Tue, Dec 23, 2025
Whatsapp

Singer Sonu Nigam Father: ਗਾਇਕ ਸੋਨੂੰ ਨਿਗਮ ਦੇ ਪਿਤਾ ਦੇ ਘਰੋਂ ਲੱਖਾਂ ਦੀ ਹੋਈ ਚੋਰੀ, ਸਾਬਕਾ ਡਰਾਈਵਰ ਰੇਹਾਨ ਗ੍ਰਿਫਤਾਰ

ਬਾਲੀਵੁੱਡ ਦੇ ਮਸ਼ਹੂਰ ਗਾਇਕ ਸੋਨੂੰ ਨਿਗਮ ਦੇ ਪਿਤਾ ਅਗਮ ਕੁਮਾਰ ਨਿਗਮ ਨਾਲ ਲੱਖਾਂ ਦੀ ਲੁੱਟ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

Reported by:  PTC News Desk  Edited by:  Aarti -- March 23rd 2023 11:49 AM
Singer Sonu Nigam Father:  ਗਾਇਕ ਸੋਨੂੰ ਨਿਗਮ ਦੇ ਪਿਤਾ ਦੇ ਘਰੋਂ ਲੱਖਾਂ ਦੀ ਹੋਈ ਚੋਰੀ, ਸਾਬਕਾ ਡਰਾਈਵਰ ਰੇਹਾਨ ਗ੍ਰਿਫਤਾਰ

Singer Sonu Nigam Father: ਗਾਇਕ ਸੋਨੂੰ ਨਿਗਮ ਦੇ ਪਿਤਾ ਦੇ ਘਰੋਂ ਲੱਖਾਂ ਦੀ ਹੋਈ ਚੋਰੀ, ਸਾਬਕਾ ਡਰਾਈਵਰ ਰੇਹਾਨ ਗ੍ਰਿਫਤਾਰ

Singer Sonu Nigam Father: ਬਾਲੀਵੁੱਡ ਦੇ ਮਸ਼ਹੂਰ ਗਾਇਕ ਸੋਨੂੰ ਨਿਗਮ ਦੇ ਪਿਤਾ ਅਗਮ ਕੁਮਾਰ ਨਿਗਮ ਨਾਲ ਲੱਖਾਂ ਦੀ ਲੁੱਟ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸੋਨੂੰ ਨਿਗਮ ਦੇ ਪਿਤਾ ਦੇ ਨਾਲ ਤਕਰੀਬਨ 72 ਲੱਖ ਰੁਪਏ ਦੀ ਲੁੱਟ ਹੋਈ ਹੈ। ਮਾਮਲੇ ’ਚ ਸਾਬਕਾ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਮਾਮਲੇ ਸਬੰਧੀ ਸ਼ਿਕਾਇਤ ਸੋਨੂੰ ਦੀ ਭੈਣ ਨਿਕਿਤਾ ਨੇ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਮਾਮਲਾ ਸਾਹਮਣੇ ਆਇਆ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।


ਮੀਡੀਆ ਤੋਂ ਸਾਹਮਣੇ ਆਇਆ ਹੈ ਕਿ ਇਕ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਕਿ ਗਾਇਕ ਸੋਨੂੰ ਨਿਗਮ ਦੇ 76 ਸਾਲਾ ਪਿਤਾ ਦੇ ਸਾਬਕਾ ਡਰਾਈਵਰ 'ਤੇ ਘਰ 'ਚੋਂ 72 ਲੱਖ ਰੁਪਏ ਚੋਰੀ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗਾਇਕ ਦੇ ਪਿਤਾ ਅਗਮ ਕੁਮਾਰ ਨਿਗਮ ਓਸ਼ੀਵਾੜਾ, ਅੰਧੇਰੀ ਵੈਸਟ, ਮੁੰਬਈ ਵਿੱਚ ਵਿੰਡਸਰ ਗ੍ਰੈਂਡ ਬਿਲਡਿੰਗ ਵਿੱਚ ਰਹਿੰਦੇ ਹਨ ਅਤੇ ਕਥਿਤ ਚੋਰੀ 19 ਮਾਰਚ ਤੋਂ 20 ਮਾਰਚ ਦਰਮਿਆਨ ਹੋਈ ਸੀ।

ਇਹ ਵੀ ਪੜ੍ਹੋ: Salman Khan: ਲਾਰੈਂਸ-ਗੋਲਡੀ ਗੈਂਗ ਨੇ ਸਲਮਾਨ ਖਾਨ ਨੂੰ ਫਿਰ ਦਿੱਤੀ ਧਮਕੀ

- PTC NEWS

Top News view more...

Latest News view more...

PTC NETWORK
PTC NETWORK