Fri, May 17, 2024
Whatsapp

Indian Railway Rules: ਟ੍ਰੇਨ ’ਚ ਸੀਟਾਂ ਦੀ ਅਦਲਾ-ਬਦਲੀ ਕਰਨਾ ਪੈ ਸਕਦੈ ਭਾਰੀ, ਯਾਤਰਾ ਕਰਨ ਤੋਂ ਪਹਿਲਾਂ ਜਾਣ ਲਓ ਇਹ ਖਾਸ ਨਿਯਮ

Written by  Aarti -- December 19th 2023 04:30 PM
Indian Railway Rules: ਟ੍ਰੇਨ ’ਚ ਸੀਟਾਂ ਦੀ ਅਦਲਾ-ਬਦਲੀ ਕਰਨਾ ਪੈ ਸਕਦੈ ਭਾਰੀ, ਯਾਤਰਾ ਕਰਨ ਤੋਂ ਪਹਿਲਾਂ ਜਾਣ ਲਓ ਇਹ ਖਾਸ ਨਿਯਮ

Indian Railway Rules: ਟ੍ਰੇਨ ’ਚ ਸੀਟਾਂ ਦੀ ਅਦਲਾ-ਬਦਲੀ ਕਰਨਾ ਪੈ ਸਕਦੈ ਭਾਰੀ, ਯਾਤਰਾ ਕਰਨ ਤੋਂ ਪਹਿਲਾਂ ਜਾਣ ਲਓ ਇਹ ਖਾਸ ਨਿਯਮ

Indian Railway Rules: ਜਿਵੇ ਤੁਸੀਂ ਜਾਣਦੇ ਹੋ ਕਿ ਅੱਜਕਲ ਬਹੁਤੇ ਲੋਕ ਭਾਰਤੀ ਰੇਲਵੇ 'ਚ ਸਫ਼ਰ ਕਰਨਾ ਪਸੰਦ ਕਰਦੇ ਹਨ ਅਜਿਹੇ 'ਚ ਜੇਕਰ ਤੁਸੀਂ ਵੀ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਰੇਲ ਗੱਡੀ ਰਾਹੀਂ ਸਫ਼ਰ ਕਰਨਾ ਪਸੰਦ ਕਰਦੇ ਹੋ? ਤਾਂ ਸਪੱਸ਼ਟ ਹੈ ਕਿ ਫਿਰ ਤੁਸੀਂ ਇਕੱਠੇ ਟ੍ਰੇਨ ਸੀਟਾਂ ਬੁੱਕ ਕਰ ਰਹੇ ਹੋਵੋਗੇ? ਪਰ ਜੇ ਤੁਸੀਂ ਵੱਖ-ਵੱਖ ਕੋਚਾਂ ਵਿੱਚ ਰੇਲਗੱਡੀ ਦੀਆਂ ਸੀਟਾਂ ਬੁੱਕ ਕਰਦੇ ਹੋ ਜਾਂ ਇੱਕ ਦੂਜੇ ਦੇ ਸਾਹਮਣੇ ਸੀਟਾਂ ਪ੍ਰਾਪਤ ਕਰਨ ਵਿੱਚ ਅਸਮਰੱਥ ਹੋ, ਤਾਂ ਤੁਸੀਂ ਕੀ ਕਰਦੇ ਹੋ?

