Zila Parishad And Panchayat Samiti Result Live Updates : ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ’ਚ ਅਕਾਲੀ ਦਲ ਦੇ ਰਿਹਾ ਵਿਰੋਧੀਆਂ ਨੂੰ ਟੱਕਰ, ਜਾਣੋ ਹੁਣ ਤੱਕ ਕੀ ਰਿਹਾ ਨਤੀਜਾ
ਵਿਧਾਨ ਸਭਾ ਹਲਕਾ ਨਾਭਾ ਲੱਧਾ ਹੇੜੀ ਜੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਚਰਨ ਸਿੰਘ ਨੇ 303 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਜਿਨਾਂ ਦਾ ਸਖਤ ਮੁਕਾਬਲਾ ਵੱਲੋਂ ਅਕਾਲੀ ਦਲ ਨਾਲ ਹੋਇਆ
ਹੁਣ ਤੱਕ ਕੁੱਲ ਛੇ ਬਲਾਕ ਸੰਮਤੀ ਨਤੀਜੇ ਸਾਹਮਣੇ ਆ ਗਏ ਹਨ ਜਿਸ ਵਿੱਚ ਤਿੰਨ ਆਮ ਆਦਮੀ ਪਾਰਟੀ ਦੋ ਸ਼੍ਰੋਮਣੀ ਅਕਾਲੀ ਦਲ ਤੇ ਇੱਕ ਕਾਂਗਰਸ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ
ਬਠਿੰਡਾ ’ਚ ਬਲਾਕ ਰਾਮਪੁਰਾ ’ਚ 2 ਸੀਟਾਂ ਗਿੱਲ ਕਲਾਂ ਤੇ ਦੌਲਤਪੁਰਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜੇਤੂ
ਬਲਾਕ ਰਾਮਪੁਰਾ ਚ ਬਲਾਕ ਸੰਮਤੀ ਲਈ 2 ਸੀਟਾਂ (ਜਿਉਂਦ ਤੇ ਕਰਾੜਵਾਲਾ) ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ
ਸ੍ਰੀ ਅਨੰਦਪੁਰ ਸਾਹਿਬ ਦੇ ਗਰਾ ਜੌਨ ਤੋਂ ਕਾਂਗਰਸ ਪਾਰਟੀ ਦੇ ਡਾਕਟਰ ਅੰਮ੍ਰਿਤ ਪਾਲ ਸਿੰਘ ਰਹੇ ਜੇਤੂ
ਇਸੇ ਤਰ੍ਹਾਂ ਢੇਰ ਜੋਨ ਤੋਂ ਕਾਂਗਰਸ ਪਾਰਟੀ ਦੀ ਜੇਤੂ ਕੁਲਦੀਪ ਕੌਰ ਨੇ ਕੀਤੀ ਵੱਡੀ ਜਿੱਤ ਦਰਜ
ਜਿਲ੍ਹੇ 'ਚ ਸ੍ਰੋਮਣੀ ਅਕਾਲੀ ਦਲ - 14
ਆਪ - 11
ਕਾਂਗਰਸ - 3 ਤੇ ਜੇਤੂ
ਬਲਾਕ ਸੰਮਤੀ ਮੁਕਤਸਰ ਦਿਹਾਤੀ - ਸ਼੍ਰੋਮਣੀ ਅਕਾਲੀ ਦਲ
ਗੋਨਿਆਣਾ - ਸ਼ਰੋਮਣੀ ਅਕਾਲੀ ਦਲ
ਹਲਕਾ ਮਲੋਟ
ਬਲਾਕ ਸੰਮਤੀ ਸੰਮੇਵਾਲੀ - ਆਪ
ਲੱਖੇਵਾਲੀ- ਸ਼੍ਰੋਮਣੀ ਅਕਾਲੀ ਦਲ
ਮੌੜ - ਸ਼੍ਰੋਮਣੀ ਅਕਾਲੀ ਦਲ
ਭਾਗਸਰ - ਸ਼੍ਰੋਮਣੀ ਅਕਾਲੀ ਦਲ
ਚੱਕ ਚਿਬੜਾਵਾਲੀ - ਆਪ
ਗੰਧੜ - ਕਾਂਗਰਸ
ਮਹਾਂਬਧਰ-ਸ਼੍ਰੋਮਣੀ ਅਕਾਲੀ ਦਲ
ਭੰਗਚੜੀ - ਸ਼੍ਰੋਮਣੀ ਅਕਾਲੀ ਦਲ
ਰੁਪਾਣਾ - ਸ਼੍ਰੋਮਣੀ ਅਕਾਲੀ ਦਲ
ਧਿਗਾਣਾ - ਸ਼੍ਰੋਮਣੀ ਅਕਾਲੀ ਦਲ
ਫੂਲੇਵਾਲਾ - ਆਪ
ਲੱਕੜਵਾਲਾ - ਸ਼੍ਰੋਮਣੀ ਅਕਾਲੀ ਦਲ
ਖੁੰਨਣ ਕਲਾਂ - ਆਪ
ਗਿਦੜਬਾਹਾ ਹਲਕਾ ਬਲਾਕ ਸੰਮਤੀ
ਹਰੀਕੇ ਕਲਾਂ - ਆਪ
ਭੁੱਟੀਵਾਲਾ - ਆਪ
ਆਸਾ ਬੁੱਟਰ- ਆਪ
ਮੱਲਣ - ਸ਼੍ਰੋਮਣੀ ਅਕਾਲੀ ਦਲ
ਦੋਦਾ - ਆਪ
