Paris Cycling Event: ਪੈਰਿਸ ’ਚ ਹੋਏ ਸਾਈਕਲਿੰਗ ਮੁਕਾਬਲੇ ’ਚ ਹੁਸ਼ਿਆਰਪੁਰ ਦੇ ਨੌਜਵਾਨ ਨੇ ਮਾਰੀਆਂ ਮਲ੍ਹਾਂ
ਵਿੱਕੀ ਅਰੋੜਾ (ਹੁਸ਼ਿਆਰਪੁਰ): ਪੈਰਿਸ ’ਚ ਹੋਏ ਸਾਈਕਲਿੰਗ ਮੁਕਾਬਲੇ ’ਚ ਹੁਸ਼ਿਆਰਪੁਰ ਦੇ ਗੁਰਸਿੱਖ ਵਿਅਕਤੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਉਨ੍ਹਾਂ ਨੇ ਕਰਦਿਆਂ ਹੋਇਆ ਮੈਡਲ ਹਾਸਿਲ ਕੀਤਾ ਹੈ। ਜਿਸ ਨਾਲ ਉਨ੍ਹਾਂ ਨੇ ਹੁਸ਼ਿਆਰਪੁਰ ਦੇ ਨਾਲ ਨਾਲ ਪੂਰੇ ਪੰਜਾਬ ਦਾ ਨਾਂਅ ਰੋਸ਼ਨ ਕੀਤਾ। ਦੱਸ ਦਈਏ ਕਿ ਸਾਈਕਲਿਸਟ ਦਲਵੀਰ ਸਿੰਘ ਰਹਸੀ ਹੁਸ਼ਿਆਰਪੁਰ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਦਾ ਫਿੱਟ ਬਾਈਕਰਜ਼ ਕਲੱਬ ਦੇ ਮੈਂਬਰਾਂ ਵਲੋਂ ਉੱਘੇ ਸਮਾਜ ਸੇਵਕ ਪਰਮਜੀਤ ਸਿੰਘ ਸਚਦੇਵਾ ਦੀ ਅਗਵਾਈ ’ਚ ਜ਼ੋਰਦਾਰ ਸਵਾਗਤ ਕੀਤਾ ਗਿਆ।
ਪੈਰਿਸ ’ਚ ਹੋਇਆ ਸਾਈਕਲਿੰਗ ਮੁਕਾਬਲਾ
ਮੀਡੀਆ ਨਾਲ ਗੱਲਬਾਤ ਦੌਰਾਨ ਦਲਵੀਰ ਸਿੰਘ ਰਹਸੀ ਨੇ ਕਿਹਾ ਕਿ ਉਹ ਫਿਨ ਬਾਈਕਰਜ਼ ਕਲੱਬ ਦੇ ਮੈਂਬਰ ਹਨ ਅਤੇ ਇਸ ਸੰਸਥਾ ਨਾਲ ਕੁਝ ਸਮਾਂ ਪਹਿਲਾਂ ਹੀ ਜੁੜੇ ਸਨ ਤੇ ਇਸੇ ਆਧਾਰ ’ਤੇ ਹੀ ਉਨ੍ਹਾਂ ਨੇ ਪੈਰਿਸ ’ਚ ਹੋਏ ਮੁਕਾਬਲੇ ’ਚ ਹਿੱਸਾ ਲਿਆ।
'88 ਘੰਟੇ 30 ਮਿੰਟ ’ਚ ਪੂਰਾ ਕੀਤਾ ਸੀ ਸਮਾਂ'
ਉਨ੍ਹਾਂ ਅੱਗੇ ਦੱਸਿਆ ਕਿ 1250 ਕਿਲੋਮੀਟਰ ਦੀ ਸਾਈਕਲਿੰਗ 90 ਘੰਟਿਆਂ ’ਚ ਮੁਕੰਮਲ ਕਰਨੀ ਸੀ ਜਿਸਨੂੰ ਉਨ੍ਹਾਂ ਵਲੋਂ 88 ਘੰਟੇ 30 ਮਿੰਟ ’ਚ ਪੂਰਾ ਕੀਤਾ ਗਿਆ ਹੈ। ਦਲਵੀਰ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਰਸਤੇ ’ਚ ਉਨ੍ਹਾਂ ਨੂੰ ਕਾਫੀ ਜਿ਼ਆਦਾ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ ਕਿਉਂਕਿ 3 ਦਿਨ ਲਗਾਤਾਰ ਰਾਤ ਸਮੇਂ ਵੀ ਸਾਈਕਲਿੰਗ ਕਾਰਨ ਉਹ ਰੋਟੀ ਵੀ ਨਾ ਖਾ ਸਕੇ।
ਪੈਰਿਸ ਜਾਣ ਲਈ ਦਲਵੀਰ ਨੇ ਖੁਦ ਖਰਚੇ ਪੈਸੇ-ਸਚਦੇਵਾ
ਇਸ ਮੌਕੇ ਪਰਮਜੀਤ ਸਿੰਘ ਸਚਦੇਵਾ ਨੇ ਕਿਹਾ ਕਿ ਦਲਵੀਰ ਸਿੰਘ ਵਲੋਂ ਜੋ ਉਪਲਬਧੀ ਹਾਸਿਲ ਕੀਤੀ ਗਈ ਹੈ ਉਹ ਕੋਈ ਮਹਾਨ ਸ਼ਖਸੀਅਤ ਹੀ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਆਪਣੇ ਪੱਲਿਓਂ ਲੱਖਾਂ ਰੁਪਏ ਖਰਚ ਕਰਕੇ ਦਲਵੀਰ ਸਿੰਘ ਪੈਰਿਸ ਗਏ ਸਨ ਤੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੇ ਭਾਰਤ ਦਾ ਨਾਂ ਰੋਸ਼ਨ ਕਰਕੇ ਵਾਪਿਸ ਪਰਤੇ ਹਨ।
ਇਹ ਵੀ ਪੜ੍ਹੋ: 'ਖੇਡਾਂ ਵਤਨ ਪੰਜਾਬ ਦੀਆਂ' ਸੀਜ਼ਨ-2 ਦਾ ਅੱਜ ਹੋਵੇਗਾ ਅਗਾਜ਼; ਮੁੱਖ ਮੰਤਰੀ ਬਠਿੰਡਾ ਦੇ ਖੇਡ ਸਟੇਡੀਅਮ 'ਚ ਕਰਨਗੇ ਸ਼ੁਰੂਆਤ
- PTC NEWS