਵਾਸੀ ਗੁਰੂ ਨਾਨਕ ਨਗਰ, ਸ਼ਿਵ ਵਿਹਾਰ, ਨਾਗਰਾ, ਜਲੰਧਰ ਦੇ ਨਾਮ ਲੱਗਦੀ ਹੈ। ਬਠਿੰਡਾ ਪੁਲਿਸ ਅਮਰਜੀਤ ਨਾਗਰਾ ਦੀ ਭਾਲ ਕਰ ਰਹੀ ਸੀ। 

ਅੱਜ ਬਠਿੰਡਾ ਪੁਲਿਸ ਦੀ ਟੀਮ ਨੇ ਪਿੰਡ ਨਾਗਰਾ ਵਿੱਚ ਛਾਪਾ ਮਾਰ ਕੇ ਅਮਰਜੀਤ ਨਾਗਰਾ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਅਮਰਜੀਤ ਨੂੰ ਬਠਿੰਡਾ ਲੈ ਗਈ ਹੈ। 

ਥਾਣਾ ਨੰਬਰ 1 ਦੇ ਐੱਸ.ਐੱਚ.ਓ ਜਤਿੰਦਰ ਕੁਮਾਰ ਨੇ ਬਠਿੰਡਾ ਪੁਲਿਸ ਵੱਲੋਂ ਛਾਪੇਮਾਰੀ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਬਠਿੰਡਾ ਪੁਲਿਸ ਨੇ ਕੁਝ ਦਿਨ ਪਹਿਲਾਂ ਮੁਲਜ਼ਮ ਨੂੰ ਹੈਰੋਇਨ ਦੀ ਤਸਕਰੀ ਕਰਦਿਆਂ ਫੜ ਕੇ ਕੇਸ ਦਰਜ ਕੀਤਾ ਸੀ। ਜਿਸ ਦੀ ਜਾਂਚ ਵਿੱਚ ਅਮਰਜੀਤ ਨਾਗਰਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

- PTC NEWS

Top News view more...

Latest News view more...

LIVE CHANNELS
LIVE CHANNELS