ਕੋਟਕ ਮੋਹਿੰਦਰਾ ਬੈਂਕ ਹਜ਼ਾਰਾ ਬ੍ਰਾਂਚ 'ਚ 9 ਲੱਖ ਰੁਪਏ ਦੀ ਲੁੱਟ
ਜਲੰਧਰ : ਜਲੰਧਰ ਦੇ ਪਿੰਡ ਹਜ਼ਾਰਾ ’ਚ ਸਥਿਤ ਕੋਟਕ ਮੋਹਿੰਦਰਾ ਬੈਂਕ ਦੀ ਸ਼ਾਖਾ ’ਚ ਲੁਟੇਰੇ 9 ਲੱਖ ਰੁਪਏ ਦੀ ਲੁੱਟ ਕਰਕੇ ਫਰਾਰ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਦੋ ਲੁਟੇਰਿਆ ਨੇ ਗੰਨ ਦੀ ਨੋਕ ਉੱਤੇ ਕੈਸ਼ ਕਾਊਂਟਰ ਉੱਤ ੇ ਪਹੁੰਚੇ ਅਤੇ 9 ਲੱਖ ਰੁਪਏ ਲੈ ਕੇ ਫਰਾਰ ਹੋ ਗਏ।
ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਪੁਲਿਸ ਮੌਕੇ ਉੱਤੇ ਪਹੁੰਚ ਗਏ। ਪੁਲਿਸ ਅਧਿਕਾਰੀ ਐੱਸਐੱਚਓ ਅਰਸ਼ਪ੍ਰੀਤ ਕੌਰ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ
ਲੁਟੇਰਿਆ ਨੇ ਕੈਸ਼ੀਅਰ ਕੋਲੋਂ ਜੋ ਕਿ ਕੈਸ਼ ਗਿਣ ਰਿਹਾ ਸੀ, ਕੋਲੋਂ 9 ਲੱਖ ਰੁਪਏ ਲੁੱਟੇ ਕੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆ ਹੀ ਥਾਣਾ ਪਤਾਰਾ ਦੀ ਐੱਸਐੱਚਓ ਅਰਸ਼ਪ੍ਰੀਤ ਕੌਰ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੀ ਅਤੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ। ਮੌਕੇ ’ਤੇ ਪੁੱਜੇ ਅਧਿਕਾਰੀਆ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
- PTC NEWS