Sun, Apr 28, 2024
Whatsapp

1158 ਸਹਾਇਕ ਪ੍ਰੋਫ਼ੈਸਰ ਫ਼ਰੰਟ ਨੇ ਪਰਗਟ ਸਿੰਘ ਦੇ ਹਲਕੇ 'ਚ ਕੀਤਾ ਰੋਸ਼ ਪ੍ਰਦਰਸ਼ਨ

Written by  Pardeep Singh -- February 10th 2022 02:54 PM -- Updated: February 10th 2022 02:58 PM
1158 ਸਹਾਇਕ ਪ੍ਰੋਫ਼ੈਸਰ ਫ਼ਰੰਟ ਨੇ ਪਰਗਟ ਸਿੰਘ ਦੇ ਹਲਕੇ 'ਚ ਕੀਤਾ ਰੋਸ਼ ਪ੍ਰਦਰਸ਼ਨ

1158 ਸਹਾਇਕ ਪ੍ਰੋਫ਼ੈਸਰ ਫ਼ਰੰਟ ਨੇ ਪਰਗਟ ਸਿੰਘ ਦੇ ਹਲਕੇ 'ਚ ਕੀਤਾ ਰੋਸ਼ ਪ੍ਰਦਰਸ਼ਨ

ਜਲੰਧਰ : 1158 ਸਹਾਇਕ ਪ੍ਰੋਫ਼ੈਸਰ ਫ਼ਰੰਟ ਪੰਜਾਬ ਵੱਲੋਂ ਵੱਡੀ ਗਿਣਤੀ ਵਿੱਚ ਸਿੱਖਿਆ ਮੰਤਰੀ ਰਹੇ ਪਰਗਟ ਸਿੰਘ ਦੇ ਹਲਕੇ ਜਲੰਧਰ (ਛਾਉਣੀ) ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਰੋਸ ਪ੍ਰਦਰਸ਼ਨ 1158 ਪ੍ਰੋਫ਼ੈਸਰਾਂ, ਲਾਇਬ੍ਰੇਰੀਅਨਾਂ ਦੀ ਹਾਈਕੋਰਟ ਵਿੱਚ ਅੱਧ ਵਿਚਾਲੇ ਲਟਕੀ ਭਰਤੀ ਨੂੰ ਲੈ ਕੇ ਹੋਇਆ। 1158 ਸਹਾਇਕ ਪ੍ਰੋਫ਼ੈਸਰ ਫ਼ਰੰਟ ਨੇ ਪਰਗਟ ਸਿੰਘ ਦੇ ਹਲਕੇ 'ਚ ਕੀਤਾ ਰੋਸ਼ ਪ੍ਰਦਰਸ਼ਨ ਫ਼ਰੰਟ ਦੇ ਆਗੂਆਂ ਨੇ ਕਾਂਗਰਸ ਦੇ ਝੂਠੇ ਪ੍ਰਚਾਰ ਦਾ ਪਰਦਾਚਾਕ ਕਰਦਿਆਂ ਕਿਹਾ ਕਿ 1158 ਸਹਾਇਕ ਪ੍ਰੋਫ਼ੈਸਰਾਂ ਦੀ ਭਰਤੀ ਦਾ ਸਿਆਸੀ ਲਾਹਾ ਲੈਣ ਸਮੇਂ ਸਰਕਾਰ ਵੱਲੋਂ ਵੱਡੇ-ਵੱਡੇ ਇਸ਼ਤਿਹਾਰ ਤਾਂ ਛਾਪ ਦਿੱਤੇ ਗਏ ਕਿ 45 ਦਿਨਾਂ ਵਿਚ ਭਰਤੀ ਕਰ ਦਿੱਤੀ ਗਈ ਪਰ ਅਸਲ ਵਿੱਚ ਭਰਤੀ ਮਾਣਯੋਗ ਹਾਈਕੋਰਟ ਵਿਚ ਅੱਧ ਵਿਚਾਲੇ ਲਟਕ ਰਹੀ ਹੈ। ਸਰਕਾਰ ਵੱਲੋਂ 2 ਮਹੀਨਿਆਂ ਵਿਚ ਰਿੱਟ ਪਟੀਸ਼ਨਾਂ ਦੇ ਜਵਾਬ ਤੱਕ ਫ਼ਾਈਲ ਨਹੀਂ ਹੋਏ, ਭਰਤੀ ਸਿਰੇ ਚੜ੍ਹਾਉਣਾ ਤਾਂ ਦੂਰ ਦੀ ਗੱਲ ਹੈ। 