Thu, May 16, 2024
Whatsapp

Gippy Grewal: ਗਿੱਪੀ ਗਰੇਵਾਲ ਨੇ ਪਤਨੀ ਰਵਨੀਤ ਨਾਲ ਸਾਂਝੀ ਕੀਤੀ ਰੋਮਾਂਟਿਕ ਵੀਡੀਓ, 'ਪਾਸੇ ਹਟ ਜਾਓ, ਜੱਟੀ ਤੁਰੀ ਆਉਂਦੀ ਐ'

ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਅਕਸਰ ਹੀ ਲਾਈਮਲਾਈਟ 'ਚ ਬਣੇ ਰਹਿੰਦੇ ਹਨ। ਜਲਦ ਹੀ ਉਨ੍ਹਾਂ ਦੀ ਫਿਲਮ 'ਕੈਰੀ ਆਨ ਜੱਟਾ 3' ਰਿਲੀਜ਼ ਹੋਣ ਜਾ ਰਹੀ ਹੈ।

Written by  Ramandeep Kaur -- May 25th 2023 05:45 PM -- Updated: May 25th 2023 05:37 PM
Gippy Grewal: ਗਿੱਪੀ ਗਰੇਵਾਲ ਨੇ ਪਤਨੀ ਰਵਨੀਤ ਨਾਲ ਸਾਂਝੀ ਕੀਤੀ ਰੋਮਾਂਟਿਕ ਵੀਡੀਓ, 'ਪਾਸੇ ਹਟ ਜਾਓ, ਜੱਟੀ ਤੁਰੀ ਆਉਂਦੀ ਐ'

Gippy Grewal: ਗਿੱਪੀ ਗਰੇਵਾਲ ਨੇ ਪਤਨੀ ਰਵਨੀਤ ਨਾਲ ਸਾਂਝੀ ਕੀਤੀ ਰੋਮਾਂਟਿਕ ਵੀਡੀਓ, 'ਪਾਸੇ ਹਟ ਜਾਓ, ਜੱਟੀ ਤੁਰੀ ਆਉਂਦੀ ਐ'

Gippy Grewal: ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਅਕਸਰ ਹੀ ਲਾਈਮਲਾਈਟ 'ਚ ਬਣੇ ਰਹਿੰਦੇ ਹਨ। ਜਲਦ ਹੀ ਉਨ੍ਹਾਂ ਦੀ ਫਿਲਮ 'ਕੈਰੀ ਆਨ ਜੱਟਾ 3' ਰਿਲੀਜ਼ ਹੋਣ ਜਾ ਰਹੀ ਹੈ। ਗਿੱਪੀ ਦੇ ਨਾਲ ਨਾਲ ਫਿਲਮ ਦੀ ਪੂਰੀ ਸਟਾਰ ਕਾਸਟ ਫਿਲਮ ਦੀ ਰੱਜ ਕੇ ਪ੍ਰਮੋਸ਼ਨ ਕਰ ਰਹੀ ਹੈ।

ਇਸ ਦਰਮਿਆਨ ਗਿੱਪੀ ਗਰੇਵਾਲ ਦੀ ਇੱਕ ਵੀਡੀਓ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਗਿੱਪੀ ਗਰੇਵਾਲ ਨੇ ਆਪਣੀ ਪਤਨੀ ਰਵਨੀਤ ਗਰੇਵਾਲ ਨਾਲ ਇੱਕ ਰੋਮਾਂਟਿਕ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ 'ਚ ਗਿੱਪੀ ਰਵਨੀਤ ਦਾ ਹੱਥ ਫੜੇ ਨਜ਼ਰ ਆ ਰਹੀ ਹੈ। ਵੀਡੀਓ 'ਚ ਰਵਨੀਤ ਕੌਰ ਹਮੇਸ਼ਾ ਦੀ ਤਰ੍ਹਾਂ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ। ਫੈਨਜ਼ ਨੂੰ ਦੋਵਾਂ ਦੀ ਰੋਮਾਂਟਿਕ ਕੈਮਿਸਟਰੀ ਖੂਬ ਪਸੰਦ ਆ ਰਹੀ ਹੈ।



