Sun, Jun 15, 2025
Whatsapp

ਬਿਹਾਰ 'ਚ ਟਰੱਕ ਪਲਟਣ ਕਾਰਨ 8 ਮਜ਼ਦੂਰਾਂ ਦੀ ਮੌਤ; ਅੱਠ ਗੰਭੀਰ ਜ਼ਖਮੀ

Reported by:  PTC News Desk  Edited by:  Ravinder Singh -- May 23rd 2022 12:44 PM
ਬਿਹਾਰ 'ਚ ਟਰੱਕ ਪਲਟਣ ਕਾਰਨ 8 ਮਜ਼ਦੂਰਾਂ ਦੀ ਮੌਤ; ਅੱਠ ਗੰਭੀਰ ਜ਼ਖਮੀ

ਬਿਹਾਰ 'ਚ ਟਰੱਕ ਪਲਟਣ ਕਾਰਨ 8 ਮਜ਼ਦੂਰਾਂ ਦੀ ਮੌਤ; ਅੱਠ ਗੰਭੀਰ ਜ਼ਖਮੀ

ਪਟਨਾ : ਬਿਹਾਰ ਦੇ ਪੂਰਨੀਆ ਜ਼ਿਲ੍ਹੇ 'ਚ ਅੱਜ ਸਵੇਰੇ ਕਬਾੜ ਤੇ ਪਾਈਪਾਂ ਲਿਜਾ ਰਿਹਾ ਟਰੱਕ ਪਲਟ ਗਿਆ ਜਿਸ ਕਾਰਨ ਅੱਠ ਮਜ਼ਦੂਰਾਂ ਦੀ ਮੌਤ ਹੋ ਗਈ ਜਦਕਿ ਅੱਠ ਜਣੇ ਜ਼ਖ਼ਮੀ ਹੋ ਗਏ। ਇਹ ਹਾਦਸਾ ਕਾਫੀ ਭਿਆਨਕ ਸੀ ਅਤੇ ਇਸ ਵਿੱਚ ਗੱਡੀ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ। ਰਾਹਗੀਰਾਂ ਨੇ ਤੁਰੰਤ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਬਿਹਾਰ 'ਚ ਟਰੱਕ ਪਲਟਣ ਕਾਰਨ 8 ਮਜ਼ਦੂਰਾਂ ਦੀ ਮੌਤ; ਅੱਠ ਗੰਭੀਰ ਜ਼ਖਮੀ ਇਹ ਹਾਦਸਾ ਸਿਲੀਗੁੜੀ-ਦਿੱਲੀ ਮਾਰਗ ਉਪਰ ਜਲਾਲਗੜ੍ਹ ਪੁਲਿਸ ਸਟੇਸ਼ਨ ਨੇੜੇ ਕਾਲੀ ਮੰਦਰ ਕੋਲ ਵਾਪਰਿਆ। ਇਹ ਟਰੱਕ ਸਿਲੀਗੁੜੀ ਤੋਂ ਜੰਮੂ-ਕਸ਼ਮੀਰ ਜਾ ਰਿਹਾ ਸੀ ਕਿ ਟਰੱਕ ਪਲਟ ਗਿਆ ਤੇ ਮਜ਼ਦੂਰ ਪਾਈਪਾਂ ਹੇਠ ਦਬ ਗਏ। ਪੁਲਿਸ ਅਨੁਸਾਰ ਪੀੜਤ ਰਾਜਸਥਾਨ ਨਾਲ ਸਬੰਧਤ ਹਨ। ਬਿਹਾਰ 'ਚ ਟਰੱਕ ਪਲਟਣ ਕਾਰਨ 8 ਮਜ਼ਦੂਰਾਂ ਦੀ ਮੌਤ; ਅੱਠ ਗੰਭੀਰ ਜ਼ਖਮੀਜਾਣਕਾਰੀ ਮੁਤਾਬਕ ਬਿਹਾਰ ਦੇ ਪੂਰਨੀਆ ਜ਼ਿਲ੍ਹੇ ਦੇ ਜਲਾਲਗੜ੍ਹ ