Mon, May 20, 2024
Whatsapp

Canada 'ਚ ਸਿੱਖ ਵਿਦਿਆਰਥੀ 'ਤੇ ਹਮਲਾ, ਕੇਸਾਂ ਦੀ ਕੀਤੀ ਬੇਅਦਬੀ

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ 'ਚ 21 ਸਾਲ ਦੇ ਸਿੱਖ ਵਿਦਿਆਰਥੀ 'ਤੇ ਕੁੱਝ ਅਣਪਛਾਤੇ ਲੋਕਾਂ ਨੇ ਹਮਲਾ ਕਰਕੇ ਉਸਦੀ ਪੱਗ ਉਤਾਰ ਦਿੱਤੀ ਅਤੇ ਉਸਨੂੰ ਵਾਲਾਂ ਤੋਂ ਘਸੀਟਦੇ ਹੋਏ ਸੜਕ ਦੇ ਕਿਨਾਰੇ ਲੈ ਗਏ। ਮੀਡੀਆ ਰਿਪੋਰਟਾਂ 'ਚ ਇਹ ਜਾਣਕਾਰੀ ਦਿੱਤੀ ਗਈ। ਦੇ ਮੀਡੀਆ ਰਿਪੋਰਟ ਅਨੁਸਾਰ ਗਗਨਦੀਪ ਸਿੰਘ 'ਤੇ ਸ਼ੁੱਕਰਵਾਰ ਰਾਤ ਉਸ ਸਮੇਂ ਹਮਲਾ ਕੀਤਾ ਗਿਆ, ਜਦੋਂ ਉਹ ਆਪਣੇ ਘਰ ਆ ਰਿਹਾ ਸੀ। ਕੌਂਸਲਰ ਮੋਹਿਨੀ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਹਮਲੇ ਬਾਰੇ ਕੁਝ ਦੇਰ ਬਾਅਦ ਪਤਾ ਲੱਗਾ ਅਤੇ ਉਹ ਗਗਨਦੀਪ ਨੂੰ ਮਿਲਣ ਗਈ।

Written by  Ramandeep Kaur -- March 21st 2023 11:35 AM -- Updated: March 21st 2023 11:47 AM
Canada 'ਚ ਸਿੱਖ ਵਿਦਿਆਰਥੀ 'ਤੇ ਹਮਲਾ,  ਕੇਸਾਂ ਦੀ ਕੀਤੀ ਬੇਅਦਬੀ

Canada 'ਚ ਸਿੱਖ ਵਿਦਿਆਰਥੀ 'ਤੇ ਹਮਲਾ, ਕੇਸਾਂ ਦੀ ਕੀਤੀ ਬੇਅਦਬੀ

ਟੋਰਾਂਟੋ: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ 'ਚ 21 ਸਾਲ ਦੇ ਸਿੱਖ ਵਿਦਿਆਰਥੀ 'ਤੇ ਕੁੱਝ ਅਣਪਛਾਤੇ ਲੋਕਾਂ ਨੇ ਹਮਲਾ ਕਰਕੇ ਉਸਦੀ ਪੱਗ ਉਤਾਰ ਦਿੱਤੀ ਅਤੇ ਉਸਨੂੰ ਵਾਲਾਂ ਤੋਂ ਘਸੀਟਦੇ ਹੋਏ ਸੜਕ ਦੇ ਕਿਨਾਰੇ ਲੈ ਗਏ। ਮੀਡੀਆ ਰਿਪੋਰਟਾਂ 'ਚ ਇਹ ਜਾਣਕਾਰੀ ਦਿੱਤੀ ਗਈ।  ਦੇ ਮੀਡੀਆ ਰਿਪੋਰਟ ਅਨੁਸਾਰ ਗਗਨਦੀਪ ਸਿੰਘ 'ਤੇ ਸ਼ੁੱਕਰਵਾਰ ਰਾਤ ਉਸ ਸਮੇਂ ਹਮਲਾ ਕੀਤਾ ਗਿਆ, ਜਦੋਂ ਉਹ ਆਪਣੇ ਘਰ ਆ ਰਿਹਾ ਸੀ।  ਕੌਂਸਲਰ ਮੋਹਿਨੀ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਹਮਲੇ ਬਾਰੇ ਕੁਝ ਦੇਰ ਬਾਅਦ ਪਤਾ ਲੱਗਾ ਅਤੇ ਉਹ ਗਗਨਦੀਪ ਨੂੰ ਮਿਲਣ ਗਈ।

