Sun, May 19, 2024
Whatsapp

Old Gold Jewellery: ਹੁਣ ਨਹੀਂ ਵੇਚ ਸਕੋਗੇ ਪੁਰਾਣੇ ਗਹਿਣੇ !

ਲੋਕ ਅਕਸਰ ਸੋਨੇ ਦੇ ਗਹਿਣਿਆਂ ਨੂੰ ਐਮਰਜੈਂਸੀ ਫੰਡ ਵਜੋਂ ਦੇਖਦੇ ਹਨ। ਜੇਕਰ ਤੁਹਾਡੇ ਘਰ 'ਚ ਵੀ ਬਹੁਤ ਸਾਰਾ ਸੋਨਾ ਪਿਆ ਹੈ ਅਤੇ ਤੁਸੀਂ ਉਸ ਨੂੰ ਵੇਚਣ ਬਾਰੇ ਸੋਚ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਫਾਇਦੇਮੰਦ ਹੈ।

Written by  Ramandeep Kaur -- May 20th 2023 11:02 AM -- Updated: May 20th 2023 11:30 AM
Old Gold Jewellery: ਹੁਣ ਨਹੀਂ ਵੇਚ ਸਕੋਗੇ ਪੁਰਾਣੇ ਗਹਿਣੇ !

Old Gold Jewellery: ਹੁਣ ਨਹੀਂ ਵੇਚ ਸਕੋਗੇ ਪੁਰਾਣੇ ਗਹਿਣੇ !

Old Gold Jwellery: ਲੋਕ ਅਕਸਰ ਸੋਨੇ ਦੇ ਗਹਿਣਿਆਂ ਨੂੰ ਐਮਰਜੈਂਸੀ ਫੰਡ ਵਜੋਂ ਦੇਖਦੇ ਹਨ। ਜੇਕਰ ਤੁਹਾਡੇ ਘਰ 'ਚ ਵੀ ਬਹੁਤ ਸਾਰਾ ਸੋਨਾ ਪਿਆ ਹੈ ਅਤੇ ਤੁਸੀਂ ਉਸ ਨੂੰ ਵੇਚਣ ਬਾਰੇ ਸੋਚ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਫਾਇਦੇਮੰਦ ਹੈ। ਹੁਣ ਤੱਕ ਤੁਸੀਂ ਬਿਨ੍ਹਾਂ ਕਿਸੇ ਨਿਯਮ ਦੇ ਆਪਣੇ ਸੋਨੇ ਦੇ ਗਹਿਣਿਆਂ ਨੂੰ ਵੇਚਦੇ ਜਾਂ ਬਦਲਦੇ ਸੀ।

ਪਰ ਹੁਣ ਅਜਿਹਾ ਕਰਨਾ ਆਸਾਨ ਨਹੀਂ ਹੋਵੇਗਾ। ਹੁਣ ਸਰਕਾਰ ਨੇ ਇਸ ਲਈ ਨਿਯਮ ਤੈਅ ਕਰ ਦਿੱਤੇ ਹਨ। ਸਰਕਾਰੀ ਨਿਯਮਾਂ ਦੇ ਮੁਤਾਬਕ ਹੁਣ ਕੋਈ ਵੀ ਬਿਨ੍ਹਾਂ ਹਾਲਮਾਰਕ ਵਾਲੇ ਗਹਿਣੇ ਵੇਚ ਜਾਂ ਖਰੀਦ ਨਹੀਂ ਸਕਦਾ। ਜੇਕਰ ਤੁਸੀਂ ਆਪਣਾ ਪੁਰਾਣਾ ਸੋਨਾ ਵੇਚਣਾ ਚਾਹੁੰਦੇ ਹੋ, ਤਾਂ ਇਸ ਨੂੰ ਹਾਲਮਾਰਕ ਕਰਵਾਉਣਾ ਜ਼ਰੂਰੀ ਹੈ।


ਇਹ ਹੈ ਸਰਕਾਰ ਦਾ ਨਿਯਮ

1 ਅਪ੍ਰੈਲ 2023 ਤੋਂ, ਸਰਕਾਰ ਨੇ ਸੋਨੇ ਦੇ ਗਹਿਣਿਆਂ ਦੀ ਖਰੀਦੋ-ਫਰੋਖਤ ਬਾਰੇ ਨਿਯਮ ਲਾਗੂ ਕੀਤੇ ਸਨ। ਇਸ ਨਿਯਮ ਦੇ ਤਹਿਤ ਕੋਈ ਵੀ ਵਿਅਕਤੀ ਬਿਨ੍ਹਾਂ ਹਾਲਮਾਰਕ ਜਾਂ 6 ਅੰਕਾਂ ਦੇ HUID ਨੰਬਰ ਦੇ ਗਹਿਣੇ ਨਹੀਂ ਖਰੀਦ ਸਕਦਾ ਹੈ। ਬਿਨ੍ਹਾਂ ਹਾਲਮਾਰਕ ਦੇ ਗਹਿਣਿਆਂ ਵਿੱਚ ਧੋਖਾਧੜੀ ਦੇ ਮਾਮਲੇ ਅਕਸਰ ਸਾਹਮਣੇ ਆਉਂਦੇ ਹਨ। ਇਸ ਨੂੰ ਰੋਕਣ ਲਈ ਸਰਕਾਰ ਨੇ ਇਹ ਨਿਯਮ ਲਾਗੂ ਕੀਤਾ ਹੈ।

