Sat, Dec 14, 2024
Whatsapp

Onion and Tomato Price: ਸਰਕਾਰ ਨੇ ਦਿੱਤੀ ਵੱਡੀ ਰਾਹਤ, ਪਿਆਜ਼ 25 ਤੇ ਟਮਾਟਰ 40 ਰੁਪਏ ਕਿਲੋ, ਜਾਣੋ...

Onion and Tomato Price: ਟਮਾਟਰ ਅਤੇ ਪਿਆਜ਼ ਦੀਆਂ ਵਧਦੀਆਂ ਕੀਮਤਾਂ ਦਰਮਿਆਨ ਆਮ ਲੋਕਾਂ ਨੂੰ ਸਰਕਾਰ ਵੱਲੋਂ ਲਗਾਤਾਰ ਰਾਹਤ ਦਿੱਤੀ ਜਾ ਰਹੀ ਹੈ।

Reported by:  PTC News Desk  Edited by:  Amritpal Singh -- August 21st 2023 12:36 PM
Onion and Tomato Price: ਸਰਕਾਰ ਨੇ ਦਿੱਤੀ ਵੱਡੀ ਰਾਹਤ, ਪਿਆਜ਼ 25 ਤੇ ਟਮਾਟਰ 40 ਰੁਪਏ ਕਿਲੋ, ਜਾਣੋ...

Onion and Tomato Price: ਸਰਕਾਰ ਨੇ ਦਿੱਤੀ ਵੱਡੀ ਰਾਹਤ, ਪਿਆਜ਼ 25 ਤੇ ਟਮਾਟਰ 40 ਰੁਪਏ ਕਿਲੋ, ਜਾਣੋ...

Onion and Tomato Price: ਟਮਾਟਰ ਅਤੇ ਪਿਆਜ਼ ਦੀਆਂ ਵਧਦੀਆਂ ਕੀਮਤਾਂ ਦਰਮਿਆਨ ਆਮ ਲੋਕਾਂ ਨੂੰ ਸਰਕਾਰ ਵੱਲੋਂ ਲਗਾਤਾਰ ਰਾਹਤ ਦਿੱਤੀ ਜਾ ਰਹੀ ਹੈ। ਇਸ ਦੇ ਮੱਦੇਨਜ਼ਰ ਟਮਾਟਰ ਨੂੰ ਘੱਟ ਰੇਟ 'ਤੇ ਵੇਚਣ ਤੋਂ ਬਾਅਦ ਹੁਣ ਪਿਆਜ਼ ਵੀ ਵੇਚਿਆ ਜਾਵੇਗਾ। ਨੈਸ਼ਨਲ ਕੋਆਪਰੇਟਿਵ ਕੰਜ਼ਿਊਮਰਸ ਫੈਡਰੇਸ਼ਨ ਆਫ ਇੰਡੀਆ ਲਿਮਿਟੇਡ (ਐੱਨ. ਸੀ. ਸੀ. ਐੱਫ.) ਅਤੇ ਨੈਸ਼ਨਲ ਐਗਰੀਕਲਚਰਲ ਕੋਆਪਰੇਟਿਵ ਮਾਰਕੀਟਿੰਗ ਫੈਡਰੇਸ਼ਨ ਆਫ ਇੰਡੀਆ ਲਿਮਿਟੇਡ (ਨੈਫੇਡ) ਨੇ 40 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਟਮਾਟਰ ਵੇਚਣ ਦਾ ਐਲਾਨ ਕੀਤਾ ਹੈ।

ਇਹ ਗਿਰਾਵਟ ਰਿਕਾਰਡ ਪੱਧਰ 'ਤੇ ਪਹੁੰਚਣ ਤੋਂ ਬਾਅਦ ਆਈ


ਪਿਛਲੇ ਦਿਨਾਂ 'ਚ ਟਮਾਟਰ ਦੇ ਰੇਟ ਰਿਕਾਰਡ ਪੱਧਰ 'ਤੇ ਪਹੁੰਚਣ ਤੋਂ ਬਾਅਦ ਹੁਣ ਇਸ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਕੁਝ ਇਲਾਕਿਆਂ ਵਿੱਚ ਟਮਾਟਰ ਦੇ ਰੇਟ 80 ਰੁਪਏ ਪ੍ਰਤੀ ਕਿਲੋ ਤੱਕ ਆ ਗਏ ਹਨ। ਇਸ ਤੋਂ ਪਹਿਲਾਂ 15 ਅਗਸਤ ਨੂੰ ਸਰਕਾਰੀ ਏਜੰਸੀਆਂ ਵੱਲੋਂ ਟਮਾਟਰ ਦੀਆਂ ਕੀਮਤਾਂ 50 ਰੁਪਏ ਪ੍ਰਤੀ ਕਿਲੋ ਤੱਕ ਘਟਾਈਆਂ ਗਈਆਂ ਸਨ। ਨਵੀਆਂ ਹਦਾਇਤਾਂ ਅਨੁਸਾਰ ਇਸ ਦੀ ਕੀਮਤ 40 ਰੁਪਏ ਪ੍ਰਤੀ ਕਿਲੋ ਕਰ ਦਿੱਤੀ ਗਈ ਹੈ।