ਉਨ੍ਹਾਂ ਨੇ ਕਿਹਾ, ਕਿ ''ਮੈਂ ਉਸਨੂੰ ਦੇਖਕੇ ਹੈਰਾਨ ਰਹਿ ਗਈ। ਉਸ ਤੋਂ ਆਪਣਾ ਮੂੰਹ ਤੱਕ ਨਹੀਂ ਖੋਲ੍ਹ ਹੋ ਰਿਹਾ ਸੀ।'' ਸਿੰਘ ਨੇ ਦੱਸਿਆ ਕਿ ਗਗਨਦੀਪ ਦੀਆਂ ਅੱਖਾਂ ਸੁੱਜੀਆਂ ਹੋਈ ਸਨ ਅਤੇ ਉਹ ਕਾਫ਼ੀ ਦਰਦ ਵਿੱਚ ਸੀ। ਕੌਂਸਲਰ ਨੇ ਦੱਸਿਆ ਕਿ ਗਗਨਦੀਪ ਰਾਤ ਕਰੀਬ ਸਾਢੇ 10 ਵਜੇ ਕਰਿਆਨੇ ਦੀ ਖਰੀਦਾਰੀ ਤੋਂ ਬਾਅਦ ਘਰ ਜਾ ਰਿਹਾ ਸੀ, ਉਦੋਂ ਬੱਸ 'ਚ ਉਸਦਾ 12 - 15 ਨੌਜਵਾਨਾਂ ਨਾਲ ਸਾਹਮਣਾ ਹੋਇਆ। ਉਨ੍ਹਾਂ ਕਿਹਾ, "ਉਹ ਉਸ ਨੂੰ ਪਰੇਸ਼ਾਨ ਕਰਨ ਲੱਗੇ। ਵਿਦਿਆਰਥੀ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਉਸ ਨੂੰ ਪਰੇਸ਼ਾਨ ਨਾ ਕਰਨ, ਨਹੀਂ ਤਾਂ ਉਹ ਪੁਲਿਸ ਨੂੰ ਬੁਲਾ ਲਵੇਗਾ।


ਪਰ ਉਹ ਨਹੀਂ ਰੁਕੇ ਅਤੇ ਉਸ ਨੂੰ ਤੰਗ ਕਰਦੇ ਰਹੇ।” ਇਸ ਤੋਂ ਬਾਅਦ ਗਗਨਦੀਪ ਬੱਸ ਤੋਂ ਹੇਠਾਂ ਉਤਰ ਗਿਆ। ਉਨ੍ਹਾਂ ਕਿਹਾ, ''ਉਹ ਵੀ ਉਸਦੇ ਪਿੱਛੇ ਉਤਰੇ ਅਤੇ ਬੱਸ ਦੇ ਜਾਣ ਦੀ ਉਡੀਕ ਕਰਨ ਲੱਗੇ। ਫਿਰ ਉਨ੍ਹਾਂ ਨੇ ਉਸ 'ਤੇ ਹਮਲਾ ਕਰਕੇ ਉਸ ਦੇ ਚਿਹਰੇ, ਢਿੱਡ, ਬਾਹਾਂ ਅਤੇ ਪੈਰਾਂ 'ਤੇ ਸੱਟਾਂ ਮਾਰੀਆਂ... ਉਸ ਦੀ ਪੱਗ ਲਾਹ ਦਿੱਤੀ ਅਤੇ ਉਸ ਨੂੰ ਵਾਲਾਂ ਤੋਂ ਘੜੀਸ ਕੇ ਸੜਕ ਕਿਨਾਰੇ ਗੰਦੀ ਬਰਫ 'ਤੇ ਸੁੱਟ ਦਿੱਤਾ।'' ਹਮਲਾਵਰ ਉਸ ਦੀ ਪੱਗ ਆਪਣੇ ਨਾਲ ਲੈ ਗਏ।  ਹੋਸ਼ ਆਉਣ 'ਤੇ ਗਗਨਦੀਪ ਨੇ ਆਪਣੇ ਦੋਸਤ ਨੂੰ ਫ਼ੋਨ ਕੀਤਾ।