ਕੋਟਲੀ ਅਬਲੂ - ਆਪ
ਭਲਾਈਆਣਾ - ਸ਼੍ਰੋਮਣੀ ਅਕਾਲੀ ਦਲ
ਕੋਟਭਾਈ - ਕਾਂਗਰਸ
ਸੁਖਨਾ - ਸ਼੍ਰੋਮਣੀ ਅਕਾਲੀ ਦਲ
ਪਿਉਰੀ - ਸ਼੍ਰੋਮਣੀ ਅਕਾਲੀ ਦਲ
ਛੱਤੇਆਣਾ - ਆਪ
ਭੂੰਦੜ - ਆਪ
ਭਾਰੂ - ਕਾਂਗਰਸ
'ਆਪ' ਉਮੀਦਵਾਰ ਨੂੰ 266 ਵੋਟਾਂ ਨਾਲ ਹਰਾਇਆ
ਅਕਾਲੀ ਦਲ ਦੇ ਉਮੀਦਵਾਰ ਸੁਖਜੀਤ ਸਿੰਘ ਰਹੇ ਜੇਤੂ
ਵਿਧਾਨ ਸਭਾ ਹਲਕਾ ਨਾਭਾ ਤੋਂ ਬੋੜਾ ਕਲਾ ਬਲਾਕ ਸੰਮਤੀ
ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬਲਵਿੰਦਰ ਕੌਰ ਨੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਰਮੇਸ਼ ਕੌਰ ਨੂੰ 148 ਵੋਟਾਂ ਨਾਲ ਹਰਾਇਆ
ਸ੍ਰੋਮਣੀ ਅਕਾਲੀ ਦਲ ਦੇ ਬਲਾਕ ਸੰਮਤੀ ਭੋਮਾ ਜੋਨ -3 ਤੋਂ ਸੁੱਖਪਾਲ ਕੌਰ ਪਤਰੀ ਗੁਰਿੰਦਰ ਸਿੰਘ ਨੇ 23 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ।
ਵਿਧਾਨ ਸਭਾ ਹਲਕਾ ਜੀਰਾ ਤੋਂ ਲੋਹਕੇ ਕਲਾਂ ਦੇ ਬਲਾਕ ਸੰਮਤੀ ਮੈਂਬਰ ਕਾਂਗਰਸ ਪਾਰਟੀ ਦੇ ਉਮੀਦਵਾਰ ਲਵਪ੍ਰੀਤ ਕੌਰ 655 ਵੋਟਾਂ ਨਾਲ ਜੇਤੂ ਕਰਾਰ ਦਿੱਤੇ ਗਏ
ਪੰਚਾਇਤ ਸਮਤੀ ਜੀਰਾ ਦੇ ਜੋਨ ਨੰਬਰ ਪੰਜ ਲਾਉਂਕੇ ਕਲਾ ਤੋ ਕੁਲ 2287 ਵੋਟਾਂ ਪੋਲ ਹੋਈਆਂ ਜਿਸ ਵਿੱਚੋ ਕਾਂਗਰਸ ਦੀ ਉਮੀਦਵਾਰ ਲੋਵਪ੍ਰੀਤ ਕੌਰ 1351ਵੋਟਾਂ ਲੈਕੇ ਆਮ ਆਦਮੀ ਪਾਰਟੀ ਦੀ ਦੀ ਸੁਖਪ੍ਰੀਤ ਕੌਰ ਤੋ 655 ਵੋਟਾਂ ਨਾਲ ਜੇਤੂ ਰਹੀ ਜਦ ਕੀ 150 ਵੋਟਾਂ ਖ਼ਾਰਜ ਵੀ ਹੋਇਆ ਹਨ
ਬਲਾਕ ਬਠਿੰਡਾ 'ਚ ਬਲਾਕ ਸੰਮਤੀ ਦੀਆਂ ਚੋਣਾਂ ਵਿੱਚ ਮਹਿਮਾ ਸਰਜਾ ਤੋਂ ਆਮ ਆਦਮੀ ਪਾਰਟੀ, ਬਲਾਕ ਸੰਮਤੀ ਬਹਿਮਣ ਦੀਵਾਨਾ ਤੋਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਉਮੀਦਵਾਰ ਜੇਤੂ
ਜ਼ੋਨ ਕਣਕਵਾਲ ਭੰਗੂਆਂ, ਧਰਮਗੜ੍ਹ, ਜਖੇਪਲਵਾਸ, ਹੰਬਲਵਾਸ, ਡਸਕਾ ਤੇ ਗਿਦੜਿਆਣੀ ਤੋਂ ਆਮ ਆਦਮੀ ਪਾਰਟੀ ਉਮੀਦਵਾਰ ਅੱਗੇ। ਜ਼ੋਨ ਫਤਿਹਗੜ੍ਹ ਤੋਂ ਕਾਂਗਰਸ ਉਮੀਦਵਾਰ ਅੱਗੇ।
ਪੰਚਾਇਤ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਦੀ ਅੱਜ ਸਵੇਰੇ 8 ਵਜੇ ਤੋਂ ਸ਼ੁਰੂ ਹੋਈ ਕਾਊਂਟਿੰਗ ਅੰਮ੍ਰਿਤਸਰ ਦਿਹਾਤੀ ਵਿੱਚ ਪੂਰੀ ਤਰ੍ਹਾਂ ਸ਼ਾਂਤੀਪੂਰਕ ਅਤੇ ਸੁਚੱਜੇ ਢੰਗ ਨਾਲ ਚੱਲ ਰਹੀ ਹੈ। ਇਸ ਸਬੰਧੀ ਐਸਐਸਪੀ ਅੰਮ੍ਰਿਤਸਰ ਦਿਹਾਤੀ ਸੋਹੇਲ ਮੀਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਖੁਦ ਵੱਖ-ਵੱਖ ਕਾਊਂਟਿੰਗ ਸੈਂਟਰਾਂ ਦਾ ਦੌਰਾ ਕਰ ਰਹੇ ਹਨ ਤਾਂ ਜੋ ਸੁਰੱਖਿਆ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾ ਸਕੇ।
