Wed, Dec 24, 2025
Whatsapp

Policeman Slaps Woman Video: ਮਹਿਲਾ ਕਿਸਾਨ ਨੂੰ ਥੱਪੜ ਮਾਰਨਾ ਪੁਲਿਸ ਮੁਲਾਜ਼ਮ ਨੂੰ ਪਿਆ ਭਾਰੀ, ਜਾਣੋ ਪੂਰਾ ਮਾਮਲਾ

ਗੁਰਦਾਸਪੁਰ ’ਚ ਇੱਕ ਔਰਤ ਨੂੰ ਥੱਪੜ ਮਾਰਨ ਵਾਲੇ ਪੁਲਿਸ ਮੁਲਾਜ਼ਮ ਨੂੰ ਲਾਈਨ ਹਾਜ਼ਰ ਕੀਤਾ ਗਿਆ ਹੈ। ਨਾਲ ਹੀ ਐਸਐਸਪੀ ਬਟਾਲਾ ਨੇ ਇਸ ਸਬੰਧੀ ਵਿਭਾਗੀ ਜਾਂਚ ਦੇ ਹੁਕਮ ਵੀ ਦਿੱਤੇ ਗਏ ਹਨ।

Reported by:  PTC News Desk  Edited by:  Aarti -- May 18th 2023 12:57 PM
Policeman Slaps Woman Video: ਮਹਿਲਾ ਕਿਸਾਨ ਨੂੰ ਥੱਪੜ ਮਾਰਨਾ ਪੁਲਿਸ ਮੁਲਾਜ਼ਮ ਨੂੰ ਪਿਆ ਭਾਰੀ, ਜਾਣੋ ਪੂਰਾ ਮਾਮਲਾ

Policeman Slaps Woman Video: ਮਹਿਲਾ ਕਿਸਾਨ ਨੂੰ ਥੱਪੜ ਮਾਰਨਾ ਪੁਲਿਸ ਮੁਲਾਜ਼ਮ ਨੂੰ ਪਿਆ ਭਾਰੀ, ਜਾਣੋ ਪੂਰਾ ਮਾਮਲਾ

Policeman Slaps Woman Video: ਗੁਰਦਾਸਪੁਰ ’ਚ ਇੱਕ ਔਰਤ ਨੂੰ ਥੱਪੜ ਮਾਰਨ ਵਾਲੇ ਪੁਲਿਸ ਮੁਲਾਜ਼ਮ ਨੂੰ ਲਾਈਨ ਹਾਜ਼ਰ ਕੀਤਾ ਗਿਆ ਹੈ। ਨਾਲ ਹੀ ਐਸਐਸਪੀ ਬਟਾਲਾ ਨੇ ਇਸ ਸਬੰਧੀ ਵਿਭਾਗੀ ਜਾਂਚ ਦੇ ਹੁਕਮ ਵੀ ਦਿੱਤੇ ਗਏ ਹਨ। ਦੱਸ ਦਈਏ ਕਿ ਇਸ ਖ਼ਬਰ ਨੂੰ ਪੀਟੀਸੀ ਨਿਊਜ਼ ਵੱਲੋਂ ਪ੍ਰਮੁੱਖਤਾ ਨਾਲ ਵਿਖਾਈ ਸੀ। ਜਿਸ ਤੋਂ ਬਾਅਦ ਪੀਟੀਸੀ ਨਿਊਜ਼ ਦੀ ਖਬਰ ਦਾ ਅਸਰ ਹੋਇਆ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਉਕਤ ਪੁਲਿਸ ਮੁਲਾਜ਼ਮ ਨੂੰ ਲਾਈਨ ਹਾਜ਼ਰ ਕੀਤਾ ਗਿਆ। 

