ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਸਮਰਪਿਤ ਕਬੱਡੀ ਟੂਰਨਾਮੈਂਟ ਰੱਦ, ਗੈਂਗਸਟਰਾਂ ਦਾ ਦੱਸਿਆ ਜਾ ਰਿਹਾ ਹੱਥ !
ਲੁਧਿਆਣਾ: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਸਮਰਪਿਤ ਕਬੱਡੀ ਟੂਰਨਾਮੈਂਟ ਨੂੰ ਰੱਦ ਕਰ ਦਿੱਤਾ ਗਿਆ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਕਬੱਡੀ ਟੂਰਨਾਮੈਂਟ ਨੂੰ ਰੱਦ ਕਰਨ ਦੇ ਪਿੱਛੇ ਦਾ ਗੈਂਗਸਟਰਾਂ ਦਾ ਹੱਥ ਦੱਸਿਆ ਜਾ ਰਿਹਾ ਹੈ। ਹਾਲਾਂਕਿ ਪ੍ਰਬੰਧਕਾਂ ਵੱਲੋਂ ਇਸ ਤੋਂ ਇਨਕਾਰ ਕੀਤਾ ਜਾ ਰਿਹਾ ਹੈ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਹਲਵਾਰਾ ਦੇ ਪਿੰਡ ਸੁਧਾਰ ’ਚ ਆਯੋਜਿਤ ਕੀਤਾ ਗਿਆ ਹੈ। ਜਿੱਥੇ ਕੱਬਡੀ ਕੱਪ ’ਚ ਖੇਡਣ ਲਈ ਆਈਆਂ ਕੱਬਡੀ ਟੀਮਾਂ ਨੇ 4 ਮੈਚ ਖੇਡਣ ਤੋਂ ਬਾਅਦ ਅਚਾਨਕ ਹੀ ਮੈਦਾਨ ’ਚ ਆਉਣ ਤੋਂ ਇਨਕਾਰ ਕਰ ਦਿੱਤਾ ਹੈ। ਜਿਸ ਤੋਂ ਬਾਅਦ ਇਸ ਟੁਰਨਾਮੈਂਟ ਨੂੰ ਰੱਦ ਕਰਨਾ ਪੈ ਗਿਆ ਹੈ। ਸੂਤਰਾਂ ਤੋਂ ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰਾਂ ਵੱਲੋਂ ਖੇਡਣ ਆਈਆਂ ਟੀਮਾਂ ਨੂੰ ਡਰਾ ਧਮਕਾ ਕੇ ਖੇਡਣ ਤੋਂ ਰੋਕਿਆ।
ਕਾਬਿਲੇਗੌਰ ਹੈ ਕਿ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਕਬੱਡੀ ਟੂਰਨਾਮੈਂਟ ਦਾ 13ਵਾਂ ਕਬੱਡੀ ਕੱਪ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ ਸੀ। ਇਸ ਕਬੱਡੀ ਟੂਰਨਾਮੈਂਟ ਵਿੱਚ ਸਿੱਧੂ ਮੂਸੇਵਾਲਾ ਦੇ ਦੋ ਪਸੰਦੀਦਾ ਟਰੈਕਟਰ 5911 ਬੈਸਟ ਰੇਡਰ ਅਤੇ ਸਟਾਪਰ ਨਾਲ ਭਾਰੀ ਨਕਦ ਇਨਾਮੀ ਰਾਸ਼ੀ ਤੋਂ ਇਲਾਵਾ ਸਨਮਾਨਿਤ ਕੀਤਾ ਜਾਣਾ ਸੀ।
ਇਹ ਵੀ ਪੜ੍ਹੋ: ਕੌਮੀ ਇਨਸਾਫ਼ ਮੋਰਚੇ ਨਾਲ ਨਹੀਂ ਮੇਰਾ ਕੋਈ ਸਬੰਧ, ਅਕਾਲੀ ਹਾਂ ਅਕਾਲੀ ਰਹਾਂਗਾ : ਬਲਵੰਤ ਸਿੰਘ ਰਾਜੋਆਣਾ
- PTC NEWS