Sat, May 18, 2024
Whatsapp

ਮੁਹਾਲੀ ਦੇ ਬਿਲਡਰਾਂ ਨੇ ਹਰਭਜਨ ਸਿੰਘ ਈ.ਟੀ.ਓ. ਨਾਲ ਕੀਤੀ ਮੁਲਾਕਾਤ

Written by  Pardeep Singh -- February 02nd 2023 07:52 PM
ਮੁਹਾਲੀ ਦੇ ਬਿਲਡਰਾਂ ਨੇ ਹਰਭਜਨ ਸਿੰਘ ਈ.ਟੀ.ਓ. ਨਾਲ ਕੀਤੀ ਮੁਲਾਕਾਤ

ਮੁਹਾਲੀ ਦੇ ਬਿਲਡਰਾਂ ਨੇ ਹਰਭਜਨ ਸਿੰਘ ਈ.ਟੀ.ਓ. ਨਾਲ ਕੀਤੀ ਮੁਲਾਕਾਤ

ਚੰਡੀਗੜ੍ਹ :  ਪੰਜਾਬ ਸਰਕਾਰ ਨੇ ਸੱਤਾ ਸੰਭਾਲ ਦੇ ਹੀ ਪੰਜਾਬ ਵਿੱਚ ਅਣਅਧਿਕਾਰਿਤ ਕਾਲੋਨੀਆ ਉੱਤੇ ਰੋਕ ਲਗਾ ਦਿੱਤੀ ਸੀ ਜਿਸ ਤੋਂ ਬਾਅਦ ਕਾਲੋਨੀਆਂ ਵਿੱਚ ਬਿਜਲੀ ਦਾ ਕੁਨੈਕਸ਼ਨ ਲੈਣਾ ਵੀ ਮੁਸ਼ਕਿਲ ਹੋ ਰਿਹਾ ਹੈ। ਮੋਹਾਲੀ ਦੇ ਬਿਲਡਰਾਂ ਨੇ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨਾਲ ਮੁਲਾਕਾਤ ਕੀਤੀ।

ਇਸ ਬਾਰੇ ਬਿਜਲੀ ਤੇ ਲੋਕ ਨਿਰਮਾਣ ਮੰਤਰੀ  ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਹੈ ਕਿ ਐਸ.ਏ.ਐਸ ਨਗਰ ਦੇ ਡਿਵਾਈਨ ਵਰਲਡ ਹੋਮ ਵੈਲਫੇਅਰ ਸੁਸਾਇਟੀ ਸਮੇਤ ਹੋਰ ਵੱਖ-ਵੱਖ ਬਿਲਡਰਾਂ ਨੇ ਅੱਜ ਅਣਅਧਿਕਾਰਿਤ ਕਾਲੋਨੀਆ ਵਿੱਚ ਬਿਜਲੀ ਕੁਨੈਕਸ਼ਨ ਜਾਰੀ ਕਰਨ ਦੀ ਮੰਗ ਕੀਤੀ ਹੈ।


ਉਨ੍ਹਾਂ ਦੱਸਿਆ ਕਿ ਪੀ.ਐਸ.ਪੀ.ਸੀ.ਐਲ. ਵੱਲੋਂ ਉਨ੍ਹਾਂ ਅਣਅਧਿਕਾਰਿਤ ਕਾਲੋਨੀਆ ਵਿੱਚ ਕੁਨੈਕਸ਼ਨ ਨਹੀਂ ਦਿੱਤੇ ਜਾ ਰਹੇ ਹਨ, ਜਿਨ੍ਹਾਂ ਦੇ ਬਿਲਡਰਾਂ ਵੱਲੋਂ ਪੀ.ਐਸ.ਪੀ.ਸੀ.ਐਲ. ਤੋਂ ਐਨ.ਓ.ਸੀ. ਨਹੀਂ ਲਈ ਗਈ ਹੈ। ਬਿਜਲੀ ਮੰਤਰੀ ਨੇ ਬਿਲਡਰਾਂ ਨੂੰ ਇਸ ਮਸਲੇ ਨੂੰ ਛੇਤੀ ਵਿਚਾਰਨ ਦਾ ਭਰੋਸਾ ਦਿੱਤਾ।

ਇਸ ਮੀਟਿੰਗ ਵਿੱਚ ਪੀ.ਐਸ.ਪੀ.ਸੀ.ਐਲ. ਦੇ ਦੱਖਣ ਜ਼ੋਨ ਦੇ ਮੁੱਖ ਇੰਜੀਨੀਅਰ, ਨਿਗਰਾਨ ਇੰਜੀਨੀਅਰ ਵੰਡ ਹਲਕਾ ਮੋਹਾਲੀ, ਖਰੜ, ਜ਼ੀਰਕਪੁਰ ਮੰਡਲ ਦੇ ਸੀਨੀਅਰ ਕਾਰਜਕਾਰੀ ਇੰਜੀਨੀਅਰ ਅਤੇ ਜ਼ੀਰਕਪੁਰ, ਖਰੜ ਅਤੇ ਬਨੂੜ ਦੇ ਵੱਖ-ਵੱਖ ਬਿਲਡਰ ਸ਼ਾਮਿਲ ਸਨ।

- PTC NEWS

Top News view more...

Latest News view more...

LIVE CHANNELS
LIVE CHANNELS