ਐਸਐਸਪੀ ਸੋਹੇਲ ਮੀਰ ਨੇ ਦੱਸਿਆ ਕਿ ਅੰਮ੍ਰਿਤਸਰ ਦਿਹਾਤੀ ਵਿੱਚ ਕੁੱਲ 6 ਕਾਊਂਟਿੰਗ ਸੈਂਟਰ ਬਣਾਏ ਗਏ ਹਨ, ਜਿਨ੍ਹਾਂ ਵਿੱਚੋਂ ਇੱਕ ਮਾਈ ਭਾਗੋ ਕਾਲਜ ਹੈ, ਜਿੱਥੇ ਸਵੇਰ ਤੋਂ ਕਾਊਂਟਿੰਗ ਲਗਾਤਾਰ ਜਾਰੀ ਹੈ। ਉਨ੍ਹਾਂ ਕਿਹਾ ਕਿ ਉਹ ਮੌਕੇ ‘ਤੇ ਮੌਜੂਦ ਅਧਿਕਾਰੀਆਂ ਤੋਂ ਫੀਡਬੈਕ ਲੈ ਚੁੱਕੇ ਹਨ ਅਤੇ ਹੁਣ ਤੱਕ ਹਰ ਥਾਂ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਵਿੱਚ ਅਤੇ ਸ਼ਾਂਤੀਪੂਰਕ ਬਣੀ ਹੋਈ ਹੈ।
ਉਨ੍ਹਾਂ ਦੱਸਿਆ ਕਿ ਕਾਊਂਟਿੰਗ ਡੇ ਨੂੰ ਧਿਆਨ ਵਿੱਚ ਰੱਖਦਿਆਂ ਪਹਿਲਾਂ ਤੋਂ ਹੀ ਅਡਵਾਂਸ ਅਤੇ ਮਲਟੀ-ਟਿਅਰ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਹਰ ਕਾਊਂਟਿੰਗ ਸੈਂਟਰ ‘ਤੇ ਤਿੰਨ ਐਸਪੀ ਰੈਂਕ ਦੇ ਅਧਿਕਾਰੀ ਤੈਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ, ਹਰ ਐਸਪੀ ਦੇ ਅਧੀਨ ਦੋ-दੋ ਕਾਊਂਟਿੰਗ ਸੈਂਟਰ ਰੱਖੇ ਗਏ ਹਨ ਅਤੇ ਹਰ ਕਾਊਂਟਿੰਗ ਸੈਂਟਰ ‘ਤੇ ਦੋ-ਦੋ ਡੀਐਸਪੀ ਵੀ ਡਿਊਟੀ ‘ਤੇ ਮੌਜੂਦ ਹਨ।
ਐਸਐਸਪੀ ਨੇ ਦੱਸਿਆ ਕਿ ਮੈਦਾਨੀ ਪੱਧਰ ‘ਤੇ ਵੀ ਭਾਰੀ ਪੁਲਿਸ ਫੋਰਸ ਤੈਨਾਤ ਕੀਤੀ ਗਈ ਹੈ ਅਤੇ ਕੁੱਲ ਮਿਲਾ ਕੇ ਕਰੀਬ 500 ਤੋਂ ਵੱਧ ਪੁਲਿਸ ਕਰਮਚਾਰੀ ਸੁਰੱਖਿਆ ਡਿਊਟੀ ‘ਤੇ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਸਾਰੇ ਕਾਊਂਟਿੰਗ ਸੈਂਟਰਾਂ ‘ਤੇ ਪੁਲਿਸ ਅਤੇ ਪ੍ਰਸ਼ਾਸਨ ਦੀ ਸਖ਼ਤ ਨਿਗਰਾਨੀ ਹੈ, ਤਾਂ ਜੋ ਕਿਸੇ ਵੀ ਅਣਚਾਹੀ ਘਟਨਾ ਤੋਂ ਬਚਿਆ ਜਾ ਸਕੇ।
ਅਖੀਰ ‘ਚ ਐਸਐਸਪੀ ਸੋਹੇਲ ਮੀਰ ਨੇ ਕਿਹਾ ਕਿ ਉਮੀਦਵਾਰਾਂ, ਉਨ੍ਹਾਂ ਦੇ ਸਮਰਥਕਾਂ ਅਤੇ ਆਮ ਲੋਕਾਂ ਵੱਲੋਂ ਪੂਰਾ ਸਹਿਯੋਗ ਮਿਲ ਰਿਹਾ ਹੈ, ਜਿਸ ਕਾਰਨ ਕਾਊਂਟਿੰਗ ਪ੍ਰਕਿਰਿਆ ਬਿਨਾਂ ਕਿਸੇ ਰੁਕਾਵਟ ਦੇ ਸ਼ਾਂਤੀ ਨਾਲ ਅੱਗੇ ਵਧ ਰਹੀ ਹੈ। ਉਨ੍ਹਾਂ ਅਪੀਲ ਕੀਤੀ ਕਿ ਲੋਕ ਅਮਨ-ਸ਼ਾਂਤੀ ਬਣਾਈ ਰੱਖਣ ਅਤੇ ਪ੍ਰਸ਼ਾਸਨ ਨਾਲ ਸਹਿਯੋਗ ਜਾਰੀ ਰੱਖਣ।
ਤਰਨਤਾਰਨ ਦੇ ਬਲਾਕ ਸੰਮਤੀ ਦੇ ਜੋਨ ਮੂਸੇ ਕਲਾਂ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਸੁਖਦੀਪ ਕੌਰ ਨੇ ਸ਼੍ਰਮੋਣੀ ਅਕਾਲੀ ਦਲ ਦੀ ਉਮੀਦਵਾਰ ਹਰਜੀਤ ਕੌਰ ਨੂੰ 204 ਵੋਟਾਂ ਨਾਲ ਹਰਾਇਆ ਹਰਜੀਤ ਕੋਰ ਨੂੰ ਮਿਲੀਆਂ 520 ਵੋਟਾਂ
