J P Nadda in Himachal: ਅੱਜ ਹਿਮਾਚਲ ਦੌਰੇ ’ਤੇ ਭਾਜਪਾ ਕੌਮੀ ਪ੍ਰਧਾਨ ਜੇਪੀ ਨੱਡਾ, ਪੀੜਤ ਪਰਿਵਾਰਾਂ ਨਾਲ ਕਰਨਗੇ ਮੁਲਾਕਾਤ
J P Nadda in Himachal: ਹਿਮਾਚਲ ਪ੍ਰਦੇਸ਼ ਵਿੱਚ ਪਿਛਲੇ ਹਫ਼ਤੇ ਮੀਂਹ ਕਾਰਨ ਹੋਈ ਤਬਾਹੀ ਵਿੱਚ ਮਰਨ ਵਾਲਿਆਂ ਦੀ ਗਿਣਤੀ 78 ਹੋ ਗਈ ਹੈ। ਦੱਸ ਦਈਏ ਕਿ ਜਿਸ ਨਾਲ ਢਹਿ-ਢੇਰੀ ਹੋਏ ਮੰਦਰ ਦੇ ਮਲਬੇ ਵਿੱਚੋਂ ਇੱਕ ਹੋਰ ਲਾਸ਼ ਬਰਾਮਦ ਹੋਈ ਹੈ। ਦੂਜੇ ਪਾਸੇ ਮੌਸਮ ਵਿਭਾਗ ਨੇ ਆਉਣ ਵਾਲੇ ਦੋ ਦਿਨਾਂ ਦੇ ਲਈ ਆਰੇਂਜ ਅਲਰਟ ਜਾਰੀ ਕੀਤਾ ਹੈ।
ਮਿਲੀ ਜਾਣਕਾਰੀ ਮੁਤਾਬਿਕ ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਅੱਜ ਆਪਦਾ ਦਾ ਜਾਇਜ਼ਾ ਲੈਣ ਹਿਮਾਚਲ ਪਹੁੰਚ ਰਹੇ ਹਨ। ਨੱਡਾ ਸ਼ਿਮਲਾ, ਸਿਰਮੌਰ ਅਤੇ ਬਿਲਾਸਪੁਰ ਦੇ ਆਫਤ ਪ੍ਰਭਾਵਿਤ ਲੋਕਾਂ ਨੂੰ ਮਿਲਣਗੇ। ਸਭ ਤੋਂ ਪਹਿਲਾਂ ਨੱਡਾ ਸਵੇਰੇ 9 ਵਜੇ ਸਿਰਮੌਰ ਜ਼ਿਲ੍ਹੇ ਦੇ ਪਾਉਂਟਾ ਸਾਹਿਬ ਦੇ ਪਿੰਡ ਸਿਰਮੌਰੀਵਾਲ ਪਹੁੰਚਣਗੇ। ਇੱਥੇ ਉਹ ਹਾਦਸੇ ਵਿੱਚ 5 ਲੋਕਾਂ ਨੂੰ ਗੁਆਉਣ ਵਾਲੇ ਪਰਿਵਾਰ ਨੂੰ ਮਿਲਣਗੇ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਸ ਤੋਂ ਬਾਅਦ ਨੱਡਾ ਸਵੇਰੇ 11:20 ਵਜੇ ਸ਼ਿਮਲਾ ਦੇ ਖੰਡਰ ਸ਼ਿਵ ਬਾਵੜੀ ਮੰਦਰ ਦਾ ਜਾਇਜ਼ਾ ਲੈਣਗੇ। ਇਸ ਤੋਂ ਬਾਅਦ ਉਹ ਕ੍ਰਿਸ਼ਨਾ ਨਗਰ ਵਿੱਚ ਨੁਕਸਾਨੇ ਗਏ ਘਰਾਂ ਦਾ ਜਾਇਜ਼ਾ ਲੈਣਗੇ। ਦੁਪਹਿਰ 1 ਵਜੇ ਹੋਟਲ ਪੀਟਰਹਾਫ ਵਿਖੇ ਸਥਾਨਕ ਪ੍ਰਸ਼ਾਸਨ ਨਾਲ ਰਾਹਤ ਅਤੇ ਬਚਾਅ ਕਾਰਜਾਂ ਸਬੰਧੀ ਚਰਚਾ ਕਰਨਗੇ।
ਕਾਬਿਲੇਗੌਰ ਹੈ ਕਿ ਸ਼ਿਵ ਬਾਵੜੀ ਮੰਦਿਰ 'ਚ ਜਮੀਨ ਖਿਸਕਣ ਦੀ ਘਟਨਾ ’ਚੋਂ 17 ਲਾਸ਼ਾਂ ਮਿਲੀਆਂ ਹਨ। 14 ਅਗਸਤ ਨੂੰ ਸ਼ਿਮਲਾ ਦੇ ਸਮਰਹਿੱਲ ਇਲਾਕੇ 'ਚ ਸਥਿਤ ਸ਼ਿਵ ਬਾਵੜੀ ਮੰਦਿਰ 'ਚ ਭਾਰੀ ਮੀਂਹ ਕਾਰਨ ਜ਼ਮੀਨ ਖਿਸਕ ਗਈ ਸੀ। ਜਿਸ ਵਿੱਚ ਕਈ ਲੋਕ ਦੱਬ ਗਏ। ਇਨ੍ਹਾਂ 'ਚੋਂ 17 ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ, ਜਦਕਿ 3 ਲੋਕ ਅਜੇ ਵੀ ਲਾਪਤਾ ਹਨ।
ਇਹ ਵੀ ਪੜ੍ਹੋ: Army Vehicle Accident: ਲੱਦਾਖ 'ਚ ਵਾਪਰਿਆ ਵੱਡਾ ਹਾਦਸਾ, ਨਦੀ 'ਚ ਡਿੱਗੀ ਫੌਜ ਦੀ ਗੱਡੀ
- PTC NEWS