Sat, May 18, 2024
Whatsapp

ਅਜਨਾਲਾ ’ਚ ਮੁਫ਼ਤ ਕੈਂਸਰ ਚੈਕਅਪ ਕੈਂਪ ਦੀ ਸ਼ੁਰੂਆਤ, 12 ਮਾਰਚ ਤੱਕ ਵੱਖ-ਵੱਖ ਪਿੰਡਾਂ ਚ ਲੱਗੇਗਾ ਕੈਂਪ

ਅਜਨਾਲਾ ਦੇ ਸਰਕਾਰੀ ਸੀਨਿਅਰ ਸਕੈਂਡਰੀ ਸਕੂਲ ਲੜਕੇ ਵਿਖੇ ਫ੍ਰੀ ਕੈਂਸਰ ਚੈਕਅਪ ਕੈੰਪ ਲਗਾਇਆ ਗਿਆ। ਇਸ ਕੈਂਪ ਨੂੰ ਅਜਨਾਲਾ ਦੇ ਪਿੰਡ ਗ੍ਰੰਥਗੜ੍ਹ ਦੇ ਜੰਮਪਲ ਆਸਟਰੇਲੀਆ ਨਿਵਾਸੀ ਸਨਮ ਕਾਹਲੋਂ ਵੱਲੋਂ ਸਰਹੱਦੀ ਖੇਤਰ ਅਜਨਾਲਾ ਦੇ ਲੋਕਾਂ ਲਈ ਵਰਲਡ ਕੈਂਸਰ ਕੇਅਰ ਦੀ ਮਦਦ ਨਾਲ ਲਗਾਇਆ।

Written by  Aarti -- March 05th 2023 04:34 PM
ਅਜਨਾਲਾ ’ਚ  ਮੁਫ਼ਤ ਕੈਂਸਰ ਚੈਕਅਪ ਕੈਂਪ ਦੀ ਸ਼ੁਰੂਆਤ, 12 ਮਾਰਚ ਤੱਕ ਵੱਖ-ਵੱਖ ਪਿੰਡਾਂ ਚ ਲੱਗੇਗਾ ਕੈਂਪ

ਅਜਨਾਲਾ ’ਚ ਮੁਫ਼ਤ ਕੈਂਸਰ ਚੈਕਅਪ ਕੈਂਪ ਦੀ ਸ਼ੁਰੂਆਤ, 12 ਮਾਰਚ ਤੱਕ ਵੱਖ-ਵੱਖ ਪਿੰਡਾਂ ਚ ਲੱਗੇਗਾ ਕੈਂਪ

ਮਨਿੰਦਰ ਮੋਂਗਾ (ਅੰਮ੍ਰਿਤਸਰ, 5 ਮਾਰਚ): ਅਜਨਾਲਾ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਲੜਕੇ ਵਿਖੇ ਮੁਫ਼ਤ ਕੈਂਸਰ ਚੈਕਅਪ ਕੈਂਪ ਲਗਾਇਆ ਗਿਆ। ਇਸ ਕੈਂਪ ਨੂੰ ਅਜਨਾਲਾ ਦੇ ਪਿੰਡ ਗ੍ਰੰਥਗੜ੍ਹ ਦੇ ਜੰਮਪਲ ਆਸਟਰੇਲੀਆ ਨਿਵਾਸੀ ਸਨਮ ਕਾਹਲੋਂ ਵੱਲੋਂ ਸਰਹੱਦੀ ਖੇਤਰ ਅਜਨਾਲਾ ਦੇ ਲੋਕਾਂ ਲਈ ਵਰਲਡ ਕੈਂਸਰ ਕੇਅਰ ਦੀ ਮਦਦ ਨਾਲ ਲਗਾਇਆ। ਜਿਸਦਾ ਉਦਘਾਟਨ ਕੈਬਿਨੇਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਵਰਲਡ ਕੈਂਸਰ ਕੇਅਰ ਦੇ ਸੰਸਥਾਪਕ ਕੁਲਵੰਤ ਸਿੰਘ ਧਾਲੀਵਾਲ ਅਤੇ ਐਨਆਰਆਈ ਸਨਮ ਕਾਹਲੋਂ ਵਲੋਂ ਰੀਬਨ ਕੱਟ ਕੇ ਕੀਤਾ। ਇਸ ਮੌਕੇ ਮਾਹਿਰ ਡਾਕਟਰਾਂ ਦੀਆਂ ਟੀਮਾਂ ਵਲੋਂ ਮੁਫ਼ਤ ਚੈਕਅੱਪ ਕਰਕੇ ਉਹਨਾਂ ਦੇ ਮੁਫ਼ਤ ਟੈਂਸਟ ਕਰਕੇ ਉਹਨਾਂ ਨੂੰ ਦਵਾਈਆਂ ਦਿੱਤੀ ਇਸ ਮੌਕੇ ਡਾਕਟਰਾਂ ਵੱਲੋਂ ਮਰੀਜਾਂ ਦੀ ਜਾਂਚ ਕਰਕੇ ਸਹੀ ਸਲਾਹ ਦਿੱਤੀ ਗਈ।