300 ਤੋਂ ਵੀ ਵੱਧ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦੇਣ ਸਮੇਂ ਪਿਛਲੀਆਂ ਨੌਕਰੀਆਂ ਤੇ ਫ਼ੈਲੋਸ਼ਿਪਾਂ ਛੁਡਵਾ ਲਈਆਂ ਗਈਆਂ ਪਰ ਨਵੀਂ ਨੌਕਰੀ ਦਾ ਮੂੰਹ ਤੱਕ ਨਹੀਂ ਦਿਖਾਇਆ। ਇਸ ਕਰਕੇ ਉਹਨਾਂ ਦੇ ਪਰਿਵਾਰਾਂ ਦਾ ਗ਼ੁਜ਼ਾਰਾ ਮੁਸ਼ਕਿਲ ਹੋ ਗਿਆ ਹੈ। 1158 ਸਹਾਇਕ ਪ੍ਰੋਫ਼ੈਸਰ ਫ਼ਰੰਟ ਨੇ ਪਰਗਟ ਸਿੰਘ ਦੇ ਹਲਕੇ 'ਚ ਕੀਤਾ ਰੋਸ਼ ਪ੍ਰਦਰਸ਼ਨ ਫ਼ਰੰਟ ਦੇ ਕੋਆਰਡੀਨੇਟਰ ਬਲਵਿੰਦਰ ਚਹਿਲ ਨੇ ਦੱਸਿਆ ਕਿ ਸਰਕਾਰ ਦੇ ਨੁਮਾਇੰਦੇ ਇਸ ਮਸਲੇ ਉੱਤੇ ਇਹ ਕਹਿ ਕੇ ਟਾਲ਼ਾ ਵੱਟ ਰਹੇ ਹਨ ਕਿ ਕੋਰਟ ਨੇ ਸਾਡਾ ਰਿਕਾਰਡ ਸੀਲ ਕੀਤਾ ਹੋਇਆ ਹੈ। ਪਰ ਕਈ ਰਿੱਟ ਪਟੀਸ਼ਨਾਂ ਅਜਿਹੀਆਂ ਹਨ, ਜਿਨ੍ਹਾਂ ਵਿਚ ਕਿਸੇ ਵਿਸ਼ੇਸ਼ ਪੇਪਰ ਬਾਰੇ ਇਤਰਾਜ਼ ਲਗਾਏ ਗਏ ਹਨ ਅਤੇ ਉਨ੍ਹਾਂ ਦਾ ਜਵਾਬ ਦੇਣ ਦਾ ਰਿਕਾਰਡ ਦੇ ਸੀਲ ਹੋਣ ਨਾਲ ਕੋਈ ਸੰਬੰਧ ਨਹੀਂ ਹੈ। ਸਗੋਂ ਉਨ੍ਹਾਂ ਦੇ ਜਵਾਬ ਯੂਨੀਵਰਸਿਟੀਆਂ ਤੋਂ ਤਿਆਰ ਕਰਵਾਉਣੇ ਹਨ, ਪਰ ਸਰਕਾਰ ਨੇ ਅਜੇ ਤੱਕ ਇਨ੍ਹਾਂ ਰਿੱਟ ਪਟੀਸ਼ਨਾਂ ਦਾ ਜਵਾਬ ਤਿਆਰ ਕਰਵਾਉਣ ਦੀ ਪ੍ਰਕਿਰਿਆ ਵੀ ਸ਼ੁਰੂ ਨਹੀਂ ਕੀਤੀ ਗਈ ਹੈ। ਜਿਸ ਤੋਂ ਸਰਕਾਰ ਦੀ ਮਨਸ਼ਾ ਸਾਫ਼ ਹੋ ਜਾਂਦੀ ਹੈ ਕਿ ਸਰਕਾਰ ਦਾ ਇਸ ਭਰਤੀ ਪ੍ਰਤੀ ਰਵੱਈਆ ਨਾਂਹ ਪੱਖੀ ਹੈ। ਸਰਕਾਰ ਦੇ ਇਸ ਢਿੱਲੇ ਰਵੱਈਏ ਦੇ ਮੱਦੇਨਜ਼ਰ ਫ਼ਰੰਟ ਦੇ ਕੋਆਰਡੀਨੇਟਰ ਜਸਪ੍ਰੀਤ ਸਿਵੀਆਂ ਨੇ ਕਿਹਾ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਕਾਂਗਰਸ ਦੇ ਨਾਮੀ ਸਿਆਸੀ ਆਗੂਆਂ ਦੇ ਹਲਕਿਆਂ ਵਿਚ ਵੀ ਇਸੇ ਤਰ੍ਹਾਂ ਦੇ ਐਕਸ਼ਨ ਕੀਤੇ ਜਾਣਗੇ ਤਾਂ ਜੋ ਸਰਕਾਰ ਮਾਣਯੋਗ ਅਦਾਲਤ ਵਿਚ ਸਾਰੀਆਂ ਰਿੱਟ ਪਟੀਸ਼ਨਾਂ ਦੇ ਜਵਾਬ ਦਾਇਰ ਕਰਕੇ 1158 ਸਹਾਇਕ ਪ੍ਰੋਫ਼ੈਸਰਾਂ ਤੇ ਲਾਇਬ੍ਰੇਰੀਅਨਾਂ ਦੀ ਭਰਤੀ ਸਿਰੇ ਚੜ੍ਹਾਉਣ ਦਾ ਰੁਖ਼ ਅਪਣਾਉਣ। 1158 ਸਹਾਇਕ ਪ੍ਰੋਫ਼ੈਸਰ ਫ਼ਰੰਟ ਨੇ ਪਰਗਟ ਸਿੰਘ ਦੇ ਹਲਕੇ 'ਚ ਕੀਤਾ ਰੋਸ਼ ਪ੍ਰਦਰਸ਼ਨ ਫ਼ਰੰਟ ਦੇ ਕੋਆਰਡੀਨੇਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਇਸ ਭਰਤੀ ਦੇ ਸਿਰੇ ਚੜ੍ਹਨ ਨਾਲ ਪੰਜਾਬ ਦੀ ਉਚੇਰੀ ਸਿੱਖਿਆ ਤੇ ਸਰਕਾਰੀ ਕਾਲਜ ਬਚ ਸਕਣਗੇ, ਨਹੀਂ ਤਾਂ ਪੰਜਾਬ ਦੇ ਮਿਹਨਤਕਸ਼ ਲੋਕਾਂ ਕੋਲੋਂ ਚੰਗੀ ਸਿੱਖਿਆ ਤੇ ਰੁਜ਼ਗਾਰ ਦੇ ਹੱਕ ਖੁੱਸ ਜਾਣਗੇ। ਉਹਨਾਂ ਕਿਹਾ ਕਿ ਜੇਕਰ ਸਰਕਾਰ ਆਉਂਦੇ ਦਿਨਾਂ ਵਿਚ ਚੰਗੇ ਤਰੀਕੇ ਨਾਲ ਪੈਰਵਾਈ ਕਰਦਿਆਂ ਭਰਤੀ ਸਿਰੇ ਨਹੀਂ ਚੜ੍ਹਾਉਂਦੀ ਤਾਂ ਇਸੇ ਤਰ੍ਹਾਂ ਭਰਵੀਂ ਗਿਣਤੀ ਨਾਲ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ। ਇਹ ਵੀ  ਪੜ੍ਹੋ:Happy Teddy day 2022: ਟੈਡੀ ਡੇਅ 'ਤੇ ਆਪਣੀ ਪ੍ਰੇਮਿਕਾ ਨੂੰ ਦਿਓ ਟੈਡੀ ਬੀਅਰ -PTC News


Top News view more...

Latest News view more...