Tue, Mar 3, 2026
Whatsapp

Kajol Viral Video: ਕਾਜੋਲ ਮੇਕਅੱਪ ਦੌਰਾਨ ਸਵੈਟਰ ਬੁਣਦੀ ਹੋਈ ਆਈ ਨਜ਼ਰ, ਦੇਖੋ ਵੀਡੀਓ

ਬਾਲੀਵੁੱਡ ਅਦਾਕਾਰਾ ਕਾਜੋਲ ਅੱਜ ਵੀ ਆਪਣੇ ਫੈਨਜ਼ ਦੇ ਦਿਲਾਂ ਤੇ ਰਾਜ ਕਰਦੀ ਹੈ। ਨਾਲ ਹੀ ਅਦਾਕਾਰਾ ਮਲਟੀ-ਟਾਸਕਿੰਗ ਵਿੱਚ ਮੁਹਾਰਤ ਰੱਖਦੀ ਹੈ। ਇਸੇ ਦੇ ਚੱਲਦੇ ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ। ਜਿਸ ’ਚ ਉਹ ਮੇਕਅੱਪ ਕਰਦੇ ਹੋਏ ਸਵੈਟਰ ਬੁਣਨਦੇ ਹੋਏ ਨਜ਼ਰ ਆ ਰਹੇ ਹਨ।

Reported by:  PTC News Desk  Edited by:  Aarti -- February 18th 2023 06:21 PM
Kajol Viral Video: ਕਾਜੋਲ ਮੇਕਅੱਪ ਦੌਰਾਨ ਸਵੈਟਰ ਬੁਣਦੀ ਹੋਈ ਆਈ ਨਜ਼ਰ, ਦੇਖੋ ਵੀਡੀਓ

Kajol Viral Video: ਕਾਜੋਲ ਮੇਕਅੱਪ ਦੌਰਾਨ ਸਵੈਟਰ ਬੁਣਦੀ ਹੋਈ ਆਈ ਨਜ਼ਰ, ਦੇਖੋ ਵੀਡੀਓ

Kajol Viral Video:  ਬਾਲੀਵੁੱਡ ਅਦਾਕਾਰਾ ਕਾਜੋਲ ਅੱਜ ਵੀ ਆਪਣੇ ਫੈਨਜ਼ ਦੇ ਦਿਲਾਂ ਤੇ ਰਾਜ ਕਰਦੀ ਹੈ। ਨਾਲ ਹੀ ਅਦਾਕਾਰਾ ਮਲਟੀ-ਟਾਸਕਿੰਗ ਵਿੱਚ ਮੁਹਾਰਤ ਰੱਖਦੀ ਹੈ। ਇਸੇ ਦੇ ਚੱਲਦੇ ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ। ਜਿਸ ’ਚ ਉਹ ਮੇਕਅੱਪ ਕਰਦੇ ਹੋਏ ਸਵੈਟਰ ਬੁਣਨਦੇ ਹੋਏ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ ’ਤੇ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। 

View this post on Instagram

A post shared by Kajol Devgan (@kajol)



ਦਅਰਸਲ ਕਾਜੋਲ ਆਪਣੀ ਆਉਣ ਵਾਲੀ ਵੈੱਬ ਸੀਰੀਜ਼ 'ਦਿ ਗੁੱਡ ਵਾਈਫ' ਦੀ ਸ਼ੂਟਿੰਗ ’ਚ ਬਿਜ਼ੀ ਹਨ ਇਸ ਦੌਰਾਨ ਜਦੋ ਸ਼ੂਟ ਦੇ ਲਈ ਉਹ ਮੈਕਅਪ ਕਰਵਾਉਣ ਆਏ ਤਾਂ ਉਹ ਸਵੈਟਰ ਬੁਣਨ ਲੱਗੇ। ਜਿਸ ਨੂੰ ਉਨ੍ਹਾਂ ਨੂੰ ਮਲਟੀ ਟਾਸਕਿੰਗ ਦਾ ਨਾਂ ਦਿੱਤਾ। ਕਾਜੋਲ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ’ਤੇ ਇਸ ਵੀਡੀਓ ਨੂੰ ਸਾਂਝਾ ਕੀਤਾ ਹੈ। ਜਿਸ ਦੇ ਕੈਪਸ਼ਨ ’ਚ ਉਨ੍ਹਾਂ ਲਿਖਿਆ ਹੈ ਕਿ ਉਹ ਕਿਵੇਂ ਬੁਣਾਈ ਦਾ ਅਭਿਆਸ ਕਰਨ ਦੇ ਲਈ ਸਮੇਂ ਦੀ ਵਰਤੋਂ ਕਰ ਰਹੀ ਹੈ। ਇਸ ਨੂੰ ਉਨ੍ਹਾਂ ਨੇ 'ਮਲਟੀ-ਟਾਸਕਿੰਗ' ਕਰਾਰ ਦਿੱਤਾ।

ਦੱਸ ਦਈਏ ਕਿ ਅਦਾਕਾਰਾ 'ਦਿ ਗੁੱਡ ਵਾਈਫ' ਨਾਮ ਦੇ ਅਮਰੀਕੀ ਕੋਰਟਰੂਮ ਡਰਾਮੇ ਦੇ ਭਾਰਤੀ ਸੰਸਕਰਣ ਵਿੱਚ ਜੂਲੀਆਨਾ ਮੈਗੁਇਰਸ ਦੀ ਮੁੱਖ ਭੂਮਿਕਾ ਨਿਭਾ ਰਹੀ ਹੈ। ਸ਼ੋਅ ਡਿਜ਼ਨੀ ਪਲੱਸ ਹੌਟਸਟਾਰ 'ਤੇ ਪ੍ਰਸਾਰਿਤ ਹੋਵੇਗਾ। ਕਾਜੋਲ ਇਸ ’ਚ ਇੱਕ ਘਰੇਲੂ ਔਰਤ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ।

ਇਹ ਵੀ ਪੜ੍ਹੋ: ਗਰਭਪਾਤ 'ਤੇ ਰਾਖੀ ਸਾਵੰਤ ਦਾ ਖੁਲਾਸਾ ਕਰ ਦੇਵੇਗਾ ਹੈਰਾਨ

- PTC NEWS

Top News view more...

Latest News view more...

PTC NETWORK
PTC NETWORK