RBI penalty: ਰਿਜ਼ਰਵ ਬੈਂਕ ਵੱਲੋਂ ਇਨ੍ਹਾਂ ਤਿੰਨ ਬੈਂਕਾ ਉੱਤੇ ਭਾਰੀ ਜ਼ੁਰਮਾਨਾ, ਜਾਣੋਂ ਕੀ ਹੈ ਵਜ੍ਹਾ....
RBI penalty: ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਜੰਮੂ ਐਂਡ ਕਸ਼ਮੀਰ ਬੈਂਕ, ਬੈਂਕ ਆਫ਼ ਮਹਾਂਰਾਸ਼ਟਰਾ ਅਤੇ ਐਕਸਿਸ ਬੈਂਕ ਉੱਤੇ ਵੱਡਾ ਜ਼ੁਰਮਾਨਾ ਲਗਾ ਦਿੱਤਾ ਹੈ। ਦਰਅਸਲ਼ ਇੰਨ੍ਹਾਂ ਬੈਂਕਾ ਉੱਤੇ ਨਿਯਮਾਂ ਦੀ ਉਲੰਘਣਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਬਿਜਨਸ ਰੇਗ਼ੁਲੇਟਰ ਭਾਰਤੀ ਰਿਜ਼ਰਵ ਬੈਂਕ ਨੇ ਜੰਮੂ ਐਂਡ ਕਸ਼ਮੀਰ ਬੈਂਕ ਸਮੇਤ ਦੋ ਹੋਰ ਬੈਂਕਾ 'ਤੇ ਜ਼ੁਰਮਾਨਾ ਲਗਾ ਦਿੱਤਾ ਹੈ।
ਜੰਮੂ-ਕਸ਼ਮੀਰ ਬੈਂਕ, ਬੈਂਕ ਆਫ਼ ਮਹਾਂਰਾਸ਼ਟਰ ਨੂੰ ਜ਼ੁਰਮਾਨਾ:
ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਸ਼ੁੱਕਰਵਾਰ ਨੂੰ ਕਿਹਾ, ਕਿ ਉਸ ਨੇ ਕੁੱਝ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ 'ਤੇ ਜੰਮੂ-ਕਸ਼ਮੀਰ ਬੈਂਕ 'ਤੇ ਢਾਈ ਕਰੋੜ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਆਰ ਬੀ ਆਈ ਨੇ ਜਾਰੀ ਕੀਤੇ ਗਏ ਕੁੱਝ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਲਈ ਬੈਂਕ ਆਫ ਮਹਾਰਾਸ਼ਟਰ 'ਤੇ 1.45 ਕਰੋੜ ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਹੈ।
ਐਕਸਿਸ ਬੈਂਕ ਨੂੰ ਜ਼ੁਰਮਾਨੇ ਵਜੋਂ ਅਦਾ ਕਰਨੀ ਪਵੇਗੀ ਇਹ ਰਕਮ:
ਕੇਂਦਰੀ ਬੈਂਕ ਨੇ ਐਕਸਿਸ ਬੈਂਕ ਉੱਤੇ ਪੂਰੇ 30 ਲੱਖ ਦਾ ਜ਼ੁਰਮਾਨਾ ਲਗਾਇਆ ਹੈ। ਇੱਕ ਬਿਆਨ ਦੇ ਵਿੱਚ ਖ਼ੁਲਾਸਾ ਕਰਦਿਆਂ ਆਰ ਬੀ ਆਈ ਨੇ ਦੱਸਿਆ ਕਿ ਐਕਸਿਸ ਬੈਂਕ ਨੇ ਕਰੈਡਿਟ ਕਾਰਡ ਬਕਾਏ ਦਾ ਲੇਟ ਭੁਗਤਾਨ ਕਰਨ 'ਤੇ ਕੁੱਝ ਖ਼ਾਤਿਆਂ ਉੱਤੇ ਜ਼ੁਰਮਾਨਾ ਲਗਾ ਦਿੱਤਾ ਸੀ। ਹਾਲਾਂਕਿ ਗਾਹਕਾਂ ਨੇ ਕਿਸੇ ਹੋਰ ਮਾਧਿਅਮ ਰਾਹੀਂ ਨਿਰਧਾਰਿਤ ਤਾਰੀਖ਼ ਤੇ ਰਾਸ਼ੀ ਦਾ ਭੁਗਤਾਨ ਕਰ ਦਿੱਤਾ ਸੀ।
ਸਾਲ 2022 ਵਿੱਚ ਵੀ ਲਗਿਆ ਸੀ ਜ਼ੁਰਮਾਨਾ:
ਹਾਲਾਂਕਿ, ਐਕਸਿਸ ਬੈਂਕ 'ਤੇ ਪਹਿਲਾਂ ਵੀ ਜ਼ੁਰਮਾਨਾ ਲਗਾਇਆ ਜਾ ਚੁੱਕਾ ਹੈ ਅਤੇ ਇਹ ਪਿਛਲੇ ਸਾਲ ਅਪ੍ਰੈਲ 2022 ਦੌਰਾਨ ਲਗਾਇਆ ਗਿਆ ਸੀ। ਭਾਰਤੀ ਰਿਜ਼ਰਵ ਬੈਂਕ ਨੇ ਕੇਵਾਈਸੀ (know your customer) ਦਿਸ਼ਾ-ਨਿਰਦੇਸ਼ਾਂ ਸਮੇਤ ਵੱਖ-ਵੱਖ ਉਲੰਘਣਾਵਾਂ ਲਈ ਨਿੱਜੀ ਖੇਤਰ ਦੀ ਦਿੱਗਜ ਕੰਪਨੀ ਐਕਸਿਸ ਬੈਂਕ 'ਤੇ ਜ਼ੁਰਮਾਨਾ ਲਗਾਇਆ ਸੀ।
ਇਹ ਵੀ ਪੜ੍ਹੋ: ਕੈਨੇਡਾ 'ਚ ਹੁਣ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਨਹੀਂ ਮਿਲੇਗੀ ਕੋਈ ਵੀ ਖਬਰ, ਜਾਣੋ ਕਾਰਨ..
- PTC NEWS