ਜੀ-20 ਸਿਖ਼ਰ ਸੰਮੇਲਨ ਸਮਾਪਤ: ਡੈਲੀਗੇਟਸ ਅੱਜ ਸ੍ਰੀ ਅਨੰਦਪੁਰ ਸਾਹਿਬ ਸਥਿਤ ਵਿਰਾਸਤ-ਏ-ਖਾਲਸਾ ਦੇ ਕਰਨਗੇ ਦਰਸ਼ਨ
ਚੰਡੀਗੜ੍ਹ: ਚੰਡੀਗੜ੍ਹ ਵਿੱਚ ਜੀ-20 ਇੰਟਰਨੈਸ਼ਨਲ ਫਾਈਨਾਂਸ਼ੀਅਲ ਆਰਕੀਟੈਕਚਰ ਵਰਕਿੰਗ ਗਰੁੱਪ ਦੀ ਦੋ ਦਿਨੀਂ ਮੀਟਿੰਗ ਸਮਾਪਤ ਹੋ ਗਈ। ਦੱਸ ਦਈਏ ਕਿ ਅੱਜ ਸਾਰੇ ਡੈਲੀਗੇਟਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਸਥਿਤ ਵਿਰਾਸਤ-ਏ-ਖਾਲਸਾ ਦੇ ਦਰਸ਼ਨ ਕਰਵਾਏ ਜਾਣਗੇ। ਦੁਪਹਿਰ ਤੋਂ ਬਾਅਦ ਡੈਲੀਗੇਟ ਚੰਡੀਗੜ੍ਹ ਦੇ ਹੋਟਲ ਲਲਿਤ ਪਹੁੰਚਣਗੇ ਅਤੇ ਸ਼ਾਮ ਨੂੰ ਡੈਲੀਗੇਟ ਰਵਾਨਾ ਹੋ ਜਾਣਗੇ ਜਦਕਿ ਜਿਆਜਾ ਡੈਲੀਗੇਟ ਵੀਰਵਾਰ ਨੂੰ ਵਾਪਸ ਚੱਲੇ ਜਾਣਗੇ।
ਉੱਥੇ ਹੀ ਦੂਜੇ ਪਾਸੇ ਬੀਤੇ ਦਿਨ ਰੌਕ ਗਾਰਡਨ ਵਿਖੇ ਵਿਦੇਸ਼ੀ ਮਹਿਮਾਨਾਂ ਨੇ ਖੂਬ ਆਨੰਦ ਮਾਣਿਆ। ਵਿਦੇਸ਼ੀ ਡੈਲੀਗੇਟਾਂ ਨੂੰ ਸ਼ਹਿਰ ਦੇ ਪ੍ਰਸਿੱਧ ਸੈਰ-ਸਪਾਟਾ ਸਥਾਨਾਂ ’ਤੇ ਲਿਜਾਇਆ ਗਿਆ। ਇਨ੍ਹਾਂ ਵਿੱਚ ਰੌਕ ਗਾਰਡਨ, ਸੁਖਨਾ ਝੀਲ, ਰੋਜ਼ ਅਤੇ ਕੈਪੀਟਲ ਕੰਪਲੈਕਸ ਅਹਿਮ ਸੀ।
ਚੰਡੀਗੜ੍ਹ ਦੇ ਵੱਖ ਵੱਖ ਥਾਵਾਂ ’ਤੇ ਵਿਦੇਸ਼ੀ ਮਹਿਮਾਨਾਂ ਨੇ ਖੂਬ ਆਨੰਦ ਮਾਣਿਆ। ਉਨ੍ਹਾਂ ਨੇ ਮਿੱਟੀ ਦੇ ਬਰਤਨਾਂ ਨੂੰ ਬਣਦੇ ਹੋਇਆ ਦੇਖਿਆ। ਰੌਕ ਗਾਰਡਨ ’ਚ ਨੇਕ ਚੰਦ ਦੇ ਆਰਟ ਨੂੰ ਵੀ ਵਿਦੇਸ਼ ਮਹਿਮਾਨ ਦੇਖਦੇ ਨਜ਼ਰ ਆਏ। ਮਹਿਲਾ ਵਿਦੇਸ਼ੀ ਮਹਿਮਾਨਾਂ ਨੇ ਸਪੈਸ਼ਲ ਸਟਾਲਸ ਵਿਖੇ ਖਰੀਦਦਾਰੀ ਵੀ ਕੀਤੀ। ਉਨ੍ਹਾਂ ਨੇ ਹੱਥਾਂ ਚ ਮਹਿੰਦੀ ਵੀ ਲਗਵਾਈ। ਨਾਲ ਹੀ ਕੁਝ ਮਹਿਮਾਨ ਭੰਗੜਾ ਪਾਉਂਦੇ ਹੋਏ ਵੀ ਨਜ਼ਰ ਆਏ।
ਕਾਬਿਲੇਗੌਰ ਹੈ ਕਿ ਇਹ ਡੈਲੀਗੇਟ ਇੰਟਰਨੈਸ਼ਨਲ ਫਾਈਨੈਂਸ਼ੀਅਲ ਆਰਕੀਟੈਕਚਰ ਨੂੰ ਮਜ਼ਬੂਤ ਕਰਨ ਦੀ ਦਿਸ਼ਾ 'ਚ ਅਹਿਮ ਬੈਠਕ 'ਚ ਪਹੁੰਚੇ ਸੀ। ਇਸ ਦੌਰਾਨ ਵੱਖ-ਵੱਖ ਦੇਸ਼ਾਂ ਨੂੰ ਆਉਂਦੀਆਂ ਚੁਣੌਤੀਆਂ ਬਾਰੇ ਵੀ ਚਰਚਾ ਕੀਤੀ ਗਈ।
ਇਹ ਵੀ ਪੜ੍ਹੋ: ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ CM ਮਾਨ ਜਲੰਧਰ ਤੋਂ ਬਨਾਰਸ ਜਾਣ ਵਾਲੀ ਰੇਲਗੱਡੀ ਨੂੰ ਦਿਖਾਉਣਗੇ ਹਰੀ ਝੰਡੀ
- PTC NEWS