Mon, May 20, 2024
Whatsapp

Raghav Chadha Salary: ਜਾਣੋ ਪਰੀਣੀਤੀ ਚੋਪੜਾ ਦੇ ਹੋਣ ਵਾਲੇ ਘਰਵਾਲੇ ਰਾਘਵ ਚੱਢਾ ਦੀ ਕਿੰਨੀ ਹੈ ਮਹੀਨਾਵਾਰ ਤਨਖਾਹ ?

ਬਾਲੀਵੁੱਡ ਅਦਾਕਾਰਾ ਪਰੀਣੀਤੀ ਚੋਪੜਾ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਇਨ੍ਹੀਂ ਦਿਨੀਂ ਸੁਰਖੀਆਂ 'ਚ ਹਨ। ਇਸ ਜੋੜੇ ਨੇ ਹਾਲ ਹੀ 'ਚ ਮੰਗਣੀ ਕਰਵਾਈ ਹੈ।

Written by  Ramandeep Kaur -- May 18th 2023 03:10 PM
Raghav Chadha Salary: ਜਾਣੋ ਪਰੀਣੀਤੀ ਚੋਪੜਾ ਦੇ ਹੋਣ ਵਾਲੇ ਘਰਵਾਲੇ ਰਾਘਵ ਚੱਢਾ ਦੀ ਕਿੰਨੀ ਹੈ ਮਹੀਨਾਵਾਰ ਤਨਖਾਹ ?

Raghav Chadha Salary: ਜਾਣੋ ਪਰੀਣੀਤੀ ਚੋਪੜਾ ਦੇ ਹੋਣ ਵਾਲੇ ਘਰਵਾਲੇ ਰਾਘਵ ਚੱਢਾ ਦੀ ਕਿੰਨੀ ਹੈ ਮਹੀਨਾਵਾਰ ਤਨਖਾਹ ?

Raghav Chadha Salary: ਬਾਲੀਵੁੱਡ ਅਦਾਕਾਰਾ ਪਰੀਣੀਤੀ ਚੋਪੜਾ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਇਨ੍ਹੀਂ ਦਿਨੀਂ ਸੁਰਖੀਆਂ 'ਚ ਹਨ। ਇਸ ਜੋੜੇ ਨੇ ਹਾਲ ਹੀ 'ਚ ਮੰਗਣੀ ਕਰਵਾਈ ਹੈ। ਦੋਵਾਂ ਦੀ ਮੰਗਣੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਮਸ਼ਹੂਰ ਹਨ ਅਤੇ ਪ੍ਰਸ਼ੰਸਕ ਇਨ੍ਹਾਂ ਦੀ ਜੋੜੀ ਨੂੰ ਕਾਫੀ ਪਸੰਦ ਕਰ ਰਹੇ ਹਨ।



ਮੰਗਣੀ ਤੋਂ ਬਾਅਦ ਪਰੀਣੀਤੀ ਅਤੇ ਰਾਘਵ ਦੇ ਵਿਆਹ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਹਨ। ਇਸ ਦੇ ਨਾਲ ਹੀ ਸਿਆਸਤਦਾਨਾਂ ਅਤੇ ਅਦਾਕਾਰਾਂ ਦੀ ਕਮਾਈ ਨੂੰ ਲੈ ਕੇ ਵੀ ਕਾਫੀ ਚਰਚਾ ਹੁੰਦੀ ਹੈ। ਪਰੀਣੀਤੀ ਦੀ ਕਮਾਈ ਕਰੋੜਾਂ 'ਚ ਹੈ, ਆਓ ਜਾਣਦੇ ਹਾਂ ਨੇਤਾ ਰਾਘਵ ਦੀ ਮਹੀਨਾਵਾਰ ਤਨਖਾਹ ਕਿੰਨੀ ਹੈ।

ਪਰੀਣੀਤੀ ਦੇ ਲਾੜੇ ਰਾਘਵ ਦੀ ਕਿੰਨੀ ਹੈ ਮਹੀਨਾਵਾਰ ਤਨਖਾਹ ?

