Sun, May 19, 2024
Whatsapp

ਸਾਲਾਨਾ ਅਪਰਾਧ ਦਰ ਵਾਲੇ ਰਾਜਾਂ ਦੀ ਸੂਚੀ 'ਚ 17ਵੇਂ ਸਥਾਨ 'ਤੇ ਪੰਜਾਬ

Written by  Jasmeet Singh -- December 14th 2022 06:31 PM
ਸਾਲਾਨਾ ਅਪਰਾਧ ਦਰ ਵਾਲੇ ਰਾਜਾਂ ਦੀ ਸੂਚੀ 'ਚ 17ਵੇਂ ਸਥਾਨ 'ਤੇ ਪੰਜਾਬ

ਸਾਲਾਨਾ ਅਪਰਾਧ ਦਰ ਵਾਲੇ ਰਾਜਾਂ ਦੀ ਸੂਚੀ 'ਚ 17ਵੇਂ ਸਥਾਨ 'ਤੇ ਪੰਜਾਬ

ਲੁਧਿਆਣਾ, 14 ਦਸੰਬਰ: ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਵੱਲੋਂ ਅੱਜ ਰਾਜ ਸਭਾ ਵਿੱਚ ਪੇਸ਼ ਕੀਤੇ ਗਏ ਅੰਕੜਿਆਂ ਅਨੁਸਾਰ ਦੇਸ਼ ਭਰ ਦੇ 16 ਹੋਰ ਰਾਜਾਂ ਦੇ ਮੁਕਾਬਲੇ ਪੰਜਾਬ ਵਿੱਚ ਅਪਰਾਧ ਦਰ ਘੱਟ ਹੈ। ਲੁਧਿਆਣਾ ਤੋਂ ਸਾਂਸਦ (ਰਾਜ ਸਭਾ) ਸੰਜੀਵ ਅਰੋੜਾ ਵੱਲੋਂ ਦੇਸ਼ ਵਿੱਚ ਅਪਰਾਧ ਦਰ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਕੇਂਦਰੀ ਮੰਤਰੀ ਨੇ ਅਪਰਾਧ ਦੇ ਅੰਕੜੇ ਪੇਸ਼ ਕੀਤੇ। ਅਰੋੜਾ ਨੇ ਪੁੱਛਿਆ ਸੀ ਕਿ ਪਿਛਲੇ ਪੰਜ ਸਾਲਾਂ ਵਿੱਚ ਦੇਸ਼ ਵਿੱਚ ਅਪਰਾਧ ਦਰ ਵਿੱਚ ਕੀ ਫਰਕ ਆਇਆ ਹੈ, ਨਾਲ ਹੀ ਰਾਜ-ਵਾਰ ਅਤੇ ਸ਼੍ਰੇਣੀ-ਵਾਰ ਵੇਰਵੇ ਮੰਗੇ ਸਨ।

ਇਹ ਵੀ ਪੜ੍ਹੋ: ਪਿਸ਼ਾਬ ਵਿੱਚ ਖੂਨ ਗੁਰਦੇ ਵਿੱਚ 'Blood Clotting' ਦਾ ਦੋ ਹੋ ਸਕਦਾ ਸੰਕੇਤ

ਜਿਸ ਮੁਤਾਬਕ ਪ੍ਰਤੀ 1,00,000 ਆਬਾਦੀ ਪਿੱਛੇ ਸਭ ਤੋਂ ਵੱਧ ਸਾਲਾਨਾ ਅਪਰਾਧ ਦਰ ਵਾਲੇ ਰਾਜਾਂ ਦੀ ਸੂਚੀ ਵਿੱਚ ਪੰਜਾਬ 17ਵੇਂ ਸਥਾਨ 'ਤੇ ਹੈ। ਪੰਜਾਬ ਵਿੱਚ ਅਪਰਾਧ ਦਰ 242.0 ਹੈ, ਜੋ ਕਿ ਕਰਨਾਟਕ ਵਿੱਚ 244.4, ਹਿਮਾਚਲ ਪ੍ਰਦੇਸ਼ ਵਿੱਚ 254.3, ਮਿਜ਼ੋਰਮ ਵਿੱਚ 262.2, ਉੱਤਰ ਪ੍ਰਦੇਸ਼ ਵਿੱਚ 262.4, ਉੱਤਰਾਖੰਡ ਵਿੱਚ 304.9, ਉੜੀਸਾ ਵਿੱਚ 339.4, ਰਾਜਸਥਾਨ ਵਿੱਚ 357.6, ਛੱਤੀਸਗੜ੍ਹ 373.7, ਅਸਾਮ ਵਿਚ 379.0, ਆਂਧਰਾ ਪ੍ਰਦੇਸ਼ ਵਿਚ 420.4, ਤੇਲੰਗਾਨਾ ਵਿਚ 420.5, ਮਹਾਰਾਸ਼ਟਰ ਵਿਚ 433.5, ਮੱਧ ਪ੍ਰਦੇਸ਼ ਵਿਚ 560.8, ਹਰਿਆਣਾ ਵਿਚ 697.3, ਤਾਮਿਲਨਾਡੂ ਵਿਚ 989.5, ਗੁਜਰਾਤ ਵਿਚ 1044.2 ਤੇ ਕੇਰਲ ਵਿਚ 1477.2 ਦੇ ਮੁਕਾਬਲੇ ਬੇਹਤਰ ਹੈ


ਇਹ ਵੀ ਪੜ੍ਹੋ: ਕੀ ਤੁਹਾਨੂੰ ਵੀ ਸਤਾ ਰਿਹਾ ਹੈ ਗੰਜੇਪਣ ਦਾ ਖਤਰਾ, ਤਾਂ ਪੜ੍ਹੋ ਇਹ ਖ਼ਬਰ

ਮੰਤਰੀ ਨੇ ਭਾਰਤੀ ਦੰਡਾਵਲੀ (ਆਈਪੀਸੀ) ਅਤੇ ਵਿਸ਼ੇਸ਼ ਅਤੇ ਸਥਾਨਕ ਕਾਨੂੰਨਾਂ (ਐਸ.ਐਲ.ਐਲ.) ਦੇ ਤਹਿਤ ਵੱਖ-ਵੱਖ ਪਹਿਚਾਣਯੋਗ ਅਪਰਾਧਾਂ ਲਈ ਅਪਰਾਧ ਦਰ ਦੇ ਰਾਜ-ਵਾਰ ਵੇਰਵੇ ਦਿੱਤੇ। ਅੰਕੜਿਆਂ ਦੇ ਅਨੁਸਾਰ ਸਭ ਤੋਂ ਵੱਧ ਅਪਰਾਧ ਦਰ (1477.2) ਕੇਰਲ ਵਿੱਚ ਮੌਜੂਦ ਹੈ ਅਤੇ ਸਭ ਤੋਂ ਘੱਟ ਅਪਰਾਧ ਦਰ (67.2) ਨਾਗਾਲੈਂਡ ਵਿੱਚ ਮੌਜੂਦ ਹੈ। ਪੰਜਾਬ ਵਿੱਚ ਗੁਆਂਢੀ ਰਾਜਾਂ ਹਰਿਆਣਾ (697.3), ਰਾਜਸਥਾਨ (254.3) ਅਤੇ ਹਿਮਾਚਲ ਪ੍ਰਦੇਸ਼ (357.6) ਦੇ ਮੁਕਾਬਲੇ ਅਪਰਾਧ ਦਰ (242.0) ਹੈ।

- PTC NEWS

Top News view more...

Latest News view more...

LIVE CHANNELS
LIVE CHANNELS