Sat, Apr 25, 2026
Whatsapp

Mansa drowning incident: ਮਾਨਸਾ ਵਿੱਚ ਦਰਦਨਾਕ ਹਾਦਸਾ, ਨਹਿਰ ਵਿੱਚ ਡੁੱਬਣ ਨਾਲ ਦੋ ਸਕੂਲੀ ਵਿਦਿਆਰਥੀਆਂ ਦੀ ਮੌਤ

ਮ੍ਰਿਤਕਾਂ ਦੀ ਪਛਾਣ ਗੁਰਵਿੰਦਰ ਸਿੰਘ ਅਤੇ ਸੁਖਪ੍ਰੀਤ ਸਿੰਘ ਵਜੋਂ ਹੋਈ ਹੈ। ਦੋਵੇਂ ਦਸਵੀਂ ਕਲਾਸ ਦੇ ਵਿਦਿਆਰਥੀ ਸਨ ਅਤੇ ਆਪਸ ਵਿੱਚ ਗੂੜ੍ਹੇ ਦੋਸਤ ਸਨ।

Reported by:  PTC News Desk  Edited by:  Jasleen Kaur -- April 25th 2026 07:42 PM
Mansa drowning incident: ਮਾਨਸਾ ਵਿੱਚ ਦਰਦਨਾਕ ਹਾਦਸਾ, ਨਹਿਰ ਵਿੱਚ ਡੁੱਬਣ ਨਾਲ ਦੋ ਸਕੂਲੀ ਵਿਦਿਆਰਥੀਆਂ ਦੀ ਮੌਤ

Mansa drowning incident: ਮਾਨਸਾ ਵਿੱਚ ਦਰਦਨਾਕ ਹਾਦਸਾ, ਨਹਿਰ ਵਿੱਚ ਡੁੱਬਣ ਨਾਲ ਦੋ ਸਕੂਲੀ ਵਿਦਿਆਰਥੀਆਂ ਦੀ ਮੌਤ

Mansa drowning incident:  ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਇੱਕ ਦੁਖਦਾਈ ਘਟਨਾ ਵਿੱਚ ਦੋ ਨਾਬਾਲਗ ਸਕੂਲੀ ਵਿਦਿਆਰਥੀਆਂ ਦੀ ਨਹਿਰ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਦੋਵੇਂ ਬੱਚੇ ਘਰੋਂ ਸਕੂਲ ਜਾਣ ਦੀ ਗੱਲ ਕਹਿ ਕੇ ਨਿਕਲੇ ਸਨ, ਪਰ ਗਰਮੀ ਦੇ ਚਲਦੇ ਨਿਹਰ ਵਿੱਚ ਨ੍ਹਾਉਣ ਲਈ ਉਤਰ ਗਏ। 

ਮ੍ਰਿਤਕਾਂ ਦੀ ਪਛਾਣ ਪਿੰਡ ਢੈਪਈ ਦੇ 16 ਸਾਲਾ ਗੁਰਵਿੰਦਰ ਸਿੰਘ ਅਤੇ ਭੀਖੀ ਦੇ 15 ਸਾਲਾ ਸੁਖਪ੍ਰੀਤ ਸਿੰਘ ਵਜੋਂ ਹੋਈ ਹੈ। ਦੋਵੇਂ ਦਸਵੀਂ ਕਲਾਸ ਦੇ ਵਿਦਿਆਰਥੀ ਸਨ ਅਤੇ ਆਪਸ ਵਿੱਚ ਗੂੜ੍ਹੇ ਦੋਸਤ ਸਨ।


ਪਰਿਵਾਰਕ ਮੈਂਬਰਾਂ ਅਨੁਸਾਰ ਦੋਵੇਂ ਬੱਚੇ ਸਵੇਰੇ ਕਰੀਬ 10 ਵਜੇ ਸਕੂਲ ਜਾਣ ਲਈ ਘਰੋਂ ਨਿਕਲੇ ਸਨ, ਪਰ ਉਹ ਸਕੂਲ ਜਾਣ ਦੀ ਬਜਾਏ ਨਿਹਰ ਵੱਲ ਚਲੇ ਗਏ। ਕੁਝ ਸਮੇਂ ਬਾਅਦ ਨਹਿਰ ਵਿੱਚ ਡੁੱਬਣ ਦੀ ਖ਼ਬਰ ਮਿਲਣ ‘ਤੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵਿੱਚ ਹੜਕੰਪ ਮਚ ਗਿਆ। 

ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਗੋਤਾਖੋਰਾਂ ਦੀ ਮਦਦ ਨਾਲ ਖੋਜ ਮੁਹਿੰਮ ਚਲਾਈ ਗਈ। ਕਾਫੀ ਮਸ਼ੱਕਤ ਤੋਂ ਬਾਅਦ ਦੋਵੇਂ ਬੱਚਿਆਂ ਦੇ ਸ਼ਵ ਘਟਨਾ ਸਥਾਨ ਤੋਂ ਕੁਝ ਦੂਰੋਂ ਬਰਾਮਦ ਕੀਤੇ ਗਏ।

ਜਾਣਕਾਰੀ ਅਨੁਸਾਰ ਦੋਵੇਂ ਹੀ ਆਪਣੇ ਮਾਪਿਆਂ ਦੀ ਇਕਲੌਤੀ ਸੰਤਾਨ ਸਨ। ਪੁਲਿਸ ਵੱਲੋਂ ਅਗਲੀ ਕਾਰਵਾਈ ਜਾਰੀ ਹੈ।

- PTC NEWS

Top News view more...

Latest News view more...

PTC NETWORK
PTC NETWORK