15 ਲੱਖ ਕਿਲੋ ਤੋਂ ਵੱਧ ਟਮਾਟਰ ਖਰੀਦੇ ਹਨ

ਪਿਛਲੇ ਮਹੀਨੇ ਤੋਂ ਟਮਾਟਰਾਂ ਦੇ ਲਗਾਤਾਰ ਵੱਧ ਰਹੇ ਰੇਟ ਨੂੰ ਰੋਕਣ ਲਈ ਐਨਸੀਸੀਐਫ ਅਤੇ ਨੈਫੇਡ ਵੱਲੋਂ ਰਿਆਇਤੀ ਦਰਾਂ ’ਤੇ ਟਮਾਟਰ ਵੇਚੇ ਜਾ ਰਹੇ ਹਨ। ਇਸ ਤੋਂ ਪਹਿਲਾਂ ਸਬਸਿਡੀ ਵਾਲੇ ਟਮਾਟਰ ਦਾ ਰੇਟ 90 ਰੁਪਏ ਪ੍ਰਤੀ ਕਿਲੋ ਤੈਅ ਕੀਤਾ ਗਿਆ ਸੀ। ਹੁਣ 20 ਅਗਸਤ ਤੋਂ ਟਮਾਟਰ ਦੀ ਕੀਮਤ 40 ਰੁਪਏ ਪ੍ਰਤੀ ਕਿਲੋ ਤੱਕ ਆ ਗਈ ਹੈ। ਦੋਵਾਂ ਏਜੰਸੀਆਂ ਵੱਲੋਂ 15 ਲੱਖ ਕਿਲੋ ਤੋਂ ਵੱਧ ਟਮਾਟਰਾਂ ਦੀ ਖਰੀਦ ਕੀਤੀ ਜਾ ਚੁੱਕੀ ਹੈ।

ਇਸ ਤੋਂ ਇਲਾਵਾ ਸਰਕਾਰ ਨੇ ਸੋਮਵਾਰ ਤੋਂ ਪ੍ਰਚੂਨ ਦੁਕਾਨਾਂ ਅਤੇ ਮੋਬਾਈਲ ਵੈਨਾਂ ਰਾਹੀਂ ਗਾਹਕਾਂ ਨੂੰ 25 ਰੁਪਏ ਪ੍ਰਤੀ ਕਿਲੋ ਦੀ ਦਰ ਨਾਲ ਪਿਆਜ਼ ਵੇਚਣ ਦੀ ਗੱਲ ਕੀਤੀ ਹੈ। ਐਨਸੀਸੀਐਫ ਰਾਹੀਂ ਸਬਜ਼ੀਆਂ ਵੇਚੀਆਂ ਜਾਣਗੀਆਂ। ਟਮਾਟਰ ਤੋਂ ਬਾਅਦ NCCF ਨੂੰ ਪਿਆਜ਼ ਵੇਚਣ ਦਾ ਕੰਮ ਸੌਂਪਿਆ ਗਿਆ ਹੈ। ਸਰਕਾਰ ਨੇ 3 ਲੱਖ ਮੀਟ੍ਰਿਕ ਟਨ ਦੇ ਸ਼ੁਰੂਆਤੀ ਖਰੀਦ ਟੀਚੇ ਨੂੰ ਹਾਸਲ ਕਰਨ ਤੋਂ ਬਾਅਦ ਇਸ ਸਾਲ ਪਿਆਜ਼ ਦੀ ਬਫਰ ਮਾਤਰਾ ਵਧਾ ਕੇ 5 ਲੱਖ ਮੀਟ੍ਰਿਕ ਟਨ ਕਰ ਦਿੱਤੀ ਹੈ।

- PTC NEWS

Top News view more...

Latest News view more...

PTC NETWORK