ਆਮ ਆਦਮੀ ਪਾਰਟੀ ਦੀ ਸੁਖਦੀਪ ਕੋਰ ਨੂੰ ਮਿਲੀਆਂ 716 ਵੋਟਾਂ
ਇੰਦਰਜੀਤ ਕੌਰ ਭਾਜਪਾ ਨੂੰ 199
ਸੁਖਚੈਨ ਜੀਤ ਕੋਰ ਕਾਂਗਰਸ ਨੂੰ ਮਿਲੀਆਂ 224 ਵੋਟਾਂ

ਜਗਰਾਉਂ ’ਚ ਜਿਲਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਦਾ ਪਹਿਲਾ ਰਿਜ਼ਲਟ ਕਾਂਗਰਸ ਦੇ ਹੱਕ ਵਿੱਚ ਆਇਆ। ਜਗਰਾਉਂ ਬਲਾਕ ਸੰਮਤੀ ਦੇ ਜ਼ੋਨ ਨੰਬਰ 24 ਅੱਬੂਪੁਰਾ ਤੋਂ ਕਾਂਗਰਸ ਪਾਰਟੀ ਦੀ ਪਰਮਜੀਤ ਕੌਰ ਨੇ 61 ਵੋਟਾਂ ਤੇ ਜਿੱਤ ਹਾਸਿਲ ਕੀਤੀ। ਬਲਾਕ ਸੰਮਤੀ ਚੋਣਾਂ ਦੇ ਪਹਿਲੇ ਰਿਜ਼ਲਟ ਵਿੱਚ ਕਾਂਗਰਸ ਦੀ ਜਿੱਤ ਨਾਲ ਕਾਂਗਰਸ ਨੇ ਜਸ਼ਨ ਮਨਾਇਆ
ਰਾਜਪੁਰਾ ਦੇ ਮਿਨੀ ਸੈਕਟਰੀਏਟ ਵਿੱਚ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀ ਵੋਟਾਂ ਦੀ ਗਿਣਤੀ ਚੱਲ ਰਹੀ ਹੈ ਜਿਸਦੇ ਦੂਜੇ ਰੋਣ ਦੀ ਲਿਸਟ ਜਾਰੀ ਕੀਤੀ ਗਈ ਹੈ।
ਮੋਰਿੰਡਾ ਵਿਖੇ ਜ਼ਿਲ੍ਹਾ ਪ੍ਰੀਸ਼ਦ ਦੇ ਦੂਜੇ ਰਾਉਂਡ ਦੀ ਗਿਣਤੀ ਤੋਂ ਬਾਅਦ ਕਾਂਗਰਸੀ ਉਮੀਦਵਾਰ ਗੁਰਵਿੰਦਰ ਕਕਰਾਲੀ ਅੱਗੇ
ਕਾਂਗਰਸ 3041
ਆਪ 2034
ਬਸਪਾ 112
ਅਕਾਲੀ ਦਲ 273 ਵੋਟਾਂ
ਨੋਟਾਂ 20
ਰੱਦ 199
ਸੰਗਰੂਰ ਜ਼ਿਲ੍ਹੇ ਦੀਆਂ ਪੰਚਾਇਤ ਸੰਮਤੀ ਚੋਣਾਂ ਦੀਆਂ 162 ਜ਼ੋਨਾਂ ਵਿਚੋਂ 20 ਜ਼ੋਨਾਂ ਦੇ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਚਾਬਾ ਨੇ ਦੱਸਿਆ ਕਿ ਪੰਚਾਇਤ ਸੰਮਤੀ ਚੋਣਾਂ ਵਿੱਚ ਸੰਗਰੂਰ ਜ਼ਿਲ੍ਹੇ ਦੇ 162 ਜ਼ੋਨ ਹਨ, ਜਿਨ੍ਹਾਂ ਵਿਚੋਂ 20 ਜ਼ੋਨ ਅਜਿਹੇ ਹਨ, ਜਿਥੇ ਇਕ ਉਮੀਦਵਾਰ ਹੀ ਚੋਣ ਮੈਦਾਨ ਹੋਣ ਕਰਕੇ ਉਹ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹੇ ਹਨ। ਉਨ੍ਹਾਂ ਵੇਰਵੇ ਦਿੰਦਿਆਂ ਦੱਸਿਆ ਕਿ ਪੰਚਾਇਤ ਸੰਮਤੀ ਅੰਨਦਾਣਾ ਐਟ ਮੂਨਕ ਵਿਖੇ ਗੁਲਾੜ੍ਹੀ ਅਤੇ ਕਰੋਦਾ ਜ਼ੋਨ ਦੇ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹੇ ਹਨ।
ਇਸੇ ਤਰ੍ਹਾਂ ਪੰਚਾਇਤ ਸੰਮਤੀ ਭਵਾਨੀਗੜ੍ਹ ਵਿਖੇ ਕਾਲਾਝਾੜ, ਪੰਚਾਇਤ ਸੰਮਤੀ ਛਾਜਲੀ ਦੇ ਜ਼ੋਨ ਹਰਿਆਊ, ਪੰਚਾਇਤ ਸੰਮਤੀ ਧੂਰੀ ਵਿਖੇ ਜ਼ੋਨ ਨੱਤ, ਕੱਕੜਵਾਲ, ਈਸੜਾ, ਧਾਦਰਾ, ਢਢੋਗਲ, ਮੀਮਸਾ ਤੇ ਭੁੱਲਰਹੇੜੀ ਜ਼ੋਨ ਦੇ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹੇ ਹਨ।