ਕੌਂਸਲਰ ਮੋਹਿਨੀ ਸਿੰਘ ਨੇ ਕਿਹਾ ਕਿ ਗਗਨਦੀਪ ਦੇ ਦੋਸਤ ਅਤੇ ਅੰਤਰਰਾਸ਼ਟਰੀ ਸਾਥੀ ਵਿਦਿਆਰਥੀ ਹਮਲੇ ਤੋਂ ਕਾਫ਼ੀ ਪ੍ਰੇਸ਼ਾਨ ਅਤੇ ਡਰੇ ਹੋਏ ਹਨ। ਬੱਸ ਅੱਡੇ 'ਤੇ ਐਤਵਾਰ ਨੂੰ ਇੱਕ ਬੈਠਕ ਕੀਤੀ ਗਈ ਜਿਸ 'ਚ ਉਨ੍ਹਾਂ ਨੇ ਇੱਕ - ਦੂਜੇ ਤੋਂ ਆਪਣੀ ਸੁਰੱਖਿਆ ਨਾਲ ਜੁੜੇ ਮੁੱਦੇ ਸਾਂਝੇ ਕੀਤੇ। ਸਿੰਘ ਨੇ ਕਿਹਾ ਕਿ ਗਗਨਦੀਪ ਦਾ ਸਿੱਖ ਅਤੇ ਭਾਰਤੀ ਹੋਣਾ ਯਕੀਨਨ ਉਸ ਉੱਤੇ ਹਮਲੇ ਦੀ ਵਜ੍ਹਾ ਸੀ। ਕੇਲੋਨਾ ਰਾਇਲ ਕੈਨੇਡੀਅਨ ਮਾਉਂਟਿਡ ਪੁਲਸ ਨੇ ਇੱਕ ਬਿਆਨ ਵਿੱਚ ਪੁਸ਼ਟੀ ਕੀਤੀ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਕਾਂਸਟੇਬਲ ਮਾਈਕ ਡੇਲਾ-ਪੌਲਰ ਨੇ ਕਿਹਾ, "ਕੇਲੋਨਾ ਆਰ.ਸੀ.ਐੱਮ.ਪੀ. ਇਸ ਨੂੰ ਬਹੁਤ ਗੰਭੀਰਤਾ ਨਾਲ ਲੈ ਰਿਹਾ ਹੈ ਅਤੇ ਸ਼ਹਿਰ ਵਿੱਚ ਇਸ ਤਰ੍ਹਾਂ ਦੇ ਅਪਰਾਧਾਂ ਨੂੰ ਲੈ ਕੇ ਚਿੰਤਤ ਹੈ।"

ਇਹ ਵੀ ਪੜ੍ਹੋ: Punjab Internet Shutdown: ਇਨ੍ਹਾਂ ਸ਼ਹਿਰਾਂ 'ਚ 23 ਮਾਰਚ ਤੱਕ ਬੰਦ ਰਹਿਣਗੀਆਂ ਇੰਟਰਨੈਟ ਸੇਵਾਵਾਂ

- PTC NEWS

Top News view more...

Latest News view more...

LIVE CHANNELS
LIVE CHANNELS