Tue, Dec 23, 2025
Whatsapp

ਫੁੱਲੀਆਂ ਨਾਲ ਭਰੇ ਟਰੱਕ 'ਚੋਂ ਸ਼ਰਾਬ ਦੀਆਂ ਨਿਕਲੀਆਂ 200 ਪੇਟੀਆਂ

Reported by:  PTC News Desk  Edited by:  Pardeep Singh -- February 27th 2023 08:21 PM
ਫੁੱਲੀਆਂ ਨਾਲ ਭਰੇ ਟਰੱਕ 'ਚੋਂ  ਸ਼ਰਾਬ ਦੀਆਂ ਨਿਕਲੀਆਂ 200 ਪੇਟੀਆਂ

ਫੁੱਲੀਆਂ ਨਾਲ ਭਰੇ ਟਰੱਕ 'ਚੋਂ ਸ਼ਰਾਬ ਦੀਆਂ ਨਿਕਲੀਆਂ 200 ਪੇਟੀਆਂ

ਗੁਰਦਾਸਪੁਰ: ਗੁਰਦਾਸਪੁਰ ਵਿੱਚ ਫੁੱਲੀਆਂ ਨਾਲ ਭਰੇ ਟਰੱਕ ਵਿੱਚੋਂ ਸ਼ਰਾਬ ਦੀਆਂ 200 ਪੇਟੀਆਂ ਬਰਾਮਦ ਕੀਤੀਆਂ ਹਨ। ਪੁਲਿਸ ਨੇ ਟਰੱਕ ਤੋਂ ਇਲਾਵਾ ਇਕ ਬਲੈਰੋ ਗੱਡੀ ਅਤੇ 4 ਵਿਅਕਤੀਆਂ ਨੂੰ ਵੀ ਕਾਬੂ ਕੀਤਾ ਹੈ।


ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਸਪੀ ਹਰੀਸ਼ ਕੁਮਾਰ ਨੇ ਦੱਸਿਆ ਕਿ ਸਦਰ ਪੁਲਿਸ ਗੁਰਦਾਸਪੁਰ ਨੇ ਮੁਖਬਰ  ਦੀ ਇਤਲਾਹ ਉੱਤੇ ਡੇਰਾ ਬਾਬਾ ਨਾਨਕ ਰੋਡ ਉੱਤੇ ਨਾਕੇਬੰਦੀ ਦੌਰਾਨ ਇਕ ਟਰੱਕ ਨੂੰ ਰੋਕਿਆ ਜਿਸ ਵਿਚ ਫੁੱਲੀਆਂ ਲੋਡ ਕੀਤੀਆਂ ਹੋਈਆਂ ਸਨ ਜਿਸਦਾ ਨਬਰ GJ 12 BY 5704 ਹੈ। ਪੁਲਿਸ ਦਾ ਕਹਿਣਾ ਹੈ ਕਿ ਜਦੋਂ ਪੁਲਿਸ ਨੇ ਤਲਾਸ਼ੀ ਲਈ ਤਾਂ ਟਰੱਕ ਵਿੱਚ ਖੁਫੀਆ ਤਰੀਕੇ ਨਾਲ ਬਣਾਏ ਤਹਿਖਾਨੇ ਵਿਚੋਂ 200 ਸ਼ਰਾਬ ਦੀਆਂ ਪੇਟੀਆਂ ਬਰਾਮਦ ਕੀਤੀਆਂ ਹਨ।

ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਨਸ਼ੇ ਤਸਕਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ।

- PTC NEWS

Top News view more...

Latest News view more...

PTC NETWORK
PTC NETWORK