ਕਰਨਾਲ ਤੋਂ ਫੜੇ ਗਏ 4 ਸ਼ੱਕੀ ਦਹਿਸ਼ਤਗਰਦ, ਵੱਡੀ ਗਿਣਤੀ ‘ਚ ਅਸਲਾ, ਬਾਰੂਦ ਬਰਾਮਦ
ਜਾਣਕਾਰੀ ਮੁਤਾਬਕ 4 ਸ਼ੱਕੀ ਦਹਿਸ਼ਤਗਰਦਾਂ ਕੋਲੋਂ ਬਾਰੂਦ, ਗੋਲੀਆਂ, ਹਥਿਆਰ ਬਰਾਮਦ ਕੀਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਸਾਰਿਆਂ ਨੂੰ ਵੀਰਵਾਰ ਸਵੇਰੇ 4 ਵਜੇ ਬਸਤਾਰਾ ਟੋਲ ਪਲਾਜ਼ਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਹ ਸਾਰੇ ਇਨੋਵਾ ਗੱਡੀ ਵਿੱਚ ਜਾ ਰਹੇ ਸਨ। ਮਧੂਬਨ ਥਾਣੇ ਦਾ ਬੰਬ ਨਿਰੋਧਕ ਦਸਤਾ ਮੌਕੇ 'ਤੇ ਮੌਜੂਦ ਹੈ।
ਇਹ ਵੀ ਪੜ੍ਹੋ: ਪੰਜਾਬ ਦੀ ਡਿਸਕਸ ਥਰੋਅ ਖਿਡਾਰਨ ਕਮਲਪ੍ਰੀਤ ਕੌਰ ਡੋਪ ਟੈਸਟ ‘ਚ ਫੇਲ੍ਹ
ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਇਹ ਸਾਰੇ ਪੰਜਾਬ ਤੋਂ ਦਿੱਲੀ ਜਾ ਰਹੇ ਸਨ ਅਤੇ ਆਈ.ਬੀ ਦੀ ਰਿਪੋਰਟ 'ਤੇ ਨਾਕਾਬੰਦੀ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਨ੍ਹਾਂ ਨੂੰ ਫੜਨ ਲਈ ਆਈ.ਬੀ.ਪੰਜਾਬ ਪੁਲਿਸ ਅਤੇ ਹਰਿਆਣਾ ਪੁਲਿਸ ਵੱਲੋਂ ਸਾਂਝਾ ਆਪ੍ਰੇਸ਼ਨ ਚਲਾਇਆ ਗਿਆ ਸੀ।
-PTC News