Charanjit Singh Channi : ਆਮਦਨ ਤੋਂ ਵੱਧ ਜਾਇਦਾਦ ਮਾਮਲਾ, ਵਿਜੀਲੈਂਸ ਵੱਲੋਂ ਸਾਬਕਾ CM ਚੰਨੀ ਤੋਂ 20 ਅਪ੍ਰੈਲ ਨੂੰ ਕੀਤੀ ਜਾਵੇਗੀ ਪੁੱਛਗਿੱਛ
Charanjit Singh Channi: ਪੰਜਾਬ ਵਿਜੀਲੈਂਸ ਟੀਮ ਦੀ ਕਾਂਗਰਸੀ ਮੰਤਰੀਆਂ ਖਿਲਾਫ ਕਾਰਵਾਈ ਜਾਰੀ ਹੈ। ਹੁਣ ਵਿਜੀਲੈਂਸ ਟੀਮ ਦੇ ਰਾਡਾਰ 'ਤੇ ਕਾਂਗਰਸ ਦੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਨ। ਦੱਸ ਦਈਏ ਕਿ ਬੀਤੇ ਦਿਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵਿਜੀਲੈਂਸ ਨੇ ਅੱਜ ਪੇਸ਼ ਹੋਣ ਦੇ ਲਈ ਸੰਮਨ ਭੇਜਿਆ ਸੀ ਪਰ ਚੰਨੀ ਹੁਣ 20 ਅਪ੍ਰੈਲ ਨੂੰ ਵਿਜੀਲੈਂਸ ਦੀ ਜਾਂਚ ਵਿੱਚ ਸ਼ਾਮਲ ਹੋਣਗੇ।
- PTC NEWS