ਉਨ੍ਹਾਂ ਦੱਸਿਆ ਕਿ ਪੰਚਾਇਤ ਸੰਮਤੀ ਦਿੜ੍ਹਬਾ ਦੇ ਜ਼ੋਨ ਸ਼ਾਦੀਹਰੀ, ਤੂਰਬੰਨਜਾਰਾ ਤੇ ਕਮਾਲਪੁਰ ਜ਼ੋਨ ਦੇ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹੇ ਹਨ। ਪੰਚਾਇਤ ਸੰਮਤੀ ਲਹਿਰਾਗਾਗਾ ਦੇ ਚੂੜਲ ਕਲਾਂ ਤੇ ਰਾਏਧਰਾਣਾ ਜ਼ੋਨ ਦੇ ਉਮੀਦਵਾਰ ਬਿਨਾਂ ਮੁਕਾਬਲੇ ਜੇਤੂ ਰਹੇ। ਇਸੇ ਤਰ੍ਹਾਂ ਪੰਚਾਇਤ ਸੰਮਤੀ ਸ਼ੇਰਪੁਰ ਦੇ ਜ਼ੋਨ ਮਾਹਮਦਪੁਰ ਜੇਤੂ ਰਹੇ ਹਨ। ਪੰਚਾਇਤ ਸੰਮਤੀ ਸੁਨਾਮ ਊਧਮ ਸਿੰਘ ਵਾਲਾ ਦੇ ਕੋਟੜਾ ਅਮਰੂ ਅਤੇ ਪੰਚਾਇਤ ਸੰਮਤੀ ਸੁਨਾਮ ਊਧਮ ਸਿੰਘ ਵਾਲਾ-2 ਦੇ ਜ਼ੋਨ ਈਲਵਾਲ ਤੇ ਖੁਰਾਣਾ ਜ਼ੋਨ ਦੇ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹੇ ਹਨ।
ਜਗਰਾਉਂ ਚ ਜਿਲਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਦਾ ਪਹਿਲਾ ਰਿਜ਼ਲਟ ਕਾਂਗਰਸ ਦੇ ਹੱਕ ਵਿੱਚ ਆਇਆ। ਜਗਰਾਉਂ ਬਲਾਕ ਸੰਮਤੀ ਦੇ ਜ਼ੋਨ ਨੰਬਰ 24 ਅੱਬੂਪੁਰਾ ਤੋਂ ਕਾਂਗਰਸ ਪਾਰਟੀ ਦੀ ਪਰਮਜੀਤ ਕੌਰ ਨੇ 61 ਵੋਟਾਂ ਤੇ ਜਿੱਤ ਹਾਸਿਲ ਕੀਤੀ। ਬਲਾਕ ਸੰਮਤੀ ਚੋਣਾਂ ਦੇ ਪਹਿਲੇ ਰਿਜ਼ਲਟ ਵਿੱਚ ਕਾਂਗਰਸ ਦੀ ਜਿੱਤ ਨਾਲ ਕਾਂਗਰਸ ਨੇ ਜਸ਼ਨ ਮਨਾਇਆ
ਹਲਕਾ ਅਜਨਾਲਾ ਅਧੀਨ ਆਉਂਦੀ ਬਲਾਕ ਸੰਮਤੀ ਰਮਦਾਸ ਦੇ ਜ਼ੋਨ ਮਹਿਮਦ ਮੰਦਰਾਂਵਾਲਾ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਬੀਬੀ ਜਗਦੀਸ਼ ਦਵਿੰਦਰ ਕੌਰ ਆਪਣੇ ਵਿਰੋਧੀ ਅਕਾਲੀ ਉਮੀਦਵਾਰ ਅਮਨਦੀਪ ਕੌਰ ਨੂੰ 165 ਵੋਟਾਂ ਦੇ ਫਰਕ ਨਾਲ ਚੋਣ ਜਿੱਤ ਗਏ ਹਨ।
ਹਲਕਾ ਅਟਾਰੀ ਦੇ ਬਲਾਕ ਵੇਰਕਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਬੀਬੀ ਜਸਬੀਰ ਕੌਰ ਬਲਾਕ ਸੰਮਤੀ ਜੇਠੂਵਾਲ ਤੋਂ 84 ਵੋਟਾਂ ਨਾਲ ਜੇਤੂ ਕਰਾਰ ਦਿੱਤੀ ਗਈ
ਫਰੀਦਕੋਟ ’ਚ 189 ਵੋਟਾਂ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਜਸਕਰਨਪ੍ਰੀਤ ਪਹਿਲੇ, 122 ਵੋਟਾਂ ਨਾਲ ਕਾਂਗਰਸ ਦਾ ਬਲਵੀਰ ਸਿੰਘ ਦੂਜੇ, 80 ਵੋਟਾਂ ਨਾਲ ਆਪ ਦਾ ਅਮਰਜੀਤ ਸਿੰਘ ਤੀਜੇ ਅਤੇ 24 ਵੋਟਾਂ ਨਾਲ ਬੀਜੇਪੀ ਦਾ ਅਮਰ ਸਿੰਘ ਚੌਥੇ ਸਥਾਨ ’ਤੇ
ਆਜ਼ਾਦ ਉਮੀਦਵਾਰ ਗੁਰਿੰਦਰ ਪਾਲ ਸਿੰਘ ਨੇ ਬਲਾਕ ਸੰਮਤੀ ਅਟਾਰੀ ਤੋਂ ਜਿੱਤ ਕੀਤੀ ਹਾਸਲ