ਦੱਸ ਦਈਏ ਕਿ ਜੇਕਰ ਤੁਸੀਂ ਸੀਟਾਂ ਦੀ ਅਦਲਾ-ਬਦਲੀ ਕਰਦੇ ਹੋ, ਤਾਂ ਸਾਵਧਾਨ ਰਹੋ! ਕਿਉਂਕਿ ਰੇਲਵੇ ਨਿਯਮਾਂ ਮੁਤਾਬਕ ਇਹ ਕਾਨੂੰਨੀ ਜੁਰਮ ਹੈ ਅਤੇ ਇਸ ਲਈ ਤੁਹਾਨੂੰ ਕੈਦ ਵੀ ਹੋ ਸਕਦੀ ਹੈ। ਤਾਂ ਆਉ ਜਾਣਦੇ ਹਾਂ ਰੇਲਵੇ ਨਿਯਮਾਂ ਮੁਤਾਬਕ ਸੀਟ ਅਦਲਾ-ਬਦਲੀ ਦੇ ਨਾਲ ਨਾਲ ਹੋਰ ਕਿ ਕਰਨਾ ਕਾਨੂੰਨੀ ਅਪਰਾਧ ਹੈ?


ਰੇਲਵੇ 'ਚ ਕੀ-ਕੀ ਕਰਨਾ ਹੈ ਕਾਨੂੰਨੀ ਅਪਰਾਧ?

ਤੁਹਾਨੂੰ ਦਸ ਦਈਏ ਕਿ ਰੇਲਵੇ ਨਿਯਮਾਂ ਮੁਤਾਬਕ ਕਿਸੇ ਨਾਲ ਸੀਟਾਂ ਬਦਲਣਾ ਕਾਨੂੰਨੀ ਜੁਰਮ ਹੈ। ਇਸ ਤੋਂ ਇਲਾਵਾ ਜੇਕਰ ਕੋਈ ਵਿਅਕਤੀ ਰੇਲਵੇ ਕੰਪਲੈਕਸ ਵਿਚ ਕੋਈ ਸਾਮਾਨ ਵੇਚਦਾ ਹੈ, ਉਹ ਵੀ ਕਿਸੇ ਦੀ ਇਜਾਜ਼ਤ ਤੋਂ ਬਿਨਾਂ, ਤਾਂ ਉਸ ਨੂੰ ਵੀ ਕਾਨੂੰਨੀ ਅਪਰਾਧ ਮੰਨਿਆ ਜਾਂਦਾ ਹੈ। ਇਸ ਦੀ ਉਲੰਘਣਾ ਕਰਨ ਵਾਲਿਆਂ ਨੂੰ ਭਾਰੀ ਜੁਰਮਾਨਾ ਅਤੇ ਕੈਦ ਦੀ ਸਜ਼ਾ ਦੇ ਨਾਲ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

1 ਸਾਲ ਦੀ ਕੈਦ ਅਤੇ 2 ਹਜ਼ਾਰ ਦਸ ਜੁਰਮਾਨਾ : 

ਇਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਭਾਰਤੀ ਰੇਲਵੇ ਦੀ ਧਾਰਾ 144 ਤਹਿਤ ਦੋਸ਼ੀ ਨੂੰ ਕੈਦ ਦੇ ਨਾਲ-ਨਾਲ ਜੁਰਮਾਨਾ ਵੀ ਭਰਨਾ ਪੈ ਸਕਦਾ ਹੈ। ਬਿਨਾਂ ਮੰਜੂਰੀ ਤੋਂ ਸਮਾਨ ਵੇਚਣ ਵਾਲੇ ਦੋਸ਼ੀ ਦੀ ਸਜ਼ਾ 1 ਸਾਲ ਦੀ ਕੈਦ ਅਤੇ 2,000 ਰੁਪਏ ਤੱਕ ਦਾ ਜੁਰਮਾਨਾ ਹੈ। ਜਦੋਂ ਕਿ ਆਪਣੀ ਸੀਟ ਛੱਡ ਕੇ ਕਿਸੇ ਹੋਰ ਸੀਟ ਜਾਂ ਡੱਬੇ ਵਿੱਚ ਸਫਰ ਕਰਨਾ ਵੀ ਕਾਨੂੰਨੀ ਅਪਰਾਧ ਹੈ ਜਿਸ ਲਈ 250 ਰੁਪਏ ਤੱਕ ਦਾ ਜੁਰਮਾਨਾ ਹੈ।