ਜਿਸ 'ਚ ਦੋਵੇਂ ਪਤੀ ਪਤਨੀ ਰੋਮਾਂਟਿਕ ਮੂਡ 'ਚ ਨਜ਼ਰ ਆ ਰਹੇ ਹਨ। ਦੋਵਾਂ ਨੇ ਹੱਥਾਂ 'ਚ ਹੱਥ ਪਾਇਆ ਹੈ ਅਤੇ ਬਹੁਤ ਹੀ ਖੁਸ਼ ਦਿਖਾਈ ਦੇ ਰਹੇ ਹਨ । ਗਿੱਪੀ ਗਰੇਵਾਲ ਦੇ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ 'ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਪਿਆਰ ਦੀ ਵਰਖਾ ਕੀਤੀ ਜਾ ਰਹੀ ਹੈ ।


ਖੂਬਸੂਰਤ ਜੋੜੀ ਗਿੱਪੀ ਗਰੇਵਾਲ ਅਤੇ ਰਵਨੀਤ ਗਰੇਵਾਲ ਸੋਸ਼ਲ ਮੀਡੀਆ 'ਤੇ ਸਰਗਰਮ ਰਹਿੰਦੇ ਹਨ। ਰਵਨੀਤ ਗਰੇਵਾਲ ਨੂੰ ਗਿੱਪੀ ਗਰੇਵਾਲ ਆਪਣਾ ਲੱਕੀ ਚਾਰਮ ਮੰਨਦੇ ਹਨ। ਕਿਉਂਕਿ ਰਵਨੀਤ ਗਰੇਵਾਲ ਦੇ ਨਾਲ ਵਿਆਹ ਤੋਂ ਬਾਅਦ ਹੀ ਗਿੱਪੀ ਗਰੇਵਾਲ ਦੀ ਪੰਜਾਬੀ ਇੰਡਸਟਰੀ 'ਚ ਤੂਤੀ ਬੋਲਣ ਲੱਗੀ ਅਤੇ ਉਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ।

ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਗਿੱਪੀ ਗਰੇਵਾਲ ਨੇ ਫ਼ਿਲਮਾਂ 'ਚ ਵੀ ਆਪਣੀ ਕਿਸਮਤ ਅਜ਼ਮਾਈ ਤਾਂ ਅਦਾਕਾਰੀ ਦੇ ਖੇਤਰ 'ਚ ਵੀ ਕਾਮਯਾਬੀ ਦੇ ਝੰਡੇ ਗੱਡੇ ਅਤੇ ਹੁਣ ਫ਼ਿਲਮ ਨਿਰਮਾਣ ਦੇ ਖੇਤਰ 'ਚ ਵੀ ਮੱਲਾਂ ਮਾਰ ਰਹੇ ਹਨ । ਗਿੱਪੀ ਗਰੇਵਾਲ ਅਤੇ ਰਵਨੀਤ ਗਰੇਵਾਲ ਦੇ ਤਿੰਨ ਪੁੱਤਰ ਹਨ। ਜਿਨ੍ਹਾਂ ਚੋਂ ਸ਼ਿੰਦਾ ਗਰੇਵਾਲ ਤਾਂ ਆਪਣੇ ਪਿਤਾ ਦੇ ਨਕਸ਼ੇ ਕਦਮ 'ਤੇ ਚੱਲਦਾ ਹੋਇਆ ਅਦਾਕਾਰੀ ਦੇ ਖੇਤਰ 'ਚ ਸਰਗਰਮ ਹੈ। ਹੁਣ ਤੱਕ ਉਹ ਕਈ ਫ਼ਿਲਮਾਂ 'ਚ ਨਜ਼ਰ ਵੀ ਆ ਚੁੱਕਿਆ ਹੈ। 

- PTC NEWS

Top News view more...

Latest News view more...

LIVE CHANNELS