ਇਸ ਮੌਕੇ ਕੈਬਿਨੇਟ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਅਜਨਾਲਾ ਸਰਹੱਦੀ ਇਲਾਕਾ ਹੋਣ ਦੇ ਨਾਲ-ਨਾਲ ਇਕ ਪੱਛੜਿਆ ਹੋਇਆ ਇਲਾਕਾ ਹੈ। ਉਨ੍ਹਾਂ ਕਿਹਾ ਕਿ ਇੱਥੋਂ ਦੇ ਲੋਕ ਜੋ ਹਨ ਉਹਨਾਂ ਨੂੰ ਬਹੁਤ ਸਾਰੀਆਂ ਬੀਮਾਰੀਆਂ ਨੇ ਘੇਰਿਆ ਹੋਇਆ ਹੈ ਅਤੇ ਅੱਜ ਦੇ ਯੁੱਗ ਵਿੱਚ ਸਭ ਤੋਂ ਖਤਰਨਾਕ ਬੀਮਾਰੀ ਕੈਂਸਰ ਹੈ। 


ਉਨ੍ਹਾਂ ਕਿਹਾ ਕਿ ਮੈਂ ਕੁਝ ਲੋਕਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਜੋ ਮਨੁੱਖਤਾ ਦੀ ਸੇਵਾ ਵਿੱਚ ਆਪਣੀ ਜ਼ਿੰਦਗੀ ਗੁਜ਼ਾਰ ਦਿੰਦੇ ਹਨ ਉਨ੍ਹਾਂ ਕਿਹਾ ਕਿ ਇੰਗਲੈਂਡ ਤੋਂ ਵਰਲਡ ਕੇਅਰ ਕੈਂਸਰ ਸੈਂਟਰ  ਕੈਂਪ ਵਾਲਿਆ ਵੱਲੋ ਜੋ ਅਜਨਾਲੇ ਵਰਗੇ ਸਰਹੱਦੀ ਇਲਾਕੇ ਨੂੰ ਚੁਣਿਆ ਤੇ ਅੱਠ ਦਿਨ ਦੇ ਕਰੀਬ ਇਹ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਅੱਗੇ ਕਿਹਾ ਇਹ ਕੈਂਪ 5 ਮਾਰਚ ਤੋਂ ਲੈਕੇ 12 ਮਾਰਚ ਤਕ ਅਜਨਾਲਾ ਦੇ ਵੱਖ ਵੱਖ ਪਿੰਡਾਂ ਵਿੱਚ ਲਗਾਏ ਜਾਣਗੇ। 

ਕੈਬਿਨੇਟ ਮੰਤਰੀ ਕੁਲਦੀਪ ਧਾਲੀਵਾਲ ਨੇ ਅੱਗੇ ਕਿਹਾ ਕਿ ਇਹਨਾਂ ਵੱਲੋਂ ਹਰ ਸਾਲ ਇਹ ਕੈਂਪ ਲਗਾਇਆ ਜਾਂਦਾ ਹੈ। ਕੈਬਨਿਟ ਮੰਤਰੀ ਧਾਲੀਵਾਲ ਨੇ ਕਿਹਾ ਕਿ ਅੱਜ ਮੈ ਅਜਨਾਲੇ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੇ ਟੈਸਟ ਜ਼ਰੂਰ ਕਰਵਾਉਣਾ ਤਾਂ ਕੀ ਸਾਨੂੰ ਉਸ ਬਿਮਾਰੀ ਦਾ ਪਤਾ ਚੱਲ ਸਕੇ ਕਿਉਂਕਿ ਬਿਮਾਰੀਆਂ ਤੇ ਬਹੁਤ ਪੈਸੇ ਲੱਗਦੇ ਹਨ ਜਿਸਦੇ ਚਲਦਿਆਂ ਇਸ ਟੀਮ ਵੱਲੋਂ ਤੇ ਫਰੀ ਕੈਂਪ ਲਗਾਇਆ ਗਿਆ ਜਿਸ ਵਿੱਚ ਦਵਾਈਆਂ ਵੀ ਫ਼੍ਰੀ ਦਿੱਤੀਆਂ ਜਾ ਰਹੀਆਂ ਹਨ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਵਿੱਚ ਵੀ ਵੱਖ-ਵੱਖ ਜਗ੍ਹਾ ’ਤੇ ਇਹ ਕੈਂਪ ਲਗਾਏ ਜਾਣਗੇ।