ਟਿਕਟਾਂ ਵੇਚਣਾ ਵੀ ਕਾਨੂੰਨੀ ਅਪਰਾਧ ਹੈ : 

ਦੱਸ ਆਈਏ ਕਿ ਜੇਕਰ ਤੁਸੀਂ ਆਪਣੀ ਰੇਲ ਟਿਕਟ ਨੂੰ ਬਲੈਕ ਵਿੱਚ ਵੇਚਦੇ ਹੋ ਜਾਂ ਕਿਸੇ ਹੋਰ ਤਰੀਕੇ ਨਾਲ ਆਪਣੀ ਟਿਕਟ ਕਿਸੇ ਹੋਰ ਨੂੰ ਦਿੰਦੇ ਹੋ, ਤਾਂ ਇਹ ਵੀ ਕਾਨੂੰਨੀ ਅਪਰਾਧ ਹੈ। ਕਿਉਂਕਿ ਰੇਲ ਦੀਆਂ ਟਿਕਟਾਂ ਸਿਰਫ਼ ਰੇਲਵੇ ਰਾਹੀਂ ਹੀ ਵੇਚੀਆਂ ਜਾਂਦੀਆਂ ਹਨ। ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਟਿਕਟਾਂ ਵੇਚਣ 'ਤੇ ਧਾਰਾ 143 ਲਗਾਈ ਜਾਂਦੀ ਹੈ। ਜਿਸ ਰਹੀ ਮੁਲਜ਼ਮ ਨੂੰ 3 ਸਾਲ ਦੀ ਕੈਦ ਅਤੇ 10,000 ਰੁਪਏ ਤੱਕ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ।

ਵੇਟਿੰਗ ਟਿਕਟ 'ਤੇ ਸਫਰ ਕਰਨਾ ਇਕ ਅਪਰਾਧ ਹੈ : 

ਵੇਟਿੰਗ ਟਿਕਟ 'ਤੇ ਯਾਤਰਾ ਕਰਨਾ ਵੀ ਅਪਰਾਧ ਮੰਨਿਆ ਜਾਂਦਾ ਹੈ। ਕਿਉਂਕਿ ਜੇਕਰ ਤੁਸੀਂ ਬਿਨਾਂ ਕਨਫਰਮ ਟਿਕਟ ਦੇ ਸਫ਼ਰ ਕਰਦੇ ਹੋ ਜਾਂ ਤੁਹਾਡੀ ਰੇਲ ਟਿਕਟ ਕੈਂਸਲ ਹੋ ਜਾਂਦੀ ਹੈ ਤਾਂ ਤੁਹਾਨੂੰ 250 ਰੁਪਏ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ। TTE ਤੁਹਾਡੇ ਤੋਂ ਕਿਰਾਇਆ ਵੀ ਇਕੱਠਾ ਕਰ ਸਕਦਾ ਹੈ ਅਤੇ ਜੇਕਰ ਤੁਸੀਂ ਚਾਹੋ, ਤਾਂ ਤੁਹਾਨੂੰ ਅਗਲੇ ਸਟੇਸ਼ਨ 'ਤੇ ਵੀ ਛੱਡ ਦਿੱਤੋ ਜਾਵੇਗਾ।

ਇਹ ਵੀ ਪੜ੍ਹੋ: Whatsapp Chat Lock: ਜੇਕਰ ਤੁਸੀਂ ਆਪਣੀ ਸੀਕ੍ਰੇਟ ਚੈਟ ਨੂੰ ਦੂਜਿਆਂ ਤੋਂ ਲੁਕਾਉਣਾ ਚਾਹੁੰਦੇ ਹੋ, ਤਾਂ ਇਸ ਸੈਟਿੰਗ ਨੂੰ ਕਰੋ ਚਾਲੂ

- PTC NEWS

Top News view more...

Latest News view more...

LIVE CHANNELS