Thu, May 16, 2024
Whatsapp

ਬਿਹਾਰ: ਦਾਨਾਪੁਰ ਅਦਾਲਤ ਵਿੱਚ ਪੇਸ਼ੀ ਲਈ ਜਾ ਰਹੇ ਹਵਾਲਾਤੀ ਦਾ ਗੋਲੀਆਂ ਮਾਰ ਕੇ ਕਤਲ

Written by  Jasmeet Singh -- December 15th 2023 08:21 PM
ਬਿਹਾਰ: ਦਾਨਾਪੁਰ ਅਦਾਲਤ ਵਿੱਚ ਪੇਸ਼ੀ ਲਈ ਜਾ ਰਹੇ ਹਵਾਲਾਤੀ ਦਾ ਗੋਲੀਆਂ ਮਾਰ ਕੇ ਕਤਲ

ਬਿਹਾਰ: ਦਾਨਾਪੁਰ ਅਦਾਲਤ ਵਿੱਚ ਪੇਸ਼ੀ ਲਈ ਜਾ ਰਹੇ ਹਵਾਲਾਤੀ ਦਾ ਗੋਲੀਆਂ ਮਾਰ ਕੇ ਕਤਲ

ਪਟਨਾ: ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਸ਼ੁੱਕਰਵਾਰ ਨੂੰ ਦਿਨ ਦਿਹਾੜੇ ਇੱਕ ਹਵਾਲਾਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਿਸ ਮੁਲਜ਼ਮ ਨੂੰ ਪੇਸ਼ੀ ਲਈ ਦਾਨਾਪੁਰ ਕੋਰਟ ਪਰਿਸਰ ਲੈ ਜਾ ਰਹੀ ਸੀ। ਇਸ ਦੌਰਾਨ ਅਦਾਲਤ ਦੀ ਚਾਰਦੀਵਾਰੀ 'ਚ ਪੁੱਜੇ ਬਦਮਾਸ਼ਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ਤੋਂ ਬਾਅਦ ਅਦਾਲਤ 'ਚ ਹਫੜਾ-ਦਫੜੀ ਮੱਚ ਗਈ।

ਮ੍ਰਿਤਕ ਮੁਲਜ਼ਮ ਦੀ ਪਛਾਣ ਬਿਹਟਾ ਥਾਣਾ ਖੇਤਰ ਦੇ ਸਿਕੰਦਰਪੁਰ ਵਾਸੀ ਅਭਿਸ਼ੇਕ ਕੁਮਾਰ ਉਰਫ਼ ਛੋਟੀ ਸਰਕਾਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਵਾਲਾਤੀ ਖ਼ਿਲਾਫ਼ ਕਤਲ ਸਮੇਤ ਕਈ ਗੰਭੀਰ ਅਪਰਾਧਿਕ ਮਾਮਲੇ ਦਰਜ ਹਨ। ਉਹ ਬਿਊਰ ਜੇਲ੍ਹ ਵਿੱਚ ਬੰਦ ਸੀ।


ਇਸ ਪੂਰੇ ਮਾਮਲੇ ਵਿੱਚ ਸਿਟੀ ਐਸ.ਪੀ. ਰਾਜੇਸ਼ ਕੁਮਾਰ ਨੇ ਦੱਸਿਆ ਕਿ ਦੋ ਹਮਲਾਵਰਾਂ ਨੇ ਗੋਲੀਆਂ ਚਲਾਈਆਂ। ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮੌਕੇ ਤੋਂ ਚਾਰ ਖੋਲ ਬਰਾਮਦ ਕੀਤੇ ਗਏ ਹਨ। ਪੁਲਿਸ ਵੱਲੋਂ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਸਿਟੀ ਐਸ.ਪੀ. ਨੇ ਕਿਹਾ, "ਅਦਾਲਤੀ ਕੰਪਲੈਕਸ ਵਿੱਚ ਸੁਰੱਖਿਆ ਪ੍ਰਬੰਧਾਂ ਦੇ ਮਾਮਲੇ ਵਿੱਚ ਯਕੀਨੀ ਤੌਰ ’ਤੇ ਲਾਪ੍ਰਵਾਹੀ ਹੋਈ ਹੈ। ਅਸੀਂ ਇਸ ਦੀ ਜਾਂਚ ਕਰਾਂਗੇ। ਜੋ ਵੀ ਦੋਸ਼ੀ ਪਾਇਆ ਗਿਆ ਉਸਦੇ ਖਿਲਾਫ ਕਾਰਵਾਈ ਕਰਾਂਗੇ। ਉਨ੍ਹਾਂ ਦਾਅਵਾ ਕੀਤਾ ਕਿ ਗ੍ਰਿਫ਼ਤਾਰ ਕੀਤੇ ਗਏ ਦੋ ਵਿਅਕਤੀਆਂ ਤੋਂ ਇਲਾਵਾ ਇਸ ਘਟਨਾ ਵਿੱਚ ਹੋਰ ਲੋਕ ਵੀ ਸ਼ਾਮਲ ਹਨ। ਅਸੀਂ ਇਸ ਦੀ ਵੀ ਜਾਂਚ ਕਰ ਰਹੇ ਹਾਂ।"

ਇਸ ਦੇ ਨਾਲ ਹੀ ਘਟਨਾ ਸਮੇਂ ਅਦਾਲਤ ਵਿੱਚ ਮੌਜੂਦ ਵਕੀਲ ਮਨੋਰੰਜਨ ਕੁਮਾਰ ਨੇ ਦੱਸਿਆ, "ਕਰੀਬ ਛੇ ਤੋਂ ਸੱਤ ਰਾਊਂਡ ਫਾਇਰਿੰਗ ਹੋਈ ਹੋਵੇਗੀ। ਅਦਾਲਤ ਦੇ ਅਹਾਤੇ ਵਿੱਚ ਵਾਪਰੀ ਇਸ ਤਰ੍ਹਾਂ ਦੀ ਘਟਨਾ ਤੋਂ ਅਸੀਂ ਡਰੇ ਹੋਏ ਹਾਂ।"

ਅਦਾਲਤ ਦੇ ਅਹਾਤੇ 'ਚ ਵਾਪਰੀ ਅਜਿਹੀ ਘਟਨਾ ਨੇ ਸੁਰੱਖਿਆ ਪ੍ਰਬੰਧਾਂ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਮੁਲਜ਼ਮ ਨੂੰ ਗੋਲੀ ਮਾਰਨ ਦੇ ਕਾਰਨਾਂ ਦਾ ਖੁਲਾਸਾ ਪੁੱਛਗਿੱਛ ਤੋਂ ਬਾਅਦ ਹੋਵੇਗਾ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ।

- With inputs from agencies

Top News view more...

Latest News view more...