ਪਿਓ ਦੀ ਇਕ ਗ਼ਲਤੀ ਕਾਰਨ ਪੁੱਤਰ ਸਮੇਤ 2 ਬੱਚਿਆਂ ਦੀ ਮੌਤ, ਦੋ ਬੇਹੋਸ਼
ਪਿਓ ਦੀ ਇਕ ਗ਼ਲਤੀ ਕਾਰਨ ਪੁੱਤਰ ਸਮੇਤ 2 ਬੱਚਿਆਂ ਦੀ ਮੌਤ, ਦੋ ਬੇਹੋਸ਼:ਮੁਰਾਦਾਬਾਦ : ਯੂਪੀ ਦੇ ਮੁਰਾਦਾਬਾਦ ਜ਼ਿਲੇ ਵਿਚ ਇਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਕੋਰੋਨਾ ਤੋਂ ਬੱਚਿਆਂ ਦੀ ਜਾਨ ਬਚਾਉਣ ਲਈ ਦਿੱਲੀ ਤੋਂ ਮੁਰਾਦਾਬਾਦ ਆਪਣੇ ਪਿੰਡ ਆਏ ਇੱਕ ਤਰਖਾਣ ਦੀ ਕਾਰ ਹੀ ਉਸਦੇ ਬੇਟੇ ਅਤੇ ਭਤੀਜੇ ਦੀ ਕਬਰ ਬਣ ਗਈ। ਧੁੱਪ ਵਿਚ ਕਾਰ ਨੂੰ ਲੌਕ ਨਾ ਕਰਨ ਦੀ ਗਲਤੀ ਨੇ 2 ਬੱਚਿਆਂ ਦੀ ਜਾਨ ਲੈ ਲਈ ਹੈ। ਓਥੇ ਧੁੱਪ ਵਿੱਚ ਖੜੀ ਕਾਰ ਵਿੱਚ ਖੇਡਦੇ ਸਮੇਂ 2 ਬੱਚੇ ਆਕਸੀਜਨ ਦੀ ਕਮੀ ਕਾਰਨ 2 ਬੱਚਿਆਂ ਦੀ ਮੌਤ ਹੋ ਗਈ ਅਤੇ 2 ਬੇਹੋਸ਼ ਹੋ ਗਏ। ਦੋਵੇਂ ਬੇਹੋਸ਼ ਬੱਚਿਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਇਹ ਘਟਨਾ ਮੁਰਾਦਾਬਾਦ ਦੇ ਮੋਂਡਾਪਾਂਡੇ ਖੇਤਰ ਦੇ ਪਿੰਡ ਵੀਰਪੁਰ ਦੀ ਹੈ। ਇਸ ਪਿੰਡ ਦਾ ਨਾਸਿਰ ਹੁਸੈਨ ਤਰਖਾਣ ਹੈ। ਉਹ ਦਿੱਲੀ ਵਿਚ ਕੰਮ ਕਰਦਾ ਸੀ। ਉਹ ਲਾਕਡਾਊਨ ਲੱਗਣ ਕਾਰਨ ਬੱਚਿਆਂ ਨਾਲ ਦਿੱਲੀ ਤੋਂ ਪਿੰਡ ਆਇਆ ਹੋਇਆ ਸੀ। ਪਿੰਡ ਵਿਚ ਹੀ ਉਸ ਦਾ ਸਹੁਰਾ ਘਰ ਹੈ। ਨਾਸਿਰ ਹੁਸੈਨ ਨੇ ਤਿੰਨ ਦਿਨ ਪਹਿਲਾਂ ਕਾਰ ਖਰੀਦੀ ਸੀ।
[caption id="attachment_411947" align="aligncenter" width="300"]
ਪਿਓ ਦੀ ਇਕ ਗ਼ਲਤੀ ਕਾਰਨ ਪੁੱਤਰ ਸਮੇਤ 2 ਬੱਚਿਆਂ ਦੀ ਮੌਤ, ਦੋ ਬੇਹੋਸ਼[/caption]
ਉਸ ਨੇ ਐਤਵਾਰ ਰਾਤ ਨੂੰ ਆਪਣੀ ਕਾਰ ਗੁਆਂਢੀ ਉਸਮਾਨ ਦੇ ਘਰ ਖੜ੍ਹੀ ਕਰ ਦਿੱਤੀ ਅਤੇ ਨਾਸਿਰ ਕਾਰ ਦੇ ਦਰਵਾਜ਼ੇ ਲੌਕ ਕਰਨ ਭੁੱਲ ਗਿਆ ਅਤੇ ਖੁਲ੍ਹੇ ਛੱਡ ਦਿੱਤੇ। ਸੋਮਵਾਰ ਨੂੰ ਨਾਸਿਰ ਦਾ ਪੁੱਤਰ ਅਲਕਾਬ (5), ਭਤੀਜਾ ਅਲਤਾਫ ਪਤਰਾ ਬਬਲਾਨ (6) ,ਭੰਜਾ ਅਲਫੇਜ਼ (4), ਅਕਸ਼ ਰਜ਼ਾ ਪੁੱਤਰ ਸੱਦਾਮ (5) ਕਾਰ ਵਿੱਚ ਬੈਠ ਕੇ ਖੇਡਣ ਲੱਗੇ। ਜਿਸ ਜਗ੍ਹਾ ਕਾਰ ਖੜੀ ਸੀ ,ਓਥੇ ਬਹੁਤ ਧੁੱਪ ਸੀ। ਜਦੋਂ ਬੱਚਿਆਂ ਨੇ ਦਰਵਾਜ਼ਾ ਬੰਦ ਕੀਤਾ ਤਾਂ ਸੈਂਟਰ ਲੌਕ ਬੰਦ ਹੋ ਗਿਆ।
ਜਦੋਂ ਨਾਸਿਰ ਦੁਪਹਿਰ ਨੂੰ ਖਾਣਾ ਖਾਣ ਲਈ ਘਰ ਪਹੁੰਚਿਆ ਤਾਂ ਬੱਚੇ ਘਰ ਨਹੀਂ ਸਨ। ਉਸਨੇ ਬੱਚਿਆਂ ਨੂੰ ਸਹੁਰੇ ਘਰ ਵਿੱਚ ਲੱਭਿਆ ,ਫਿਰ ਕਿਸੇ ਨੇ ਦੱਸਿਆ ਕਿ ਬੱਚੇ ਕਾਰ ਦੇ ਕੋਲ ਖੇਡ ਰਹੇ ਸਨ। ਜਦੋਂ ਕਾਰ ਵਿਚ ਜਾ ਕੇ ਦੇਖਿਆ ਤਾਂ ਬੱਚੇ ਅੰਦਰ ਬੇਹੋਸ਼ ਪਏ ਸਨ। ਉਸਨੂੰ ਪਿੰਡ ਵਾਸੀਆਂ ਦੀ ਸਹਾਇਤਾ ਨਾਲ ਬਾਹਰ ਕੱਢਿਆ ਗਿਆ। ਨਾਸਿਰ ਦਾ ਬੇਟਾ ਅਲਕਾਬ ਅਤੇ ਭਤੀਜਾ ਅਕਾਸ਼ਰਾਜਾ ਮਾਰੇ ਗਏ ਹਨ। ਇਕ ਭਤੀਜਾ ਅਲਫ਼ੇਜ਼ ਅਤੇ ਭਤੀਜਾ ਅਲਤਾਫ ਬੇਹੋਸ਼ ਸਨ। ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਿਥੇ ਉਸਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
-PTCNews