ਰਾਘਵ ਚੱਢਾ ਦਾ ਜਨਮ 11 ਨਵੰਬਰ 1988 ਨੂੰ ਇੱਕ ਪੰਜਾਬੀ ਪਰਿਵਾਰ 'ਚ ਹੋਇਆ ਸੀ। ਉਸਨੇ ਦਿੱਲੀ ਦੇ ਮਾਡਰਨ ਸਕੂਲ ਤੋਂ ਪੜ੍ਹਾਈ ਕਰਨ ਤੋਂ ਬਾਅਦ ਡੀਯੂ ਤੋਂ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ CA ਦੀ ਪੜ੍ਹਾਈ ਕੀਤੀ ਅਤੇ ਲੰਡਨ ਸਕੂਲ ਆਫ ਇਕਨਾਮਿਕਸ ਤੋਂ EMBS ਸਰਟੀਫਿਕੇਟ ਵੀ ਲਿਆ।

ਉਨ੍ਹਾਂ ਨੇ ਕੁਝ ਸਮਾਂ ਪ੍ਰੈਕਟਿਸਿੰਗ-ਚਾਰਟਰਡ ਅਕਾਊਂਟੈਂਟ ਵਜੋਂ ਵੀ ਕੰਮ ਕੀਤਾ। ਰਾਘਵ ਇਸ ਸਮੇਂ ਰਾਜਨੀਤੀ 'ਚ ਹਨ ਅਤੇ ਆਮ ਆਦਮੀ ਪਾਰਟੀ ਤੋਂ ਰਾਜ ਸਭਾ ਮੈਂਬਰ ਹਨ। ਜਿੱਥੋਂ ਤੱਕ ਰਾਘਵ ਦੀ ਮਹੀਨਾਵਾਰ ਤਨਖਾਹ ਦਾ ਸਵਾਲ ਹੈ, ਇੱਕ ਸੰਸਦ ਮੈਂਬਰ ਦੀ ਮੂਲ ਤਨਖਾਹ 30 ਹਜ਼ਾਰ ਹੈ। ਹਾਲਾਂਕਿ ਇਸ ਦੇ ਨਾਲ ਕਈ ਭੱਤੇ ਵੀ ਮਿਲਦੇ ਹਨ। ਜਿਸ ਤੋਂ ਬਾਅਦ ਇਹ ਗਿਣਤੀ 1 ਲੱਖ ਤੱਕ ਪਹੁੰਚ ਜਾਂਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਕਈ ਸਹੂਲਤਾਂ ਵੀ ਮਿਲਦੀਆਂ ਹਨ।

ਪਰੀਣੀਤੀ ਕਮਾਈ ਦੇ ਮਾਮਲੇ 'ਚ ਰਾਘਵ ਤੋਂ ਕਾਫੀ ਅੱਗੇ

ਮੀਡੀਆ ਰਿਪੋਰਟਾਂ ਮੁਤਾਬਕ ਰਾਘਵ ਦੀ ਕੁੱਲ ਜਾਇਦਾਦ ਦੀ ਗੱਲ ਕਰੀਏ ਤਾਂ ਉਨ੍ਹਾਂ ਕੋਲ 50 ਲੱਖ ਰੁਪਏ ਤੱਕ ਦੀ ਜਾਇਦਾਦ ਹੈ। ਦੂਜੇ ਪਾਸੇ ਕਮਾਈ ਦੇ ਮਾਮਲੇ 'ਚ ਪਰੀਣੀਤੀ ਰਾਘਵ ਤੋਂ ਕਾਫੀ ਅੱਗੇ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪਰੀਣੀਤੀ ਇਕ ਮਹੀਨੇ 'ਚ 40 ਲੱਖ ਰੁਪਏ ਤੋਂ ਜ਼ਿਆਦਾ ਕਮਾ ਲੈਂਦੀ ਹੈ ਅਤੇ ਉਨ੍ਹਾਂ ਦੀ ਕੁੱਲ ਜਾਇਦਾਦ 60 ਕਰੋੜ ਦੇ ਕਰੀਬ ਹੈ। ਪਰੀਣੀਤੀ ਕੋਲ ਮੁੰਬਈ 'ਚ ਸੀਵਿਊ ਲਗਜ਼ਰੀ ਅਪਾਰਟਮੈਂਟ ਵੀ ਹੈ ਅਤੇ ਉਸ ਕੋਲ ਕਈ ਮਹਿੰਗੀਆਂ ਗੱਡੀਆਂ ਹਨ।