ਸ਼੍ਰੋਮਣੀ ਅਕਾਲੀ ਦਲ ਵੱਲੋਂ ਗੁਰਿੰਦਰ ਪਾਲ ਸਿੰਘ ਦੀ ਕੀਤੀ ਗਈ ਸੀ ਹਮਾਇਤ
ਸੰਗਰੂਰ ਵਿੱਚ ਆਮ ਆਦਮੀ ਪਾਰਟੀ ਦੀ ਪਿੰਡਾਂ ਦੀ ਰਾਜਧਾਨੀ ਅਖਵਾਉਣ ਵਾਲੇ ਪਿੰਡ ਘਰਾਚੋ ਵਿੱਚ ਬਲਾਕ ਸੰਮਤੀ ਤੋਂ ਰਜਿੰਦਰ ਸਿੰਘ ਰਾਜੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਹੋਈ ਜਿੱਤ
ਹਲਕਾ ਅਟਾਰੀ ਦੇ ਜੋਨ ਮੋਦੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਨਵਜੋਤ ਕੌਰ 89 ਵੋਟਾਂ ਨਾਲ ਬਲਾਕ ਸੰਮਤੀ ਦੀ ਚੋਣ ਜਿੱਤੀ
ਬਾਜੜਾ ਕਲੋਨੀ ਤੋਂ ਕਾਂਗਰਸੀ ਉਮੀਦਵਾਰ ਰਾਜਕੁਮਾਰ ਰਾਜੂ ਬਲਾਕ ਸਮਤੀ ਵਿੱਚ ਸੱਤ ਵੋਟਾਂ ਨਾਲ ਜੇਤੂ , ਦੂਜੇ ਨੰਬਰ ਤੇ ਰਹੀ ਆਮ ਆਦਮੀ ਪਾਰਟੀ
14 ਦਸੰਬਰ ਨੂੰ ਜ਼ਿਲ੍ਹਾ ਪ੍ਰੀਸ਼ਦ ਦੇ 18 ਜ਼ੋਨ ਅਤੇ ਪੰਚਾਇਤ ਸੰਮਤੀ ਦੇ 162 ਜ਼ੋਨਾਂ ਲਈ ਵੋਟਿੰਗ
ਜਿਹਨਾਂ ਵਿੱਚ ਬਲਾਕ ਸੰਮਤੀਆਂ ਦੇ 126 ਜੌਨ ਲਈ ਉਮੀਦਵਾਰ 439
ਜਿਲ੍ਹਾ ਪਰਿਸ਼ਦ ਦੇ 18 ਜੋਂਨ ਲਈ 80
ਗਿਣਤੀ ਕੇਂਦਰਾਂ ਦਾ ਵੇਰਵਾ
ਬਲਾਕ ਅਨੰਦਾਨਾ ਐਟ ਮੂਣਕ - ਸਰਕਾਰੀ ਆਈ ਟੀ ਆਈ ਲੜਕੀਆਂ ਮੂਣਕ ਵਿਖੇ,
ਬਲਾਕ ਭਵਾਨੀਗੜ੍ਹ - ਯੋਗਾ ਹਾਲ ਗੁਰੂ ਤੇਗ ਬਹਾਦਰ ਸਟੇਡੀਅਮ ਭਵਾਨੀਗੜ੍ਹ ਵਿਖੇ,
ਬਲਾਕ ਛਾਜਲੀ - ਸਕੂਲ ਆਫ਼ ਐਮੀਨੇਂਸ ਬਾਕਸਿੰਗ ਹਾਲ ਵਿਖੇ,
ਬਲਾਕ ਧੂਰੀ - ਲਾਇਬ੍ਰੇਰੀ ਹਾਲ ਯੂਨੀਵਰਸਿਟੀ ਕਾਲਜ ਬੇਨੜਾ ਵਿਖੇ,
ਬਲਾਕ ਦਿੜ੍ਹਬਾ - ਕਾਮਰੇਡ ਭੀਮ ਸਿੰਘ ਸਕੂਲ ਆਫ਼ ਐਮੀਨੇਂਸ ਸੀਨੀਅਰ ਸੈਕੰਡਰੀ ਸਕੂਲ ਦਿੜ੍ਹਬਾ ਵਿਖੇ,
ਬਲਾਕ ਲਹਿਰਾਗਾਗਾ - ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਵਿਖੇ,
ਬਲਾਕ ਸੰਗਰੂਰ - ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿਖੇ,
ਬਲਾਕ ਸ਼ੇਰਪੁਰ - ਦੇਸ਼ ਭਗਤ ਕਾਲਜ ਬਰੜਵਾਲ ਵਿਖੇ,
ਬਲਾਕ ਸੁਨਾਮ ਊਧਮ ਸਿੰਘ ਵਾਲਾ - ਸ਼ਹੀਦ ਊਧਮ ਸਿੰਘ ਸਰਕਾਰੀ ਆਈ ਟੀ ਆਈ ਸੁਨਾਮ ਊਧਮ ਸਿੰਘ ਵਾਲਾ ਵਿਖੇ,
ਬਲਾਕ ਸੁਨਾਮ ਊਧਮ ਸਿੰਘ ਵਾਲਾ-2 - ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿਖੇ ਹੋਵੇਗੀ
26 ਟੇਬਲਾਂ ’ਤੇ ਹੋਣਗੇ 6 ਰਾਉਂਡ
ਇੱਕ ਘੰਟੇ ’ਚ ਆਵੇਗਾ ਪਹਿਲੇ ਰਾਉਂਡ ਦਾ ਨਤੀਜਾ
ਪਠਾਨਕੋਟ ਵਿੱਚ 93 ਬਲਾਕ ਸੰਮਤੀ ਅਤੇ 10 ਜ਼ਿਲ੍ਹਾ ਪ੍ਰੀਸ਼ਦ ਦੀ ਵੋਟਾਂ ਦੀ ਗਿਣਤੀ ਹੋ ਰਹੀ, ਪੁਲਿਸ ਪ੍ਰਸ਼ਾਸਨ ਵੱਲੋਂ ਕੀਤੇ ਗਏ ਪੁਖਤਾ ਇੰਤਜ਼ਾਮ।
