Fri, Jun 20, 2025
Whatsapp

ਹਰਿਆਣਾ ਦੇ ਰੋਹਤਕ ਕਾਲਜ 'ਚ ਹੋਈ ਫ਼ਾਇਰਿੰਗ , ਪੰਜ ਲੋਕਾਂ ਦੀ ਹੋਈ ਮੌਤ

Reported by:  PTC News Desk  Edited by:  Shanker Badra -- February 13th 2021 11:41 AM
ਹਰਿਆਣਾ ਦੇ ਰੋਹਤਕ ਕਾਲਜ 'ਚ ਹੋਈ ਫ਼ਾਇਰਿੰਗ , ਪੰਜ ਲੋਕਾਂ ਦੀ ਹੋਈ ਮੌਤ

ਹਰਿਆਣਾ ਦੇ ਰੋਹਤਕ ਕਾਲਜ 'ਚ ਹੋਈ ਫ਼ਾਇਰਿੰਗ , ਪੰਜ ਲੋਕਾਂ ਦੀ ਹੋਈ ਮੌਤ

ਨਵੀਂ ਦਿੱਲੀ : ਹਰਿਆਣਾ ਦੇ ਰੋਹਤਕ ਕਾਲਜ 'ਚ ਸ਼ੁੱਕਰਵਾਰ ਰਾਤ ਨੂੰ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸਫਾਇਰਿੰਗ ਦੌਰਾਨ 5 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂਕਿ 2 ਲੋਕ ਜ਼ਖਮੀ ਹੋ ਗਏ ਹਨ। ਮਰਨ ਵਾਲਿਆਂ ਵਿਚ ਢਾਂਈ ਸਾਲਾ ਬੱਚਾ, ਦੋ ਔਰਤਾਂ ਅਤੇ ਦੋ ਆਦਮੀ ਸ਼ਾਮਲ ਹਨ। [caption id="attachment_474472" align="aligncenter" width="1125"]5 Killed in Firing at Rohtak's Wrestling Venue in Haryana ਹਰਿਆਣਾ ਦੇ ਰੋਹਤਕ ਕਾਲਜ 'ਚ ਹੋਈ ਫ਼ਾਇਰਿੰਗ , ਪੰਜ ਲੋਕਾਂ ਦੀ ਹੋਈ ਮੌਤ[/caption] ਇਸ ਘਟਨਾ ਦਾ ਕਾਰਨ ਪੁਰਾਣੀ ਦੁਸ਼ਮਣੀ ਦੱਸੀ ਜਾ ਰਹੀ ਹੈ। ਇਸ ਘਟਨਾ ਦੀ ਖ਼ਬਰ ਮਿਲਦਿਆਂ ਹੀ ਪੁਲਿਸ ਦੀ ਟੀਮ ਮੌਕੇ 'ਤੇ ਪਹੁੰਚ ਗਈ ਹੈ। ਅਜੇ ਤੱਕ ਹਮਲਾਵਰਾਂ ਦੀ ਪਛਾਣ ਨਹੀਂ ਹੋ ਸਕੀ ਹੈ। ਮੌਕੇ 'ਤੇ ਪਹੁੰਚੀ ਪੁਲਿਸ ਟੀਮ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤਣਾਅ ਦੇ ਮੱਦੇਨਜ਼ਰ ਇਲਾਕੇ ਵਿੱਚ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ। [caption id="attachment_474470" align="aligncenter" width="300"]If the government legislates on MSP, amendments may be considered : Gurnam Singh Charuni ਹਰਿਆਣਾ ਦੇ ਰੋਹਤਕ ਕਾਲਜ 'ਚ ਹੋਈ ਫ਼ਾਇਰਿੰਗ , ਪੰਜ ਲੋਕਾਂ ਦੀ ਹੋਈ ਮੌਤ[/caption] ਜਾਣਕਾਰੀ ਮੁਤਾਬਕ ਹਮਲਾਵਰਾਂ ਨੇ ਰਾਤ 9.30 ਵਜੇ ਸ਼ਹਿਰ ਦੇ ਜਾਟ ਕਾਲਜ ਦੇ ਅੰਦਰ ਜਿਮਨੇਜ਼ੀਅਮ ਹਾਲ ਦੇ ਕੋਚਾਂ ਅਤੇ ਖਿਡਾਰੀਆਂ 'ਤੇ ਫਾਇਰਿੰਗ ਕੀਤੀ। ਇਸ ਘਟਨਾ ਵਿੱਚ 7 ਵਿਅਕਤੀਆਂ ਨੂੰ ਗੋਲੀ ਮਾਰ ਦਿੱਤੀ ਗਈ ਸੀ। ਗੋਲੀ ਲੱਗਣ ਨਾਲ ਪ੍ਰਦੀਪ ਮਲਿਕ, ਪੂਜਾ ਅਤੇ ਸਾਕਸ਼ੀ ਸਣੇ ਪੰਜ ਲੋਕ ਮਾਰੇ ਗਏ। ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। [caption id="attachment_474471" align="aligncenter" width="327"]5 Killed in Firing at Rohtak's Wrestling Venue in Haryana ਹਰਿਆਣਾ ਦੇ ਰੋਹਤਕ ਕਾਲਜ 'ਚ ਹੋਈ ਫ਼ਾਇਰਿੰਗ , ਪੰਜ ਲੋਕਾਂ ਦੀ ਹੋਈ ਮੌਤ[/caption] ਸੂਤਰਾਂ ਅਨੁਸਾਰ ਇਹ ਘਟਨਾ ਕੁਸ਼ਤੀ ਕੋਚਾਂ ਵਿਚਾਲੇ ਹੋਈ ਲੜਾਈ ਵਿਚ ਹੋਈ ਹੈ। ਹਮਲਾਵਰ ਨੂੰ ਖੁਦ ਕੋਚ ਵੀ ਦੱਸਿਆ ਗਿਆ ਹੈ। ਉਸਦਾ ਨਾਮ ਸੁਖਵਿੰਦਰ ਦੱਸਿਆ ਗਿਆ ਹੈ। ਉਹ ਰੋਹਤਕ ਦੇ ਨੇੜੇ ਬੜੌਦਾ ਪਿੰਡ ਦਾ ਰਹਿਣ ਵਾਲਾ ਹੈ ਅਤੇ ਕਾਫ਼ੀ ਸਮੇਂ ਤੋਂ ਇਥੇ ਕੰਮ ਕਰ ਰਿਹਾ ਸੀ। ਇਸ ਘਟਨਾ ਤੋਂ ਬਾਅਦ ਮੇਹਰ ਸਿੰਘ ਅਖਾੜੇ ਵਿਚ ਤਣਾਅ ਬਣਿਆ ਹੋਇਆ ਸੀ। -PTCNews


Top News view more...

Latest News view more...

PTC NETWORK