Wed, Sep 23, 2026
Whatsapp

ਚੀਨ 'ਚ ਭਿਆਨਕ ਸੜਕ ਹਾਦਸੇ 'ਚ 27 ਲੋਕਾਂ ਦੀ ਮੌਤ, 20 ਜ਼ਖਮੀ

Reported by:  PTC News Desk  Edited by:  Pardeep Singh -- September 18th 2022 03:17 PM
ਚੀਨ 'ਚ ਭਿਆਨਕ ਸੜਕ ਹਾਦਸੇ 'ਚ 27 ਲੋਕਾਂ ਦੀ ਮੌਤ, 20 ਜ਼ਖਮੀ

ਚੀਨ 'ਚ ਭਿਆਨਕ ਸੜਕ ਹਾਦਸੇ 'ਚ 27 ਲੋਕਾਂ ਦੀ ਮੌਤ, 20 ਜ਼ਖਮੀ

ਬੀਜਿੰਗ: ਚੀਨ ਤੋਂ ਇੱਕ ਭਿਆਨਕ ਹਾਦਸੇ ਵਾਪਰਿਆ ਹੈ। ਦੱਖਣੀ-ਪੱਛਮੀ ਚੀਨ 'ਚ ਐਤਵਾਰ ਨੂੰ ਇਕ ਐਕਸਪ੍ਰੈੱਸ ਵੇਅ 'ਤੇ ਇਕ ਬੱਸ ਪਲਟ ਗਈ, ਜਿਸ 'ਚ ਸਵਾਰ 27 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਇਸ ਹਾਦਸੇ 'ਚ 20 ਹੋਰ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਹਾਦਸਾ ਗੁਈਝੂ ਪ੍ਰਾਂਤ ਦੀ ਰਾਜਧਾਨੀ ਗੁਈਯਾਂਗ ਸ਼ਹਿਰ ਦੇ ਦੱਖਣ-ਪੂਰਬ ਵਿੱਚ ਸਥਿਤ ਸੈਂਡੂ ਕਾਉਂਟੀ ਵਿੱਚ ਸਵੇਰੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਬੱਸ 'ਚ 47 ਲੋਕ ਸਵਾਰ ਸਨ। ਇਸ ਦੇ ਨਾਲ ਹੀ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਹਾਦਸਾ ਗ੍ਰਾਮੀਣ ਗੁਈਝੂ ਸੂਬੇ 'ਚ ਇਕ ਹਾਈਵੇਅ 'ਤੇ ਉਸ ਸਮੇਂ ਵਾਪਰਿਆ ਜਦੋਂ ਇਕ ਵਾਹਨ ਜਿਸ ਵਿਚ ਕੁੱਲ 47 ਲੋਕ ਸਵਾਰ ਸਨ। ਪੁਲਿਸ ਨੇ ਦੱਸਿਆ ਕਿ ਬਾਕੀ 20 ਲੋਕਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਰਾਹਤ ਕਾਰਜ ਜਾਰੀ ਹੈ। ਅਪਡੇਟ ਜਾਰੀ ਹੈ.... ਇਹ ਵੀ ਪੜ੍ਹੋ:ਜਨਮ ਦਿਨ ਮੌਕੇ ਕਿਰਪਾਨ ਨਾਲ ਕੇਕ ਕੱਟਣ ਵਾਲਿਆਂ 'ਚੋਂ ਮਹਿਲਾ ਸਮੇਤ ਪੰਜ ਗ੍ਰਿਫ਼ਤਾਰ  -PTC News
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK