Sun, May 19, 2024
Whatsapp

'Sooryavansham' ਫ਼ਿਲਮ ਨੂੰ ਵਾਰ ਵਾਰ ਵਿਖਾਉਣ 'ਤੇ ਖਿਝਿਆ ਦਰਸ਼ਕ; Set Max ਨੂੰ ਪੱਤਰ ਲਿਖ ਜ਼ਾਹਿਰ ਕੀਤਾ ਰੋਸ਼

ਇਕ ਦਰਸ਼ਕ ਨੇ ਚੈਨਲ ਦੇ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਫਿਲਮ ਦੇ ਲਗਾਤਾਰ ਪ੍ਰਸਾਰਣ ਨੇ ਉਸ ਦੀ ਮਾਨਸਿਕ ਸਿਹਤ ਨੂੰ ਗੰਭੀਰ ਨੁਕਸਾਨ ਪਹੁੰਚਾਇਆ ਹੈ। ਉਸ ਨੇ ਆਪਣੇ ਆਪ ਨੂੰ ਸੂਰਯਵੰਸ਼ਮ ਪੀੜਤ ਦੱਸਿਆ ਹੈ।

Written by  Jasmeet Singh -- July 05th 2023 11:35 AM -- Updated: July 05th 2023 11:36 AM
'Sooryavansham' ਫ਼ਿਲਮ ਨੂੰ ਵਾਰ ਵਾਰ ਵਿਖਾਉਣ 'ਤੇ ਖਿਝਿਆ ਦਰਸ਼ਕ; Set Max ਨੂੰ ਪੱਤਰ ਲਿਖ ਜ਼ਾਹਿਰ ਕੀਤਾ ਰੋਸ਼

'Sooryavansham' ਫ਼ਿਲਮ ਨੂੰ ਵਾਰ ਵਾਰ ਵਿਖਾਉਣ 'ਤੇ ਖਿਝਿਆ ਦਰਸ਼ਕ; Set Max ਨੂੰ ਪੱਤਰ ਲਿਖ ਜ਼ਾਹਿਰ ਕੀਤਾ ਰੋਸ਼

Viewer Writes Letter Against Sooryavansham: ਅਮਿਤਾਭ ਬੱਚਨ ਭਾਰਤ ਦੇ ਪਸੰਦੀਦਾ ਅਭਿਨੇਤਾ ਨੇ, ਉਨ੍ਹਾਂ ਦੀਆਂ ਸਾਰੀਆਂ ਫਿਲਮਾਂ ਦੇ ਬਹੁਤ ਸਾਰੇ ਪ੍ਰਸ਼ੰਸਕ ਹਨ। ਇਨ੍ਹਾਂ ਫਿਲਮਾਂ 'ਚੋਂ ਇਕ ਹੈ ਸੂਰਜਵੰਸ਼ਮ, ਇਹ ਫਿਲਮ ਕਈ ਸਾਲ ਪੁਰਾਣੀ ਹੋਣ ਦੇ ਬਾਵਜੂਦ ਵੀ ਟੀਵੀ 'ਤੇ ਵਾਰ-ਵਾਰ ਪ੍ਰਸਾਰਿਤ ਹੋਣ ਕਾਰਨ ਅਕਸਰ ਲਾਈਮਲਾਈਟ ਵਿੱਚ ਰਹਿੰਦੀ ਹੈ। ਇਸ ਕੜੀ 'ਚ ਫਿਲਮ ਮੁੜ ਤੋਂ ਖ਼ਬਰਾਂ ਵਿਚ ਹੈ ਕਿਉਂਕਿ ਇਕ ਦਰਸ਼ਕ ਨੇ ਫਿਲਮ ਨੂੰ ਵਾਰ-ਵਾਰ ਦਿਖਾਉਣ ਲਈ ਸੈੱਟ ਮੈਕਸ ਨੂੰ ਰੋਸ਼ ਪੱਤਰ ਲਿਖਿਆ ਹੈ। ਇਸ ਤੋਂ ਬਾਅਦ ਦਹਾਕਿਆਂ ਪੁਰਾਣੀ 'ਸੂਰਯਵੰਸ਼ਮ' ਫਿਲਮ ਇਕ ਵਾਰ ਫਿਰ ਸੁਰਖੀਆਂ ਬਟੋਰ ਰਹੀ ਹੈ। ਇਕ ਦਰਸ਼ਕ ਨੇ ਚੈਨਲ ਦੇ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਫਿਲਮ ਦੇ ਲਗਾਤਾਰ ਪ੍ਰਸਾਰਣ ਨੇ ਉਸ ਦੀ ਮਾਨਸਿਕ ਸਿਹਤ ਨੂੰ ਗੰਭੀਰ ਨੁਕਸਾਨ ਪਹੁੰਚਾਇਆ ਹੈ। ਉਸ ਨੇ ਆਪਣੇ ਆਪ ਨੂੰ ਸੂਰਯਵੰਸ਼ਮ ਪੀੜਤ ਦੱਸਿਆ ਹੈ।

ਦਰਅਸਲ ਸੈੱਟ ਮੈਕਸ ਦੇ ਅਧਿਕਾਰੀਆਂ ਨੂੰ ਇੱਕ ਦਰਸ਼ਕ ਦਾ ਇੱਕ ਪੱਤਰ ਮਿਲਿਆ ਜੋ ਅਮਿਤਾਭ ਬੱਚਨ ਸਟਾਰਰ ਸੂਰਯਵੰਸ਼ਮ ਦੇ ਦੁਬਾਰਾ ਪ੍ਰਸਾਰਣ ਤੋਂ ਨਿਰਾਸ਼ ਹੈ। ਫਿਲਮ ਦੇ ਲਗਾਤਾਰ ਟੈਲੀਕਾਸਟ ਤੋਂ ਪ੍ਰੇਸ਼ਾਨ ਦਰਸ਼ਕਾਂ ਦੀਆਂ ਸਮੱਸਿਆਵਾਂ ਨੂੰ ਬਿਆਨ ਕਰਦੀ ਇਹ ਚਿੱਠੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਪੱਤਰ ਅਨੁਸਾਰ ਫਿਲਮ ਦੇ ਵਾਰ-ਵਾਰ ਪ੍ਰਸਾਰਣ ਨਾਲ ਦਰਸ਼ਕਾਂ ਦੀ ਮਾਨਸਿਕ ਸਿਹਤ 'ਤੇ ਮਾੜਾ ਅਸਰ ਪਿਆ ਹੈ। ਜਿਵੇਂ ਹੀ ਇਹ ਪੱਤਰ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਗਿਆ, ਲੋਕਾਂ ਨੇ ਇਸੇ ਤਰ੍ਹਾਂ ਦੇ ਵਿਚਾਰ ਪ੍ਰਗਟ ਕੀਤੇ ਕਿ ਚੈਨਲ ਨੂੰ ਆਪਣੀ ਰਾਏ ਦੇਣ ਲਈ ਲੇਖਕ ਦਾ ਧੰਨਵਾਦ ਤੱਕ ਕਰਨਾ ਪਿਆ।


ਪੱਤਰ ਵਿੱਚ ਸੈੱਟ ਮੈਕਸ ਨੂੰ ਸੂਚਿਤ ਕੀਤਾ ਗਿਆ ਹੈ ਕਿ ਦਰਸ਼ਕ ਹੁਣ ਨਾਇਕ ਹੀਰਾ ਠਾਕੁਰ ਅਤੇ ਉਸਦੇ ਪਰਿਵਾਰ ਤੋਂ ਚੰਗੀ ਤਰ੍ਹਾਂ ਜਾਣੂ ਹਨ। ਪੱਤਰ ਵਿੱਚ ਚੈਨਲ ਨੂੰ ਸੂਰਯਵੰਸ਼ਮ ਦੇ ਭਵਿੱਖ ਵਿੱਚ ਪ੍ਰਸਾਰਣ ਦੀ ਗਿਣਤੀ ਬਾਰੇ ਸਵਾਲ ਕੀਤਾ ਗਿਆ ਹੈ। ਇਸ ਨੇ ਚੈਨਲ ਨੂੰ ਉਸ ਵਿਅਕਤੀ ਦਾ ਨਾਮ ਦੇਣ ਦੀ ਮੰਗ ਕੀਤੀ ਹੈ ਜੋ ਵਾਰ-ਵਾਰ ਪ੍ਰਸਾਰਣ ਕਾਰਨ ਉਸ ਦੀ ਵਿਗੜਦੀ ਮਾਨਸਿਕ ਸਿਹਤ ਦੀ ਜ਼ਿੰਮੇਵਾਰੀ ਲਵੇਗਾ। ਦੱਸ ਦੇਈਏ ਕਿ ਸੈੱਟ ਮੈਕਸ ਨੇ 400 ਸਾਲਾਂ ਲਈ ਸੂਰਯਵੰਸ਼ਮ ਦੇ ਅਧਿਕਾਰ ਖਰੀਦੇ ਹੋਏ ਹਨ। ਇਹੀ ਕਾਰਨ ਹੈ ਕਿ ਚੈਨਲ 'ਤੇ ਫਿਲਮ ਦਾ ਨਿਯਮਿਤ ਸ਼ੋਅ ਬਣ ਗਿਆ ਹੈ।

ਇਹ ਫਿਲਮ 1999 ਵਿੱਚ ਰਿਲੀਜ਼ ਹੋਣ ਤੋਂ ਬਾਅਦ ਸੈੱਟ ਮੈਕਸ 'ਤੇ ਵਾਰ-ਵਾਰ ਮੁੜ-ਦੇਖੀ ਗਈ ਹੈ। 'ਸੂਰਯਵੰਸ਼ਮ' ਇਸੇ ਨਾਮ ਦੀ ਤਮਿਲ ਫਿਲਮ ਦਾ ਰੀਮੇਕ ਹੈ। ਇਸ ਵਿੱਚ ਅਮਿਤਾਭ ਬੱਚਨ ਨੇ ਦੋਹਰੀ ਭੂਮਿਕਾ ਨਿਭਾਈ ਹੈ। ਜਿਸ ਵਿੱਚ ਉਨ੍ਹਾਂ ਪਿਤਾ ਭਾਨੂਪ੍ਰਤਾਪ ਸਿੰਘ ਅਤੇ ਬੇਟੇ ਹੀਰਾ ਠਾਕੁਰ ਦੀ ਭੂਮਿਕਾ ਨਿਭਾਈ ਹੈ। ਫਿਲਮ ਪਿਓ-ਪੁੱਤ ਦੇ ਰਿਸ਼ਤਿਆਂ ਵਿਚਕਾਰ ਦੂਰੀ ਦੀ ਕਹਾਣੀ ਬਿਆਨ ਕਰਦੀ ਹੈ।

- PTC NEWS

Top News view more...

Latest News view more...

LIVE CHANNELS
LIVE CHANNELS