Sat, Feb 21, 2026
Whatsapp

Punjab Weather Update : ਪੰਜਾਬ ‘ਚ ਅਗਲੇ 7 ਦਿਨ ਤੱਕ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ, ਤੇਜ਼ ਧੁੱਪ ਕਾਰਨ ਬਦਲਿਆ ਮੌਸਮ

Punjab Weather Update : ਪੰਜਾਬ 'ਚ ਹੁਣ ਠੰਢ ਲਗਭਗ ਖਤਮ ਹੋ ਚੁੱਕੀ ਹੈ। ਸਵੇਰੇ-ਸ਼ਾਮ ਹਲਕੀ ਠੰਢ ਮਹਿਸੂਸ ਹੋ ਰਹੀ ਹੈ, ਪਰ ਤੇਜ਼ ਧੁੱਪ ਕਾਰਨ ਮੌਸਮ ਗਰਮੀ ਵਾਂਗ ਬਣ ਗਿਆ ਹੈ। ਅੱਜ ਕਈ ਥਾਵਾਂ 'ਤੇ ਸਵੇਰੇ ਧੁੰਦ ਵੀ ਦਿਖਾਈ ਦਿੱਤੀ ਹੈ। ਮੌਸਮ ਵਿਭਾਗ ਮੁਤਾਬਕ ਅਗਲੇ 7 ਦਿਨਾਂ ਤੱਕ ਪੰਜਾਬ ਅਤੇ ਚੰਡੀਗੜ੍ਹ ਵਿੱਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ।

Reported by:  PTC News Desk  Edited by:  Shanker Badra -- February 21st 2026 08:26 AM -- Updated: February 21st 2026 08:31 AM
Punjab Weather Update : ਪੰਜਾਬ ‘ਚ ਅਗਲੇ 7 ਦਿਨ ਤੱਕ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ, ਤੇਜ਼ ਧੁੱਪ ਕਾਰਨ ਬਦਲਿਆ ਮੌਸਮ

Punjab Weather Update : ਪੰਜਾਬ ‘ਚ ਅਗਲੇ 7 ਦਿਨ ਤੱਕ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ, ਤੇਜ਼ ਧੁੱਪ ਕਾਰਨ ਬਦਲਿਆ ਮੌਸਮ

Punjab Weather Update : ਪੰਜਾਬ 'ਚ ਹੁਣ ਠੰਢ ਲਗਭਗ ਖਤਮ ਹੋ ਚੁੱਕੀ ਹੈ। ਸਵੇਰੇ-ਸ਼ਾਮ ਹਲਕੀ ਠੰਢ ਮਹਿਸੂਸ ਹੋ ਰਹੀ ਹੈ, ਪਰ ਤੇਜ਼ ਧੁੱਪ ਕਾਰਨ ਮੌਸਮ ਗਰਮੀ ਵਾਂਗ ਬਣ ਗਿਆ ਹੈ। ਅੱਜ ਕਈ ਥਾਵਾਂ 'ਤੇ ਸਵੇਰੇ ਧੁੰਦ ਵੀ ਦਿਖਾਈ ਦਿੱਤੀ ਹੈ। ਮੌਸਮ ਵਿਭਾਗ ਮੁਤਾਬਕ ਅਗਲੇ 7 ਦਿਨਾਂ ਤੱਕ ਪੰਜਾਬ ਅਤੇ ਚੰਡੀਗੜ੍ਹ ਵਿੱਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ।

ਇਸ ਦੌਰਾਨ ਉੱਤਰ-ਪੱਛਮੀ ਦਿਸ਼ਾ ਤੋਂ ਹਵਾਵਾਂ ਵੱਗਣਗੀਆਂ ਅਤੇ ਦਿਨ ਦੇ ਤਾਪਮਾਨ ਵਿੱਚ ਵਾਧਾ ਹੋਵੇਗਾ। ਪਿਛਲੇ 24 ਘੰਟਿਆਂ ਵਿੱਚ ਤਾਪਮਾਨ ਵਿੱਚ 0.9 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ, ਜੋ ਆਮ ਤੋਂ 3.5 ਡਿਗਰੀ ਵੱਧ ਹੈ। ਸਭ ਤੋਂ ਵੱਧ ਤਾਪਮਾਨ 28.8 ਡਿਗਰੀ ਫਰੀਦਕੋਟ ਵਿੱਚ ਦਰਜ ਹੋਇਆ। ਇਸ ਮਹੀਨੇ ਹੁਣ ਤੱਕ ਕੇਵਲ 0.6 ਮਿਮੀ ਮੀਂਹ ਦਰਜ ਕੀਤਾ ਗਿਆ ਹੈ, ਜੋ ਆਮ (20.1 ਮਿਮੀ) ਨਾਲੋਂ 97% ਘੱਟ ਹੈ। ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਮੀਂਹ ਬਿਲਕੁਲ ਨਹੀਂ ਪਿਆ ਜਾਂ ਬਹੁਤ ਘੱਟ ਪਿਆ।

ਤਾਪਮਾਨ ਵਿੱਚ ਹੋਵੇਗਾ ਹੋਰ ਵਾਧਾ

ਮੌਸਮ ਵਿਭਾਗ ਚੰਡੀਗੜ੍ਹ ਦੇ ਡਾਇਰੈਕਟਰ ਸੁਰਿੰਦਰ ਪਾਲ ਸਿੰਘ ਦੇ ਅਨੁਸਾਰ ਅਗਲੇ 7 ਦਿਨਾਂ ਦੌਰਾਨ ਮੌਸਮ ਖੁਸ਼ਕ ਰਹੇਗਾ ਅਤੇ ਨਿਊਨਤਮ ਤਾਪਮਾਨ ਵਿੱਚ 2 ਤੋਂ 3 ਡਿਗਰੀ ਤੱਕ ਹੌਲੀ-ਹੌਲੀ ਵਾਧਾ ਹੋਵੇਗਾ।

- PTC NEWS

Top News view more...

Latest News view more...

PTC NETWORK
PTC NETWORK