ਹਾਲਮਾਰਕਿੰਗ ਕਰਵਾਉਣਾ ਹੈ ਜ਼ਰੂਰੀ 

ਬੀਆਈਐਸ ਭਾਵ ਭਾਰਤੀ ਮਿਆਰ ਬਿਊਰੋ ਦੇ ਅਨੁਸਾਰ, ਜੇ ਕਿਸੇ ਕੋਲ ਬਿਨ੍ਹਾਂ ਹਾਲਮਾਰਕ ਦੇ ਪੁਰਾਣੇ ਗਹਿਣੇ ਹਨ, ਤਾਂ ਉਸ 'ਤੇ ਹਾਲਮਾਰਕਿੰਗ ਕਰਵਾਉਣੀ ਜ਼ਰੂਰੀ ਹੋਵੇਗੀ। ਹਾਲਮਾਰਕਿੰਗ ਸੋਨੇ ਦੀ ਸ਼ੁੱਧਤਾ ਬਾਰੇ ਜਾਣਕਾਰੀ ਦਿੰਦੀ ਹੈ। ਹਾਲਾਂਕਿ, ਕੋਈ ਵੀ ਹਾਲਮਾਰਕਿੰਗ ਕਰਵਾ ਸਕਦਾ ਹੈ। 1 ਅਪ੍ਰੈਲ ਤੋਂ ਪਹਿਲਾਂ ਸੋਨੇ ਦੇ ਗਹਿਣੇ ਬਿਨ੍ਹਾਂ ਹਾਲਮਾਰਕਿੰਗ ਦੇ ਵੀ ਵੇਚੇ ਜਾਂਦੇ ਸਨ। ਅਜਿਹੇ 'ਚ ਕਈ ਲੋਕਾਂ ਕੋਲ ਬਿਨ੍ਹਾਂ ਹਾਲਮਾਰਕ ਦੇ ਪੁਰਾਣੇ ਗਹਿਣੇ ਹੁੰਦੇ ਹਨ। ਜਿਸ ਨੂੰ ਉਹ ਬਦਲਣਾ ਜਾਂ ਵੇਚਣਾ ਚਾਹੁਣਗੇ।

ਇੰਝ ਕਰਵਾ ਸਕਦੇ ਹੋ ਹਾਲਮਾਰਕਿੰਗ 

ਜੇ ਤੁਸੀਂ ਆਪਣੇ ਗਹਿਣਿਆਂ ਜਾਂ ਸੋਨੇ ਦੀਆਂ ਵਸਤੂਆਂ 'ਤੇ ਹਾਲਮਾਰਕਿੰਗ ਕਰਵਾਉਣਾ ਚਾਹੁੰਦੇ ਹੋ, ਤਾਂ ਤੁਸੀਂ ਖੁਦ ਵੀ ਕਰ ਸਕਦੇ ਹੋ। ਇਸ ਲਈ ਤੁਹਾਨੂੰ ਆਪਣੀ ਸੋਨੇ ਦੀ ਚੀਜ਼ ਨੂੰ ਹਾਲਮਾਰਕਿੰਗ ਸੈਂਟਰ ਲੈ ਕੇ ਜਾਣਾ ਹੋਵੇਗਾ। ਹਾਲਮਾਰਕਿੰਗ ਲਈ, ਤੁਹਾਨੂੰ ਕੇਂਦਰ 'ਤੇ ਇਕ ਆਈਟਮ ਲਈ 45 ਰੁਪਏ ਅਦਾ ਕਰਨੇ ਪੈਣਗੇ। ਹਾਲਮਾਰਕਿੰਗ ਫੀਸ ਦਾ ਭੁਗਤਾਨ ਕਰਨ ਤੋਂ ਬਾਅਦ, ਨਵੇਂ ਨਿਯਮਾਂ ਅਨੁਸਾਰ ਤੁਹਾਡੇ ਸਾਮਾਨ ਦੀ ਹਾਲਮਾਰਕ ਕੀਤੀ ਜਾਵੇਗੀ। ਹੁਣ ਤੁਸੀਂ ਇਸ 'ਤੇ 6 ਅੰਕਾਂ ਦਾ HUID ਨੰਬਰ ਪ੍ਰਿੰਟ ਦੇਖੋਗੇ। ਜੋ ਇਸਦੀ ਸ਼ੁੱਧਤਾ ਦਾ ਸਬੂਤ ਹੋਵੇਗਾ।

ਦੱਸਣਯੋਗ ਹੈ ਕਿ ਇਹ ਨਿਯਮ ਕੁਝ ਚੀਜ਼ਾਂ 'ਤੇ ਲਾਗੂ ਨਹੀਂ ਹੁੰਦਾ ਹੈ। ਉਦਾਹਰਣ ਵਜੋਂ, ਕੋਈ ਵੀ ਕਾਰੋਬਾਰੀ ਜਿਸਦਾ ਸਾਲਾਨਾ ਟਰਨਓਵਰ 40 ਲੱਖ ਜਾਂ ਇਸ ਤੋਂ ਵੱਧ ਹੈ, ਇਸ ਨਿਯਮ ਤੋਂ ਬਾਹਰ ਹੈ। ਇਸ ਦੇ ਨਾਲ ਹੀ 2 ਗ੍ਰਾਮ ਤੋਂ ਘੱਟ ਸੋਨੇ ਦੇ ਗਹਿਣਿਆਂ 'ਤੇ ਹਾਲਮਾਰਕਿੰਗ ਜ਼ਰੂਰੀ ਨਹੀਂ ਹੈ।

- PTC NEWS

Top News view more...

Latest News view more...

LIVE CHANNELS
LIVE CHANNELS