ਦੱਸ ਦਈਏ ਕਿ ਇਹ ਮਾਮਲਾ ਗੁਰਦਾਸਪੁਰ ਦੇ ਪਿੰਡ ਭਾਮੜੀ ਦਾ ਹੈ। ਜਿੱਥੇ ਦਿੱਲੀ-ਕਟੜਾ ਨੈਸ਼ਨਲ ਹਾਈਵੇਅ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ। ਇਹ ਧਰਨਾ ਪ੍ਰਦਰਸ਼ਨ ਗੁਰਦਾਸਪੁਰ ਦੇ ਪਿੰਡ ਥਾਨੇਵਾਲ ਵਿਖੇ ਦਿੱਲੀ ਕੱਟੜਾ ਨੈਸ਼ਨਲ ਹਾਈਵੇ ਲਈ ਜ਼ਮੀਨ ਕਬਜ਼ਾ ਕਰਨ ਦੇ ਮਾਮਲੇ ’ਚ ਕਿਸਾਨ ਆਗੂਆਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਸੀ। ਇਸ ਦੌਰਾਨ ਪੁਲਿਸ ਵੱਲੋਂ ਉਨ੍ਹਾਂ ਨੂੰ ਉਠਾਉਣ ਲਈ ਆਈ ਸੀ। ਪਰ ਇਸ ਦੌਰਾਨ ਪੁਲਿਸ ਤੇ ਕਿਸਾਨ ਆਹਮੋ ਸਾਹਮਣੇ ਹੋ ਗਏ ਸੀ। 


ਮਾਹੌਲ ਕਾਫੀ ਤਣਾਅਪੂਰਨ ਹੋ ਗਿਆ ਸੀ। ਇਸ ਦੌਰਾਨ ਕਿਸਾਨਾਂ ਦੀ ਕਾਫੀ ਖਿੱਚ ਧੂਹ ਹੋਈ ਅਤੇ ਪੱਗਾਂ ਵੀ ਲੱਥੀਆਂ। ਇਸ ਦੌਰਾਨ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਜਿਸ ਚ ਇੱਕ ਪੁਲਿਸ ਮੁਲਾਜ਼ਮ ਵੱਲੋਂ ਔਰਤ ਨੂੰ ਥੱਪੜ ਵੀ ਮਾਰਿਆ ਗਿਆ।

 

ਵਾਇਰਲ ਵੀਡੀਓ ਵਿੱਚ ਪੰਜਾਬ ਪੁਲਿਸ ਵਾਲੇ ਇੱਕ ਬਜ਼ੁਰਗ ਨਾਲ ਦੁਰਵਿਵਹਾਰ ਕਰਦਾ ਹੋਇਆ ਨਜ਼ਰ ਆ ਰਿਹਾ ਸੀ। ਜਿਸਦੀ ਪੱਗ ਵੀ ਉਤਰ ਗਈ ਸੀ। ਵੀਡੀਓ ਵਿੱਚ ਇੱਕ ਔਰਤ ਚੀਕਦੀ ਹੋਈ ਦਿਖਾਈ ਦੇ ਰਹੀ ਹੈ ਛੱਡਦੋ ਇਸ ਨੂੰ ਇਹ ਤਾਂ ਬਿਮਾਰ ਨੇ। ਪਰ ਪੁਲਿਸ ਮੁਲਾਜ਼ਮ ਉਸ ਔਰਤ ’ਤੇ ਥੱਪੜ ਮਾਰ ਦਿੰਦਾ ਹੈ। ਫਿਲਹਾਲ ਹੁਣ ਉਕਤ ਪੁਲਿਸ ਮੁਲਾਜ਼ਮ ਨੂੰ ਲਾਈਨ ਹਾਜਰ ਕਰ ਲਿਆ ਹੈ। 

ਇਹ ਵੀ ਪੜ੍ਹੋ: Punjab Weather Alert: ਪੰਜਾਬ ’ਚ ਦੇਰ ਰਾਤ ਮੀਂਹ ਤੇ ਤੂਫਾਨ ਨੇ ਦਿੱਤੀ ਦਸਤਕ, ਜਾਣੋ ਆਉਣ ਵਾਲੇ ਦਿਨਾਂ ’ਚ ਮੌਸਮ ਦਾ ਹਾਲ

- PTC NEWS

Top News view more...

Latest News view more...

PTC NETWORK
PTC NETWORK