Sun, May 19, 2024
Whatsapp

ਮੋਹਾਲੀ 'ਚ ਸਰਚ ਆਪਰੇਸ਼ਨ, 21 ਥਾਵਾਂ ਤੇ ਨਾਕੇਬੰਦੀ, 13 ਵਹੀਕਲ ਇੰਪਾਊਂਡ ਅਤੇ 79 ਵਹੀਕਲਾਂ ਦੇ ਚਲਾਨ

Written by  Pardeep Singh -- January 21st 2023 07:55 PM
ਮੋਹਾਲੀ 'ਚ ਸਰਚ ਆਪਰੇਸ਼ਨ, 21 ਥਾਵਾਂ ਤੇ ਨਾਕੇਬੰਦੀ, 13 ਵਹੀਕਲ ਇੰਪਾਊਂਡ ਅਤੇ 79 ਵਹੀਕਲਾਂ ਦੇ ਚਲਾਨ

ਮੋਹਾਲੀ 'ਚ ਸਰਚ ਆਪਰੇਸ਼ਨ, 21 ਥਾਵਾਂ ਤੇ ਨਾਕੇਬੰਦੀ, 13 ਵਹੀਕਲ ਇੰਪਾਊਂਡ ਅਤੇ 79 ਵਹੀਕਲਾਂ ਦੇ ਚਲਾਨ

ਮੋਹਾਲੀ: ਜ਼ਿਲ੍ਹਾ ਐਸ. ਏ. ਐਸ. ਨਗਰ ਵਿਖੇ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਜੀ ਦੇ ਹੁਕਮਾਂ ਮੁਤਾਬਿਕ Operation Eagle-2 ਲਾਂਚ ਕੀਤਾ ਗਿਆ। ਇਸ Operation ਦੌਰਾਨ ਜ਼ਿਲਾ ਐਸ. ਏ. ਐਸ. ਨਗਰ ਵਿਖੇ ਅਪਰਾਧੀਆਂ ਅਤੇ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਸਰਚ ਆਪਰੇਸ਼ਨ ਚਲਾਇਆ ਗਿਆ। ਜਿਸ ਦੌਰਾਨ ਵੱਖ-ਵੱਖ ਸਥਾਨਾਂ ਤੇ ਨਾਕਾਬੰਦੀ ਕੀਤੀ ਗਈ, ਪੈਟਰੌਲਿੰਗ ਪਾਰਟੀਆਂ ਤਾਇਨਾਤ ਕਰਕੇ ਜ਼ਿਲਾ ਵਿੱਚ ਪੈਂਦੇ ਰੇਲਵੇ ਸਟੇਸ਼ਨ, ਬੱਸ ਸਟੈਂਡ, ਹੋਟਲ, ਸਰਾਵਾਂ ਅਤੇ ਹੋਰ ਭੀੜ ਭੜੱਕੇ ਵਾਲੀਆਂ ਥਾਵਾਂ ਦੀ ਚੈਕਿੰਗ ਕੀਤੀ ਗਈ। 

 ਪੁਲਿਸ ਬੁਲਾਰੇ ਨੇ ਦਸਿਆ ਕਿ ਇਸ ਓਪਰੇਸ਼ਨ ਦੌਰਾਨ ਕੁੱਲ 21 ਸਥਾਨਾਂ ਪਰ ਨਾਕਾਬੰਦੀ ਕੀਤੀ ਗਈ। ਨਾਕਾਬੰਦੀ ਦੌਰਾਨ 734 ਵਿਅਕਤੀਆਂ ਨੂੰ ਚੈਕ ਕੀਤਾ ਗਿਆ। ਨਾਕਾਬੰਦੀ ਦੌਰਾਨ 13 ਵਹੀਕਲ ਇੰਪਾਊਂਡ ਕੀਤੇ ਗਏ ਅਤੇ 79 ਵਹੀਕਲਾਂ ਦੇ ਟ੍ਰੈਫਿਕ ਚਲਾਨ ਕੀਤੇ ਗਏ। ਇਸ ਤੋਂ ਇਲਾਵਾ ਜ਼ਿਲਾ ਵਿੱਚ ਪੈਂਦੇ 04 ਰੇਲਵੇ ਸਟੇਸ਼ਨਾਂ ਨੂੰ ਚੈਕ ਕੀਤਾ ਗਿਆ ਅਤੇ 32 ਹੋਟਲ ਅਤੇ ਸਰਾਵਾਂ ਨੂੰ ਚੈੱਕ ਕੀਤਾ ਗਿਆ।


- PTC NEWS

Top News view more...

Latest News view more...

LIVE CHANNELS
LIVE CHANNELS