ਦੜਾ ਸੱਟਾ ਲਗਾਉਣ ਵਾਲੇ 6 ਵਿਅਕਤੀਆਂ ਨੂੰ 22 ਮੋਬਾਇਲ ਫੋਨਾਂ ਸਮੇਤ ਕੀਤਾ ਗ੍ਰਿਫ਼ਤਾਰ
ਮੁਹਾਲੀ: ਮੋਹਾਲੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਮੋਹਾਲੀ ਪੁਲਿਸ ਵੱਲੋ ਪੰਜਾਬ ਰਾਜ ਵਿੱਚ ਮਾੜੇ ਅਨਸਰਾ ਖਿਲਾਫ ਵਿੱਢੀ ਮੁਹਿੰਮ ਨੂੰ ਮੁੱਖ ਰੱਖਦੇ ਹੋਏ ਵਜੀਰ ਸਿੰਘ ਖਹਿਰਾ, ਐਸ.ਪੀ (ਡੀ), ਐਸ.ਏ.ਐਸ ਨਗਰ ਸੁਖਨਾਜ ਸਿੰਘ (ਡੀ), ਐਸ.ਏ.ਐਸ ਨਗਰ ਦੀ ਅਗਵਾਈ ਹੇਠ ਇੰਸਪੈਕਟਰ ਬਲਜਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਦੀ ਟੀਮ ਵੱਲੋ T-20 ਕ੍ਰਿਕਟ ਵਰਲਡਕੱਪ 2021 ਵਿੱਚ ਮੈਚਾ ਪਰ ਦੜਾ ਸੱਟਾ ਲਗਾਉਣ ਵਾਲੇ 6 ਦੋਸ਼ੀਆਂ ਸਮੇਤ 1 ਲੈਪਟਾਪ ਮਾਰਕਾ HP ਰੰਗ ਕਾਲਾ ਅਤੇ 22 ਮੋਬਾਇਲ ਫੋਨ ਵੱਖ ਵੱਖ ਮਾਰਕਾ ਦੇ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਐਸ.ਐਸ.ਪੀ ਮੋਹਾਲੀ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀ.ਆਈ.ਏ ਸਟਾਫ ਮੋਹਾਲੀ ਦੀ ਪੁਲਿਸ ਪਾਰਟੀ ਨੂੰ ਇੱਕ ਖੂਫੀਆ ਇਤਲਾਹ ਮਿਲੀ ਸੀ ਕਿ ਫਲੈਟ ਨੰਬਰ 127 ਮੋਤੀਆ ਸਿਟੀ ਜੀਰਕਪੁਰ ਵਿੱਚ 6 ਵਿਅਕਤੀ (ਧਰਮਵੀਰ, ਮਨੋਜ ਕੁਮਾਰ, ਰਾਜ ਕੁਮਾਰ, ਰਾਜੀਵ, ਵਿਸ਼ਾਲ ਕੁਮਾਰ ਅਤੇ ਸੁਨੀਲ ਕੁਮਾਰ) T-20 ਕ੍ਰਿਕਟ ਵਰਲਡਕੱਪ 2021 ਦੇ ਅਸਟ੍ਰੇਲੀਆ ਅਤੇ ਨਿਊਜੀਲੈਡ ਦੇ ਫਾਈਨਲ ਮੈਚ ਤੇ ਦੜਾ ਸੱਟਾ ਲਗਾ ਕੇ ਭੋਲੇ ਭਾਲੇ ਲੋਕਾ ਨਾਲ ਧੋਖਾਧੜੀ ਕਰਕੇ ਭਾਰੀ ਮਾਤਰਾ ਵਿੱਚ ਰਕਮਾ ਹੜਪ ਕਰ ਰਹੇ ਹਨ।
ਇਸ ਦੌਰਾਨ ਸੀ.ਆਈ.ਏ ਸਟਾਫ ਮੋਹਾਲੀ ਦੀ ਪੁਲਿਸ ਪਾਰਟੀ ਨੇ ਉਕਤ ਫਲੈਟ ਨੰਬਰ ਵਿੱਚ ਰੇਡ ਕਰਕੇ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੌਰਾਨ ਪੁੱਛਗਿੱਛ ਵਿਚ ਇਹ ਗੱਲ ਸਾਹਮਣੇ ਆਈ ਕਿ ਉਕਤ ਦੋਸ਼ੀ ਕਾਫੀ ਲੰਮੇ ਸਮੇ ਤੋਂ ਇਹ ਕੰਮ ਕਰਦੇ ਆ ਰਹੇ ਸਨ ਅਤੇ ਇਹ ਪਹਿਲਾ ਪੰਜਾਬ, ਹਰਿਆਣਾ ਅਤੇ ਹੋਰ ਸਟੇਟਾ ਵਿੱਚ ਬੈਟਿੰਗ ਦਾ ਕੰਮ ਕਰਦੇ ਸਨ ਤੇ ਹੁਣ ਇਹ ਮੋਤੀਆ ਸਿਟੀ ਦੋਸ਼ੀ ਧਰਮਵੀਰ ਦੇ ਆਪਣੇ ਫਲੈਟ ਵਿੱਚ T-20 ਵਰਲਡਕੱਪ ਦੇ ਚੱਲ ਰਹੇ ਕ੍ਰਿਕਟ ਮੈਚਾ ਵਿੱਚ ਲੋਕਾ ਨੂੰ ਬੈਟਿੰਗ ਰਾਹੀ ਦੜਾ ਸੱਟਾ ਲਗਵਾ ਰਹੇ ਸਨ ਅਤੇ ਇਸ ਸੱਟੇ ਰਾਹੀ ਕਮਾਈ ਗਈ ਰਕਮ ਨਾਲ ਹੀ ਉਕਤ ਦੋਸ਼ੀ ਅੱਗੇ ਫਾੲਨੈਂਸ ਦਾ ਕੰਮ ਵੀ ਕਰਦੇ ਹਨ ਅਤੇ ਇਸ ਧੰਦੇ ਦੀ ਕਮਾਈ ਨਾਲ ਹੀ ਦੋਸ਼ੀ ਧਰਮਵੀਰ ਨੇ ਮੋਤੀਆ ਸਿਟੀ ਜੀਰਕਪੁਰ ਵਿੱਚ ਉਕਤ ਫਲੈਟ ਦੀ ਖਰੀਦ ਵੀ ਕੀਤੀ ਹੋਈ ਸੀ।
-PTC News