Tue, May 21, 2024
Whatsapp

ਇਮਿਊਨ ਸਿਸਟਮ ਨੂੰ ਵਧਾਉਂਦਾ ਹੈ ਤਣਾਅ !

Written by  Aarti -- January 03rd 2023 05:42 PM
ਇਮਿਊਨ ਸਿਸਟਮ ਨੂੰ ਵਧਾਉਂਦਾ ਹੈ ਤਣਾਅ !

ਇਮਿਊਨ ਸਿਸਟਮ ਨੂੰ ਵਧਾਉਂਦਾ ਹੈ ਤਣਾਅ !

Short Term Stress: ਅੱਜ ਦੇ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਹਰ ਰੋਜ਼ ਮਨੁੱਖ ਨੂੰ ਕਿਸੇ ਨਾ ਕਿਸੇ ਗੱਲ ਦਾ ਛੋਟਾ ਜਿਹਾ ਤਣਾਅ ਹੁੰਦਾ ਰਹਿੰਦਾ ਹੈ। ਬੇਸ਼ੱਕ ਡਾਕਟਰਾਂ ਦਾ ਕਹਿਣਾ ਹੈ ਕਿ ਤਣਾਅ ਸਿਹਤ ਲਈ ਠੀਕ ਨਹੀਂ ਹੁੰਦਾ ਪਰ ਰੁਝੇਵਿਆਂ ਭਰੀ ਜ਼ਿੰਦਗੀ ਵਿਚ ਰੋਜ਼ਾਨਾ ਛੋਟੇ-ਛੋਟੇ ਤਣਾਅ ਨੂੰ ਲੈਣਾ ਚੰਗਾ ਹੁੰਦਾ ਹੈ। ਇਹ ਮੰਨਣਾ ਹੈ ਮਾਹਿਰਾਂ ਦਾ। 

ਮਾਹਰਾਂ ਦਾ ਕਹਿਣਾ ਹੈ ਕਿ ਤਣਾਅ ਨਾਲ ਮਨ ਜਵਾਨ ਰਹਿੰਦਾ ਹੈ ਅਤੇ ਬੁਢਾਪੇ ਨੂੰ ਬਿਹਤਰ ਤਰੀਕੇ ਨਾਲ ਲੰਘਣ ਵਿਚ ਮਦਦ ਮਿਲਦੀ ਹੈ। ਇਸ ਸਬੰਧੀ ਖੋਜ਼ ਇਹ ਸਾਹਮਣੇ ਆਇਆ ਹੈ। 


ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਪਹਿਲੀ ਵਾਰ ਤਣਾਅ ਨੂੰ ਲੈ ਕੇ ਫਿਰਦੌਸ ਡਾਬਰ ਨਾਂ ਦੇ ਇੱਕ ਅਮਰੀਕੀ ਮਨੋਵਿਗਿਆਨੀ ਨੇ ਨਿਊਯਾਰਕ ਦੀ ਰੌਕੀਫੈਲਰ ਯੂਨੀਵਰਸਿਟੀ ਦੇ ਇੱਕ ਖੋਜਕਰਤਾ ਨਾਲ ਇੱਕ ਅਧਿਐਨ ਕੀਤਾ ਗਿਆ ਹੈ।

ਮਾਹਰਾਂ ਮੰਨਣਾ ਹੈ ਕਿ ਛੋਟੇ ਜਿਹੇ ਤਣਾਅ ਨਾਲ ਇਮਿਊਨ ਸਿਸਟਮ 'ਤੇ ਸਕਾਰਾਤਮਕ ਪ੍ਰਭਾਵ ਪੈਂਦਾ ਹੈ। ਅੱਜ ਦੇ ਇਸ ਆਧੁਨਿਕ ਸੰਸਾਰ ਵਿੱਚ ਛੋਟੇ ਤਣਾਅ ਬਹੁਤ ਮਹੱਤਵਪੂਰਨ ਹਨ। ਹਲਕੇ ਮਾਨਸਿਕ ਤਣਾਅ ਦੇ ਨਾਲ ਨਾਲ ਹਲਕੀ ਸਰੀਰਕ ਕਸਰਤ ਨਾਲ ਖੂਨ ਵਿੱਚ ਇੰਟਰਲਿਊਕਿਨ ਨਾਂ ਦਾ ਰਸਾਇਣ ਪੈਦਾ ਹੁੰਦਾ ਹੈ। ਜੋ ਇਮਿਊਨ ਸਿਸਟਮ ਨੂੰ ਠੀਕ ਕਰਦਾ ਹੈ। 

ਬੇਦਾਅਵਾ: ਇਹ ਲੇਖ ਸਿਰਫ਼ ਆਮ ਜਾਣਕਾਰੀ ਲਈ ਹੈ। ਇਹ ਕਿਸੇ ਵੀ ਤਰੀਕੇ ਨਾਲ ਕਿਸੇ ਦਵਾਈ ਜਾਂ ਇਲਾਜ ਦਾ ਬਦਲ ਨਹੀਂ ਹੋ ਸਕਦਾ। ਵਧੇਰੇ ਵੇਰਵਿਆਂ ਲਈ ਹਮੇਸ਼ਾਂ ਆਪਣੇ ਡਾਕਟਰ ਨਾਲ ਸਲਾਹ ਕਰੋ।

ਇਹ ਵੀ ਪੜ੍ਹੋ: ਘੁਰਾੜਿਆਂ ਦੀ ਸਮੱਸਿਆ ਤੋਂ ਹੋ ਪਰੇਸ਼ਾਨ ਤਾਂ ਕਰੋ ਇਹ ਦੋ ਆਸਣ, ਜਲਦ ਮਿਲੇਗੀ ਨਿਜਾਤ

- PTC NEWS

Top News view more...

Latest News view more...

LIVE CHANNELS
LIVE CHANNELS