Tue, Mar 10, 2026
Whatsapp

BSF ਨੂੰ ਮਿਲੀ ਵੱਡੀ ਸਫਲਤਾ. ਸਰਹੱਦ ਤੋਂ 20 ਪੈਕਟ ਹੈਰੋਇਨ, 2 ਪਿਸਤੌਲ ਤੇ 242 ਕਾਰਤੂਸ ਬਰਾਮਦ

ਮਾਮਲਾ ਗੁਰਦਾਸਪੁਰ ਦੇ ਸਰਹੱਦੀ ਹਲਕਾ ਡੇਰਾ ਬਾਬਾ ਨਾਨਕ ’ਚ ਬੀਐਸਐਫ ਦੀ ਚੈੱਕ ਪੋਸਟ ਖ਼ਾਸਾਵਾਲੀ ਦੇ ਨੇੜੇ ਪਿਲਰ ਨੰਬਰ 42/25 ਦੇ ਕੋਲ ਸਵੇਰ ਸਾਢੇ ਪੰਜ ਵਜੇ ਦੇ ਕਰੀਬ ਬੀਐਸਐਫ ਦੀ 113 ਨੰਬਰ ਬਟਾਲੀਅਨ ਤੋਂ ਸਾਹਮਣੇ ਆਇਆ। ਜਿੱਥੇ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ 'ਤੇ ਗੁਰਦਾਸਪੁਰ 'ਚ ਸ਼ਨੀਵਾਰ ਸਵੇਰੇ ਸੀਮਾ ਸੁਰੱਖਿਆ ਬਲ ਅਤੇ ਪਾਕਿ ਤਸਕਰਾਂ ਵਿਚਾਲੇ ਮੁਕਾਬਲਾ ਹੋਇਆ।

Reported by:  PTC News Desk  Edited by:  Aarti -- February 18th 2023 12:22 PM
BSF ਨੂੰ ਮਿਲੀ ਵੱਡੀ ਸਫਲਤਾ. ਸਰਹੱਦ ਤੋਂ 20 ਪੈਕਟ ਹੈਰੋਇਨ, 2 ਪਿਸਤੌਲ ਤੇ 242 ਕਾਰਤੂਸ ਬਰਾਮਦ

BSF ਨੂੰ ਮਿਲੀ ਵੱਡੀ ਸਫਲਤਾ. ਸਰਹੱਦ ਤੋਂ 20 ਪੈਕਟ ਹੈਰੋਇਨ, 2 ਪਿਸਤੌਲ ਤੇ 242 ਕਾਰਤੂਸ ਬਰਾਮਦ

ਰਵੀਬਖਸ਼ ਸਿੰਘ ਅਰਸ਼ੀ (ਗੁਰਦਾਸਪੁਰ, 18 ਫਰਵਰੀ):  ਪਾਕਿਸਤਾਨੀ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਜਿਸ ਦੇ ਚੱਲਦੇ ਆਏ ਦਿਨ ਸਰਹੱਦ ’ਤੇ  ਵੱਡੀ ਮਾਤਰਾ ’ਚ ਨਸ਼ਾ ਅਤੇ ਡਰੋਨ ਦੀ ਹਲਚਲ ਦੇਖਣ ਨੂੰ ਮਿਲਦੀ ਰਹਿੰਦੀ ਹੈ। ਇਸੇ ਤਰ੍ਹਾਂ ਦਾ ਮਾਮਲਾ ਗੁਰਦਾਸਪੁਰ ਦੇ ਸਰਹੱਦੀ ਹਲਕਾ ਡੇਰਾ ਬਾਬਾ ਨਾਨਕ ’ਚ ਬੀਐਸਐਫ ਦੀ ਚੈੱਕ ਪੋਸਟ ਖ਼ਾਸਾਵਾਲੀ ਦੇ ਨੇੜੇ ਪਿਲਰ ਨੰਬਰ 42/25 ਦੇ ਕੋਲ ਸਵੇਰ ਸਾਢੇ ਪੰਜ ਵਜੇ ਦੇ ਕਰੀਬ ਬੀਐਸਐਫ ਦੀ 113 ਨੰਬਰ ਬਟਾਲੀਅਨ ਤੋਂ ਸਾਹਮਣੇ ਆਇਆ। ਜਿੱਥੇ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ 'ਤੇ ਗੁਰਦਾਸਪੁਰ 'ਚ ਸ਼ਨੀਵਾਰ ਸਵੇਰੇ ਸੀਮਾ ਸੁਰੱਖਿਆ ਬਲ ਅਤੇ ਪਾਕਿ ਤਸਕਰਾਂ ਵਿਚਾਲੇ ਮੁਕਾਬਲਾ ਹੋਇਆ।