ਉਨ੍ਹਾ ਕਿਹਾ ਕਿ ਇਸ ਸਮੇਂ ਮਾਲਵੇ ਦੇ ਬਹੁਤ ਲੋਕ ਕੈਂਸਰ ਪੀੜਤ ਹਨ ਕਿਉਂਕਿ ਪੰਜਾਬ ਦਾ ਪਾਣੀ ਬਹੁਤ ਹੀ ਖਰਾਬ ਹੈ ਜਿਸ ਨਾਲ ਕਈ ਬਿਮਾਰੀਆਂ ਪੈਦਾ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਾਡੇ ਕੋਲ ਬਹੁਤ ਲੋਕ ਆਉਂਦੇ ਹਨ ਅਸੀਂ ਕਈ ਲੋਕਾਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਭੇਜਦੇ ਹਾਂ ਉਨ੍ਹਾਂ ਕਿਹਾ ਐਨਆਈਆਰ ਵੀਰ ਸਨਮ ਕਾਹਲੋ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਵੱਲੋਂ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ। 

ਇਸ ਮੌਕੇ ਗੱਲਬਾਤ ਕਰਦੇ ਹੋਏ ਸਨਮ ਸਿੰਘ ਕਾਹਲੋ ਵੱਲੋ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਜੀ ਦੇ ਬਹੁਤ ਸ਼ੁਕਰਗੁਜ਼ਾਰ ਹਨ ਜਿਨ੍ਹਾਂ ਵਿੱਚ ਕੈਂਪ ਲਗਾਇਆ ਗਿਆ। ਉਹਨਾਂ ਅੱਗੇ ਕਿਹਾ ਕਿ ਉਨ੍ਹਾਂ ਦੀ ਦਾਦੀ ਮਾਂ ਨੂੰ ਕੈਂਸਰ ਹੋਇਆ ਸੀ, ਜਿਸਦੇ ਚਲਦੇ ਮੈ ਮਨ ਵਿਚ ਪ੍ਰਣ ਕਰ ਲਿਆ ਕਿ ਉਹ ਇਸ ਬਿਮਾਰੀ ਨੂੰ ਲੈਕੇ ਲੋਕਾਂ ਨੂੰ ਜਾਗਰੂਕ ਕਰਨਗੇ। ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਾਡਾ ਪਿਛੜਿਆ ਸਰਹੱਦੀ ਇਲਾਕਾ ਹੈ ਤੇ ਆਪਣੇ ਇਲਾਕੇ ਦੀ ਸੇਵਾ ਕੀਤੀ ਜਾਵੇ। ਉਨ੍ਹਾਂ ਦਾ ਇਲਾਜ ਕੀਤਾ ਜਾਵੇ ਜਿਸਦੇ ਚੱਲਦੇ ਇਹ ਕੈਂਪ ਲਗਾਇਆ ਗਿਆ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਵੱਧ ਤੋਂ ਵੱਧ ਇਸ ਕੈਂਪ ਵਿੱਚ ਆਉਣ ਅਤੇ ਆਪਣਾ ਇਲਾਜ ਕਰਵਾਉਣ ਸਾਡੇ ਵੱਲੋਂ ਇਹ ਅੱਠ ਥਾਂਵਾਂ ’ਤੇ ਕੈਂਪ ਲਗਾਏ ਜਾ ਰਹੇ ਹਨ। 

ਇਸ ਮੌਕੇ ਵਰਲਡ ਕੈਂਸਰ ਕੇਅਰ ਦੇ ਸੰਸਥਾਪਕ ਕੁਲਵੰਤ ਸਿੰਘ ਧਾਲੀਵਾਲ ਨੇ ਕਿਹਾ ਕਿ ਕੈਂਸਰ ਵਰਗੀ ਬਿਮਾਰੀ ਨੂੰ ਖਤਮ ਕਰਨ ਲਈ ਇਸ ਦੀ ਸ਼ੁਰੂਆਤ ਤੋਂ ਹੀ ਇਸ ਇਲਾਜ ਕਰਵਾਉਣਾ ਚਾਹੀਦਾ ਹੈ ਇਸ ਤੋਂ ਡਰਨਾ ਨਹੀਂ ਚਾਹੀਦਾ ਸਾਨੂੰ ਸਭ ਨੂੰ ਇਸ ਦਾ ਚੈਕਅੱਪ ਕਰਵਾਉਣਾ ਚਾਹੀਦਾ ਹੈ । 

ਇਹ ਵੀ ਪੜ੍ਹੋ: ਪਟਿਆਲਾ ਪਹੁੰਚੇ ਕੇਂਦਰੀ ਸਿਹਤ ਮੰਤਰੀ ਨਾਲ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਕੀਤੀ ਮੁਲਾਕਾਤ, ਸੌਪਿਆ ਮੰਗ ਪੱਤਰ

- PTC NEWS

Top News view more...

Latest News view more...

LIVE CHANNELS
LIVE CHANNELS