Mon, Dec 22, 2025
Whatsapp

ਤਰਨਤਾਰਨ RPG ਅਟੈਕ: ਅਸੀਂ ਮਾਮਲੇ ਨੂੰ ਸੁਲਝਾ ਲਿਆ ,ਗੈਂਗਸਟਰ ਲੰਡਾ ਸੀ ਮਾਸਟਰਮਾਈਂਡ- DGP ਪੰਜਾਬ

Reported by:  PTC News Desk  Edited by:  Aarti -- December 16th 2022 02:20 PM -- Updated: December 16th 2022 03:57 PM
ਤਰਨਤਾਰਨ RPG ਅਟੈਕ: ਅਸੀਂ ਮਾਮਲੇ ਨੂੰ ਸੁਲਝਾ ਲਿਆ ,ਗੈਂਗਸਟਰ ਲੰਡਾ ਸੀ ਮਾਸਟਰਮਾਈਂਡ- DGP ਪੰਜਾਬ

ਤਰਨਤਾਰਨ RPG ਅਟੈਕ: ਅਸੀਂ ਮਾਮਲੇ ਨੂੰ ਸੁਲਝਾ ਲਿਆ ,ਗੈਂਗਸਟਰ ਲੰਡਾ ਸੀ ਮਾਸਟਰਮਾਈਂਡ- DGP ਪੰਜਾਬ

Tarn Taran RPG Attack: ਤਰਨਤਾਰਨ ਆਰਪੀਜੀ ਹਮਲਾ ਮਾਮਲੇ ਵਿੱਚ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਜਦਕਿ ਇਨ੍ਹਾਂ ਮੁਲਜ਼ਮਾਂ ਦੇ ਤਿੰਨ ਸਾਥੀ ਫਰਾਰ ਦੱਸੇ ਜਾ ਰਹੇ ਹਨ। ਮਿਲੀ ਜਾਣਕਾਰੀ ਮੁਤਾਬਿਕ ਦੋ ਮੁਲਜ਼ਮ ਤਰਨਤਾਰਨ ਦੇ ਕਸਬਾ ਚੋਹਲਾ ਸਾਹਿਬ ਦੇ ਰਹਿਣ ਵਾਲੇ ਹਨ। 


ਇਸ ਮਾਮਲੇ ਸਬੰਧੀ ਡੀਜੀਪੀ ਗੌਰਵ ਯਾਦਵ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਦੱਸਿਆ ਕਿ ਆਰਪੀਜੀ ਅਟੈਕ ਮਾਮਲੇ ਚ ਵਿੱਚ 7 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮਾਂ ਨ ਵਿੱਚ ਇੱਕ ਮੁਲਜ਼ਮ ਨਾਬਾਲਿਗ ਵੀ ਹੈ। ਡੀਜੀਪੀ ਨੇ ਦੱਸਿਆ ਕਿ ਤਰਨਤਾਰਨ ਆਰਪੀਜੀ ਹਮਲਾ ਮਾਮਲੇ ਵਿੱਚ ਸਰਹੱਦ ਪਾਰ ਤੋਂ ਲੈ ਕੇ ਆਏ ਸੀ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਤਰਨਤਾਰਨ ਆਰਪੀਜੀ ਹਮਲਾ ਮਾਮਲੇ ਨੂੰ ਹੱਲ ਕਰ ਲਿਆ ਹੈ। ਉਨ੍ਹਾਂ ਕਿਹਾ ਦੱਸਿਆ ਕਿ ਇਸ ਹਮਲੇ ਦਾ ਮਾਸਟਰਮਾਈਂਡ ਲਖਬੀਰ ਲੰਡਾ ਹੈ ਜਿਸ ਨੇ ਆਈਐੱਸਆਈ ਦੇ ਇਸ਼ਾਰੇ ’ਤੇ ਹਮਲੇ ਦੀ ਸਾਜਿਸ਼ ਰਚੀ ਸੀ। 

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਸ ਅੱਤਵਾਦੀ ਹਮਲੇ ਦੀ ਮਾਸਟਰਮਾਈਂਡ ਵਿਦੇਸ਼ੀ ਮੂਲ ਦੇ ਲੋੜੀਂਦੇ ਅੱਤਵਾਦੀ ਲਖਬੀਰ ਸਿੰਘ ਉਰਫ ਲੰਡਾ ਹਰੀਕੇ, ਸਤਬੀਰ ਸਿੰਘ ਉਰਫ ਸੱਤਾ ਅਤੇ ਗੁਰਦੇਵ ਨੇ ਕੀਤੀ ਸੀ। ਅਜਮੀਤ ਸਿੰਘ ਦੀ ਇਸ ਸਮੇਂ ਗੋਇੰਦਵਾਲ ਸਾਹਿਬ ਦੀ ਜੇਲ੍ਹ ’ਚ ਬੰਦ ਹੈ। 

ਕਾਨੂੰਨ ਦਾ ਉਲੰਘਣ ਕਰਨ ਵਾਲੇ ਦੋ ਨਾਬਾਲਿਗ ਦੀ ਗ੍ਰਿਫਤਾਰੀ ਤੋਂ ਇਲਾਵਾ ਬਾਕੀ ਚਾਰ ਮੈਡਿਊਲ ਮੈਂਬਰਾਂ ਦੀ ਪਛਾਣ ਨੌਸ਼ਹਿਰਾ ਪਨੂੰਆਂ ਦੇ ਗੁਰਪ੍ਰੀਤ ਸਿੰਘ ਉਰਫ ਗੋਪੀ ਨੰਬਰਦਾਰ, ਚੋਹਲਾ ਸਾਹਿਬ ਦੇ ਗੁਰਲਾਲ ਸਿੰਘ ਉਰਫ ਗਹਲਾ, ਠਠੀਆ ਮਹਿੰਤਾ ਪਿੰਡ ਦੇ ਸੁਰਲਾਲਪਾਲ ਸਿੰਘ ਉਰਫ ਗੁਰਲਾਲ ਉਰਫ ਲਾਲੀ ਅਤੇ ਨੌਸ਼ਹਿਰਾ ਪਨੂੰਆ ਦੇ ਰਹਿਣ ਵਾਲੇ ਜੋਬਨਪ੍ਰੀਤ ਸਿੰਘ ਉਰਫ ਜੋਬਨ ਵੱਜੋ ਹੋਈ ਹੈ। 

ਪੁਲਿਸ ਟੀਮਾਂ ਨੇ ਗਿ੍ਫ਼ਤਾਰ ਕੀਤੇ ਵਿਅਕਤੀਆਂ ਦੇ ਕਬਜ਼ੇ 'ਚੋਂ ਤਿੰਨ ਪਿਸਤੌਲ, 32 ਬੋਰ ਅਤੇ ਇੱਕ .30 ਬੋਰ ਸਮੇਤ ਅਸਲਾ, ਇੱਕ ਹੈਂਡ ਗ੍ਰਨੇਡ ਪੀ-86 ਅਤੇ ਅਪਰਾਧ ਵਿੱਚ ਵਰਤਿਆ ਜਾਣ ਵਾਲਾ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ।

ਇਹ ਵੀ ਪੜੋ: ਟੈਂਡਰ ਘੁਟਾਲਾ ਮਾਮਲਾ: ਪੰਕਜ ਮੀਨੂੰ ਮਲਹੋਤਰਾ ਨੇ ਵਿਜੀਲੈਂਸ ਅੱਗੇ ਕੀਤਾ ਸਰੰਡਰ

- PTC NEWS

Top News view more...

Latest News view more...

PTC NETWORK
PTC NETWORK