ਮਿਲੀ ਜਾਣਕਾਰੀ ਮੁਤਾਬਿਕ ਨਸ਼ਾ ਤਸਕਰ ਨਸ਼ੇ ਦੀ ਵੱਡੀ ਖੇਪ ਨੂੰ ਪਾਈਪਾਂ ਰਾਹੀਂ ਕੰਡਿਆਲੀ ਤਾਰ ਦੇ ਪਾਰ ਪਹੁੰਚਾ ਰਹੇ ਸੀ। ਪਰ ਇਨ੍ਹਾਂ ਕੋਸ਼ਿਸ਼ਾਂ ਨੂੰ ਬੀਐਸਐਫ ਦੇ ਜਵਾਨਾਂ ਨੇ ਨਾਕਾਮ ਕਰ ਦਿੱਤਾ। ਸਰਹੱਦ ਦੇ ਕੋਲ ਹਲਚਲ ਦੇਖਦੇ ਹੋਏ ਬੀਐਸਐਫ ਦੇ ਜਵਾਨਾਂ ਨੇ ਚਿਤਾਵਨੀ ਦਿੱਤੀ ਪਰ ਹਲਚਲ ਨਾ ਰੁੱਕਣ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਨੇ ਫਾਇਰਿੰਗ ਕਰ ਦਿੱਤੀ। ਜਿਸ ਤੋਂ ਬਾਅਦ ਪਾਕਿਸਤਾਨੀ ਨਸ਼ਾ ਤਸਕਰਾਂ ਵਲੋਂ ਵੀ ਫਾਇਰਿੰਗ ਕਰ ਦਿੱਤੀ ਗਈ ਗਈ। ਜਿਸ ਵਿੱਚ 40 ਤੋਂ 50 ਰੋਂਦ ਫਾਇਰ ਕੀਤੇ ਗਏ।


ਸਰਹੱਦ ਨਜਦੀਕ ਸੰਘਣੀ ਧੁੰਦ ਦਾ ਫਾਇਦਾ ਚੁੱਕਦੇ ਹੋਏ ਨਸ਼ਾ ਤਸਕਰ ਮੌਕੇ ਤੋਂ ਫਰਾਰ ਹੋ ਗਏ ਜਦਕਿ ਬੀਐਸਐਫ ਦੇ ਜਵਾਨਾਂ ਵਲੋਂ ਸਰਚ ਕੀਤੀ ਗਈ ਤਾਂ ਸਰਹੱਦ ਦੇ ਨਜ਼ਦੀਕ ਇੱਕ 15 ਫੁੱਟ ਲੰਬਾ ਪਾਈਪ ਨਜ਼ਰ ਆਇਆ ਜਿਸ ਰਾਹੀ ਨਸ਼ੇ ਨੂੰ ਕੰਡਿਆਲੀ ਤਾਰ ਦੇ ਪਾਰ ਪਹੁੰਚਾਇਆ ਜਾ ਰਿਹਾ ਸੀ। ਬੀਐਸਐਫ 20 ਪੈਕਟ ਹੈਰੋਇਨ, 2 ਪਿਸਟਲ ਚਾਈਨਾ ਅਤੇ ਤੁਰਕੀ ਮੇਡ,6 ਮੈਗਜ਼ੀਨ ਅਤੇ 242 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ। 

ਨਸ਼ੇ ਦੀ ਖੇਪ ਬਰਾਮਦ ਕਰਨ ਵਾਲੇ ਜਵਾਨਾਂ ਨੂੰ ਸਨਮਾਨ ਵਜੋਂ 50 ਹਜਾਰ ਦੀ ਇਨਾਮੀ ਰਾਸ਼ੀ ਅਤੇ ਦੂਸਰੇ ਸਨਮਾਨ ਨਾਲ ਸਨਮਾਨਿਤ ਕੀਤਾ ਜਾਵੇਗਾ। ਜਿਸ ਥਾਂ ਤੋਂ ਇਹ ਖੇਪ ਬਰਾਮਦ ਕੀਤੀ ਗਈ ਉਸਤੋਂ ਕੁਝ ਹੀ ਦੂਰੀ ਤੇ ਪਾਕਿਸਤਾਨ ਦੀ ਚੈਕ ਪੋਸਟ ਖੋਖਰ ਬੰਦ ਪੈਂਦੀ ਹੈ। ਪਕਿਸਤਾਨ ਦੀ ਮਦਦ ਨਾਲ ਹੀ ਇਹ ਪਾਕਿ ਤਸਕਰ ਲਗਤਾਰ ਹੀ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਿਚ ਲਗੇ ਹੋਏ ਹਨ ਪਰ ਬੀਐਸਐਫ ਦੇ ਮੁਸਤੈਦ ਜਵਾਨਾਂ ਦੇ ਵਲੋਂ ਇਹਨਾਂ ਹਰਕਤਾਂ ਨੂੰ ਲਗਾਤਾਰ ਹੀ ਸਫਲ ਨਹੀਂ ਹੋਣ ਦਿੱਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਮੋਦੀ, CM ਭਗਵੰਤ ਮਾਨ ਸਣੇ ਕਈ ਨੇਤਾਵਾਂ ਨੇ ਮਹਾਂਸ਼ਿਵਰਾਤਰੀ ਦੀਆਂ ਦਿੱਤੀਆਂ ਵਧਾਈਆਂ

- PTC NEWS

Top News view more...

Latest News view more...

PTC NETWORK
PTC NETWORK