ਪਰੀਣੀਤੀ ਅਤੇ ਰਾਘਵ ਇੱਕ ਦੂਜੇ ਤੋਂ ਖੁਸ਼ ਹਨ

ਪਰੀਣੀਤੀ ਅਤੇ ਰਾਘਵ ਦੀ ਕਮਾਈ ਦੇ ਮਾਮਲੇ 'ਚ ਬੇਸ਼ੱਕ ਜ਼ਮੀਨ-ਅਸਮਾਨ ਦਾ ਫਰਕ ਹੈ। ਇਸ ਦੇ ਬਾਵਜੂਦ ਉਹ ਇੱਕ ਪਰਫੈਕਟ ਜੋੜੇ ਵਾਂਗ ਨਜ਼ਰ ਆ ਰਹੇ ਹਨ। ਦੋਵਾਂ ਦੀ ਬਹੁਤ ਮਜ਼ਬੂਤ ​​ਬਾਂਡਿੰਗ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਇਸ ਜੋੜੀ ਦੀ ਮੰਗਣੀ ਦੀਆਂ ਤਸਵੀਰਾਂ ਇਸ ਗੱਲ ਨੂੰ ਸਾਬਤ ਕਰਦੀਆਂ ਹਨ। ਫਿਲਹਾਲ ਉਨ੍ਹਾਂ ਦੇ ਫੈਨਜ਼ ਉਨ੍ਹਾਂ ਦਾ ਵਿਆਹ ਦੇਖਣ ਲਈ ਬੇਤਾਬ ਹਨ।

ਪਰੀਣੀਤੀ ਨੇ ਸ਼ੇਅਰ ਕੀਤੀਆਂ ਅਣਦੇਖੀਆਂ ਤਸਵੀਰਾਂ

ਪਰੀਣੀਤੀ ਨੇ ਆਪਣੇ ਇੰਸਟਾਗ੍ਰਾਮ 'ਤੇ ਮੰਗਣੀ ਦੀਆਂ ਕੁਝ ਅਣਦੇਖੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਹੀ ਤਸਵੀਰਾਂ ਰਾਘਵ ਚੱਢਾ ਨੇ ਵੀ ਸ਼ੇਅਰ ਕੀਤੀਆਂ ਹਨ ਤੇ ਦੋਵਾਂ ਨੇ ਕੈਪਸ਼ਨ ਵੀ ਇੱਕੋ ਦਿੱਤਾ ਹੈ। ਜਿਸ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਮੌਜੂਦਗੀ ਬਾਰੇ ਲਿਖਿਆ ਹੈ।

ਪਰੀਣੀਤੀ ਚੋਪੜਾ ਨੇ ਆਪਣੇ ਇੰਸਟਾਗ੍ਰਾਮ 'ਤੇ ਮੰਗਣੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਸ ਮੌਕੇ ਪਰੀਣੀਤੀ ਨੇ ਲਿਖਿਆ ਹੈ- ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਕੇ ਬਹੁਤ ਖੁਸ਼ੀ ਹੋਈ। ਗਿਆਨੀ ਹਰਪ੍ਰੀਤ ਸਿੰਘ ਦੀ ਮੌਜੂਦਗੀ ਸਾਡੇ ਲਈ ਸਭ ਕੁਝ ਸੀ। ਇਨ੍ਹਾਂ ਤਸਵੀਰਾਂ ਵਿਚ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਜਥੇਦਾਰ ਇਸ ਸਮਾਗਮ ਵਿਚ ਉਚੇਚੇ ਤੌਰ 'ਤੇ ਪਹੁੰਚੇ ਸੀ। 


- PTC NEWS

Top News view more...

Latest News view more...

LIVE CHANNELS
LIVE CHANNELS