ਲੁਧਿਆਣਾ ਦੇ ਰਾਏਕੋਟ ਕਾਉਂਟਿੰਗ ਸੈਂਟਰ ਪ੍ਰਸ਼ਾਸਨ ਵੱਲੋਂ ਐਂਟਰੀ ਕਾਰਡ ਦੇਣ ਦੇ ਬਾਵਜੂਦ ਅੱਜ ਕਾਉਂਟਿੰਗ ਸੈਂਟਰ ਵਿਚ ਦਾਖ਼ਿਲ ਹੋਣ ਸਮੇਂ ਵਿਰੋਧੀ ਪਾਰਟੀਆਂ ਦੇ ਆਗੂਆਂ ਖੱਜਲ ਖੁਆਰ ਕੀਤਾ ਗਿਆ। ਮੀਡੀਆ ਨੂੰ ਵੀ ਕੈਮਰੇ ਬਾਹਰ ਰੱਖਣ ਲਈ ਮਜਬੂਰ ਕੀਤਾ ਗਿਆ।
ਲੁਧਿਆਣਾ ਦੇ ਕੇਵੀਐਮ ਸਕੂਲ ਕਾਊਂਟਿੰਗ ਸੈਂਟਰ ਵਿੱਚੋਂ ਉਮੀਦਵਾਰਾਂ ਨੂੰ ਬਾਹਰ ਕੱਢਿਆ ਜਿਸ ਦੇ ਚੱਲਦੇ ਹੰਗਾਮਾ ਹੋਇਆ।
ਬਲਾਕ ਕਮੇਟੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਬੈਲਟ ਪੇਪਰ ਖੁੱਲ੍ਹਣੇ ਸ਼ੁਰੂ ਹੋ ਗਏ ਹਨ। ਚੋਣ ਕਮਿਸ਼ਨ ਨੇ 23 ਜ਼ਿਲ੍ਹਿਆਂ ਵਿੱਚ 151 ਗਿਣਤੀ ਕੇਂਦਰ ਸਥਾਪਤ ਕੀਤੇ ਹਨ। ਇਸ ਪ੍ਰਕਿਰਿਆ ਦੌਰਾਨ 12,814 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕੀਤਾ ਜਾਵੇਗਾ।

ਗੁਰਦਾਸਪੁਰ ਜਿਲ੍ਹੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੇ 25 ਜ਼ੋਨਾਂ ਵਿਚੋਂ 7 ਉੁਮੀਦਵਾਰ ਅਤੇ 204 ਬਲਾਕ ਸੰਮਤੀਆਂ ਵਿੱਚੋਂ 64 ਉੁਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲਾ ਜਿੱਤ ਚੁੱਕੇ ਹਨ। ਸਾਰੇ ਉਮੀਦਵਾਰ ਆਮ ਆਦਮੀ ਪਾਰਟੀ ਦੇ ਹਨ।
Zila Parishad And Block Samiti Result Live Updates : ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਨਤੀਜੇ ਐਲਾਨੇ ਜਾ ਰਹੇ ਹਨ। ਦੱਸ ਦਈਏ ਕਿ 14 ਦਸੰਬਰ ਨੂੰ ਚੋਣਾਂ ਲਈ ਵੋਟਿੰਗ ਹੋਈ ਸੀ ਜਦਕਿ 16 ਦਸੰਬਰ ਨੂੰ ਬਾਕੀ ਪੰਚਾਇਤ ਚੋਣਾਂ ਅੱਜ ਹੋ ਰਹੀਆਂ ਹਨ, ਜਿਸ ਲਈ ਰਾਜਨੀਤਿਕ ਪਾਰਟੀਆਂ ਨੇ ਆਪਣੇ-ਆਪਣੇ ਸਮਰਥਕਾਂ ਨੂੰ ਮੈਦਾਨ ਵਿੱਚ ਉਤਾਰਿਆ ਹੈ। ਇਨ੍ਹਾਂ ਚੋਣਾਂ ਤੋਂ ਬਾਅਦ ਸਿੱਧੇ ਵਿਧਾਨ ਸਭਾ ਚੋਣਾਂ ਹੋਣਗੀਆਂ, ਜਿਨ੍ਹਾਂ ਨੂੰ 2027 ਲਈ ਸੈਮੀਫਾਈਨਲ ਮੰਨਿਆ ਜਾ ਰਿਹਾ ਹੈ। ਆਮ ਆਦਮੀ ਪਾਰਟੀ, ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਦੀ ਭਰੋਸੇਯੋਗਤਾ ਦਾਅ 'ਤੇ ਲੱਗੀ ਹੋਈ ਹੈ।
ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਵੋਟਾਂ ਦੀ ਗਿਣਤੀ ਹੋਣ ਜਾ ਰਹੀ ਹੈ ਇਸੇ ਸੰਬੰਧ ਵਿੱਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸਟਰਾਂਗ ਰੂਮ ਤਿਆਰ ਕੀਤੇ ਗਏ, ਜਿੱਥੇ ਕਿ ਵੋਟਾਂ ਵਾਲੇ ਬਕਸੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਰੱਖੇ ਗਏ ਹਨ। ਇਸੇ ਦੇ ਚੱਲਦਿਆਂ ਜ਼ਿਲ੍ਹੇ ਗੁਰਦਾਸਪੁਰ ਅੰਦਰ ਕੁੱਲ 10 ਕਾਊਂਟਿੰਗ ਸੈਂਟਰ ਬਣਾਏ ਗਏ ਹਨ ਹਰ ਇੱਕ ਕਾਊਂਟਿੰਗ ਸੈਂਟਰ ਦੇ ਅੰਦਰ 14 ਟੇਬਲ ਲਗਾਏ ਗਏ ਹਨ ਜਿੱਥੇ ਕਿ ਰਾਊਂਡ ਮੁਤਾਬਿਕ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਇਸ ਸਬੰਧੀ ਸੁਰੱਖਿਆ ਨੂੰ ਲੈ ਕੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਅਤੇ ਬਿਨਾਂ ਮਨਜ਼ੂਰੀ ਤੋਂ ਕਿਸੇ ਦੀ ਵੀ ਐਂਟਰੀ ਨਹੀਂ ਹੋਣ ਦਿੱਤੀ ਜਾਵੇਗੀ।
ਮੁਹਾਲੀ ਜ਼ਿਲ੍ਹੇ ਵਿੱਚ ਪੰਚਾਇਤ ਸੰਮਤੀ ਚੋਣਾਂ, 2025 ਦੀਆਂ ਵੋਟਾਂ ਦੀ ਗਿਣਤੀ ਕਰਵਾਉਣ ਦੇ ਲਈ ਸਰਕਾਰੀ ਪੋਲੀਟੈਕਨੀਕਲ ਕਾਲਜ, ਖੂਨੀ ਮਾਜਰਾ (ਖਰੜ) ਅਤੇ ਸਰਕਾਰੀ ਕਾਲਜ, ਡੇਰਾਬਸੀ ਨੂੰ ਸਟ੍ਰਾਂਗ ਰੂਮ ਅਤੇ ਗਿਣਤੀ ਕੇਂਦਰ ਬਣਾਇਆ ਗਿਆ ਹੈ।
ਦੱਸ ਦਈਏ ਕਿ ਜ਼ਿਲ੍ਹਾ ਮੈਜਿਸਟ੍ਰੇਟ, ਕੋਮਲ ਮਿੱਤਲ ਵੱਲੋਂ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ 1881 ਦੀ ਧਾਰਾ 25 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਉਕਤ ਦੋਵੇਂ ਗਿਣਤੀ ਕੇਂਦਰਾਂ (ਸਰਕਾਰੀ ਪੋਲੀਟੈਕਨੀਕਲ ਕਾਲਜ, ਖੂਨੀਮਾਜਰਾ ਅਤੇ ਸਰਕਾਰੀ ਕਾਲਜ ਡੇਰਾਬਸੀ ਕਾਲਜ) ਵਿੱਚ ਪੜ੍ਹਦੇ ਵਿਦਿਆਰਥੀਆਂ ਅਤੇ ਕੰਮ ਕਰਦੇ ਅਧਿਆਪਕੀ ਅਮਲੇ ਲਈ ਛੁੱਟੀ ਦੀ ਘੋਸ਼ਣਾ ਕੀਤੀ ਗਈ ਹੈ।
ਕਾਬਿਲੇਗੌਰ ਹੈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਬਲਾਕ ਕਮੇਟੀ ਚੋਣਾਂ ਲਈ ਵੋਟ ਗਿਣਤੀ ਪ੍ਰਕਿਰਿਆ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ। ਉਨ੍ਹਾਂ ਨੇ 17 ਦਸੰਬਰ ਨੂੰ ਪੰਜਾਬ ਭਰ ਵਿੱਚ ਹੋਣ ਵਾਲੀ ਪੂਰੀ ਵੋਟ ਗਿਣਤੀ ਪ੍ਰਕਿਰਿਆ ਦੀ ਲਾਜ਼ਮੀ ਵੀਡੀਓਗ੍ਰਾਫੀ ਦੀ ਮੰਗ ਕਰਦੇ ਹੋਏ ਇੱਕ ਜਨਹਿਤ ਪਟੀਸ਼ਨ (ਪੀਆਈਐਲ) ਦਾਇਰ ਕੀਤੀ ਹੈ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਪੀਆਈਐਲ ਦਾ ਉਦੇਸ਼ "ਪੰਜਾਬ ਰਾਜ ਵਿੱਚ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੀ ਸ਼ੁੱਧਤਾ, ਪਾਰਦਰਸ਼ਤਾ ਅਤੇ ਭਰੋਸੇਯੋਗਤਾ ਦੀ ਰੱਖਿਆ ਕਰਨਾ" ਹੈ।
- PTC NEWS