Moga School Bus Accident: ਬੱਚਿਆਂ ਨਾਲ ਭਰੀਆਂ 2 ਸਕੂਲੀ ਬੱਸਾਂ ਹੋਈਆਂ ਹਾਦਸੇ ਦਾ ਸ਼ਿਕਾਰ
School Bus Accident: ਪੰਜਾਬ ਦੇ ਮੋਗਾ ਜ਼ਿਲ੍ਹੇ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਮੋਗਾ-ਲੁਧਿਆਣਾ ਮੁੱਖ ਮਾਰਗ 'ਤੇ ਬੱਚਿਆਂ ਨਾਲ ਭਰੀਆਂ ਦੋ ਸਕੂਲੀ ਬੱਸਾਂ ਦੀ ਟਰੱਕ ਨਾਲ ਟੱਕਰ ਹੋ ਗਈ।
ਜਾਣਕਾਰੀ ਅਨੁਸਾਰ ਮੋਗਾ ਲੁਧਿਆਣਾ ਰੋਡ ’ਤੇ ਪਿੰਡ ਮਹਿਣਾ ਨੇੜੇ ਜਦੋਂ ਇਕ ਬੱਸ ਹਾਈਵੇਅ ਤੋਂ ਸਕੂਲ ਵੱਲ ਮੁੜਨ ਲੱਗੀ ਤਾਂ ਪਿੱਛੇ ਤੋਂ ਇੱਕ ਟਰੱਕ ਨੇ ਬੱਸ ਨੂੰ ਟੱਕਰ ਮਾਰ ਦਿੱਤੀ। ਬੱਸ ਅੱਗੇ ਜਾ ਰਹੀ ਇਕ ਹੋਰ ਸਕੂਲ ਬੱਸ ਨਾਲ ਟਕਰਾ ਗਈ। ਬੱਸਾਂ ਪਲਟ ਗਈਆਂ, ਜਿਸ ਕਾਰਨ ਕਈ ਬੱਚੇ ਜ਼ਖਮੀ ਹੋ ਗਏ ਹਨ। ਬੱਸਾਂ ਵਿਚ ਸਕੂਲ ਦੇ ਅਧਿਆਪਕ ਵੀ ਸਵਾਰ ਸਨ। ਉਹ ਵੀ ਜ਼ਖਮੀ ਹੋਏ ਹਨ। ਲੋਕਾਂ ਨੇ ਟਰੱਕ ਡਰਾਈਵਰ ਨੂੰ ਮੌਕੇ ਉਤੇ ਹੀ ਕਾਬੂ ਕਰ ਲਿਆ।
ਮਿਲੀ ਜਾਣਕਾਰੀ ਦੇ ਮੁਤਾਬਕ ਜਿਆਦਾਤਰ ਬੱਚੇ ਸੁਰੱਖਿਅਤ ਹਨ, ਇਨ੍ਹਾਂ ਹੀ ਨਹੀਂ ਬੱਚਿਆਂ ਦੇ ਮਾਪੇ ਵੀ ਇੱਕ ਤਰ੍ਹਾਂ ਦੇ ਸਦਮੇ 'ਚ ਹਨ ਅਤੇ ਸ਼ਾਇਦ ਉਹ ਇਸ ਚੀਜ਼ ਦਾ ਸ਼ੁਕਰਾਨਾ ਕਰ ਰਹੇ ਹਨ ਕਿ ਉਨ੍ਹਾਂ ਦੇ ਬੱਚੇ ਬਚ ਗਏ ਹਨ। ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਕੋਈ ਵੀ ਜਾਣੀ ਨੁਕਸਾਨ ਨਹੀਂ ਹੋਇਆ ਹੈ ਪਰ ਕਈ ਬੱਚਿਆਂ ਦੇ ਸੱਟਾਂ ਲੱਗੀਆਂ ਹਨ।
- PTC NEWS