Fri, Dec 19, 2025
Whatsapp

Shah Rukh Khan Security: ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖ਼ਾਨ ਨੂੰ ਮਿਲੀ Y+ ਸੁਰੱਖਿਆ, ਇੱਥੇ ਜਾਣੋ ਪੂਰਾ ਮਾਮਲਾ View in English

ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਇਨ੍ਹੀਂ ਦਿਨੀਂ ਆਪਣੀ ਫਿਲਮ 'ਜਵਾਨ' ਨੂੰ ਲੈ ਕੇ ਸੁਰਖੀਆਂ 'ਚ ਹਨ। ਸ਼ਾਹਰੁਖ ਨੂੰ ਇਸ ਸਾਲ ਉਨ੍ਹਾਂ ਦੀਆਂ ਦੋ ਹਿੱਟ ਫਿਲਮਾਂ 'ਜਵਾਨ' ਅਤੇ 'ਪਠਾਨ' ਤੋਂ ਬਾਅਦ ਖ਼ਤਰੇ ਦੀ ਸੰਭਾਵਨਾ ਦੇ ਮੱਦੇਨਜ਼ਰ Y+ ਸੁਰੱਖਿਆ ਦਿੱਤੀ ਗਈ ਹੈ।

Reported by:  PTC News Desk  Edited by:  Aarti -- October 09th 2023 11:28 AM
Shah Rukh Khan Security: ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖ਼ਾਨ ਨੂੰ ਮਿਲੀ Y+ ਸੁਰੱਖਿਆ, ਇੱਥੇ ਜਾਣੋ ਪੂਰਾ ਮਾਮਲਾ

Shah Rukh Khan Security: ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖ਼ਾਨ ਨੂੰ ਮਿਲੀ Y+ ਸੁਰੱਖਿਆ, ਇੱਥੇ ਜਾਣੋ ਪੂਰਾ ਮਾਮਲਾ

Shah Rukh Khan Security: ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਇਨ੍ਹੀਂ ਦਿਨੀਂ ਆਪਣੀ ਫਿਲਮ 'ਜਵਾਨ' ਨੂੰ ਲੈ ਕੇ ਸੁਰਖੀਆਂ 'ਚ ਹਨ। ਸ਼ਾਹਰੁਖ ਨੂੰ ਇਸ ਸਾਲ ਉਨ੍ਹਾਂ ਦੀਆਂ ਦੋ ਹਿੱਟ ਫਿਲਮਾਂ 'ਜਵਾਨ' ਅਤੇ 'ਪਠਾਨ' ਤੋਂ ਬਾਅਦ ਖ਼ਤਰੇ ਦੀ ਸੰਭਾਵਨਾ ਦੇ ਮੱਦੇਨਜ਼ਰ Y ਸੁਰੱਖਿਆ ਦਿੱਤੀ ਗਈ ਹੈ। ਕਿੰਗ ਖਾਨ ਦੇ ਨਾਲ 6 ਪੁਲਿਸ ਕਮਾਂਡੋ ਹਰ ਸਮੇਂ ਬਾਡੀਗਾਰਡ ਦੇ ਤੌਰ 'ਤੇ ਮੌਜੂਦ ਰਹਿਣਗੇ, ਜੋ ਮਹਾਰਾਸ਼ਟਰ ਪੁਲਿਸ ਦੀ ਸੁਰੱਖਿਆ ਲਈ ਤੈਨਾਤ ਰਹਿਣਗੇ। 

ਦੱਸ ਦਈਏ ਕਿ ਸ਼ਾਹਰੁਖ ਖਾਨ ਦੀ ਸੁਰੱਖਿਆ ਲਈ ਤੈਨਾਤ ਇਹ ਸਾਰੇ ਬਾਡੀਗਾਰਡ ਗਲੋਕ ਪਿਸਤੌਲ, ਐਮਪੀ-5 ਮਸ਼ੀਨ ਗਨ ਅਤੇ ਏਕੇ-47 ਅਸਾਲਟ ਰਾਈਫਲ ਨਾਲ ਲੈਸ ਹੋਣਗੇ। ਇਸ ਤੋਂ ਇਲਾਵਾ ਕਿੰਗ ਖਾਨ ਦੇ ਘਰ 'ਤੇ ਚਾਰ ਪੁਲਿਸ ਕਰਮਚਾਰੀ ਵੀ ਹਰ ਸਮੇਂ ਤੈਨਾਤ ਰਹਿਣਗੇ। ਉਨ੍ਹਾਂ ਦੀ ਸੁਰੱਖਿਆ ਦਾ ਖਰਚਾ ਸ਼ਾਹਰੁਖ ਖੁਦ ਚੁੱਕਣਗੇ। 

ਕਿੰਗ ਖਾਨ ਦੀਆਂ ਦੋ ਫਿਲਮਾਂ ਦੀ ਸਫਲਤਾ ਨੂੰ ਦੇਖਦੇ ਹੋਏ ਖਬਰਾਂ 'ਚ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਜਾਨ ਨੂੰ ਖਤਰਾ ਵਧ ਗਿਆ ਹੈ। ਫਿਲਮ ਪਠਾਨ ਅਤੇ ਜਵਾਨ ਦੀ ਸਫਲਤਾ ਤੋਂ ਬਾਅਦ ਉਨ੍ਹਾਂ ਨੂੰ ਧਮਕੀ ਮਿਲੀ ਹੈ। ਜਿਸ ਤੋਂ ਬਾਅਦ ਮਹਾਰਾਸ਼ਟਰ ਸਰਕਾਰ ਨੇ ਉਨ੍ਹਾਂ ਦੀ ਸੁਰੱਖਿਆ ਨੂੰ ਵਧਾ ਦਿੱਤਾ ਹੈ। 

ਇਹ ਵੀ ਪੜ੍ਹੋ: ਲਾਰੈਂਸ ਬਿਸ਼ਨੋਈ ਗੈਂਗ ਨੇ ਗਾਇਕ ਜੈਸਮੀਨ ਸੈਂਡਲਾਸ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ!

- PTC NEWS

Top News view more...

Latest News view more...

PTC NETWORK
PTC NETWORK