Drone At Punjab Border: ਅੰਮ੍ਰਿਤਸਰ ’ਚ ਸਰਹੱਦ ’ਤੇ BSF ਨੇ ਮੁੜ ਡੇਗਿਆ ਡਰੋਨ, 2 ਪੈਕੇਟ ਹੈਰੋਇਨ ਬਰਾਮਦ
Drone At Punjab Border: ਪੰਜਾਬ ਵਿੱਚ ਪਾਕਿਸਤਾਨੀ ਘੁਸਪੈਠ ਬੇਰੋਕ ਜਾਰੀ ਹੈ। ਪਾਕਿਸਤਾਨ ਡਰੋਨ ਰਾਹੀਂ ਪੰਜਾਬ ਵਿੱਚ ਲਗਾਤਾਰ ਨਸ਼ਿਆਂ ਦਾ ਕਾਰੋਬਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਭਾਰਤੀ ਸਰਹੱਦ ’ਤੇ ਤੈਨਾਤ ਬੀਐਸਐਫ ਦੇ ਜਵਾਨਾਂ ਵੱਲੋਂ ਪਾਕਿਸਤਾਨ ਦੀ ਹਰ ਇੱਕ ਕੋਸ਼ਿਸ਼ ਨੂੰ ਨਾਕਾਮ ਕੀਤਾ ਜਾ ਰਿਹਾ ਹੈ। ਪਰ ਪਾਕਿਸਤਾਨ ਆਪਣੀ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ।
BSF shot down Pakistani drone carrying narcotics near International border in Punjab
Read @ANI Story | https://t.co/a3eag7rgfO#BSF #Punjab #Pakistan #drone pic.twitter.com/uJWTGbiZ0s
— ANI Digital (@ani_digital) May 23, 2023
ਸਰਹੱਦੀ ਪਿੰਡਾਂ ’ਚ ਮੁੜ ਡਰੋਨ ਦੀ ਦਸਤਕ
ਪੰਜਾਬ ਦੇ ਸਰਹੱਦੀ ਪਿੰਡਾਂ ’ਚ ਮੁੜ ਤੋਂ ਡਰੋਨ ਦੀ ਦਸਤਕ ਦੇਖਣ ਨੂੰ ਮਿਲੀ ਹੈ। ਅੰਮ੍ਰਿਤਸਰ ਦੇ ਬੀਓਪੀ ਰਾਜਾਤਾਲ ਇਲਾਕੇ ’ਚ ਡਰੋਨ ਨਜ਼ਰ ਆਇਆ ਹੈ। ਜਿਸ ਨੂੰ ਬੀਐਸਐਫ ਨੇ ਫਾਇਰਿੰਗ ਕਰ ਹੇਠਾਂ ਡੇਗ ਦਿੱਤਾ। ਜਿਸ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਨੂੰ 2 ਪੈਕੇਟ ਹੈਰੋਇਨ ਦੀ ਵੀ ਬਰਾਮਦ ਹੋਈ। ਫਿਲਹਾਲ ਇਲਾਕੇ ’ਚ ਬੀਐਸਐਫ ਵੱਲੋਂ ਸਰਚ ਆਪਰੇਸ਼ਨ ਜਾਰੀ ਹੈ।
ਇਹ ਵੀ ਪੜ੍ਹੋ: IMD Issues Alert: ਜਾਣੋ ਪੰਜਾਬ ’ਚ ਅੱਤ ਦੀ ਗਰਮੀ ਤੋਂ ਕਦੋਂ ਮਿਲੇਗੀ ਰਾਹਤ ?; ਮੌਸਮ ਵਿਭਾਗ ਨੇ ਕੀਤੀ ਇਹ ਭਵਿੱਖਬਾਣੀ
- PTC NEWS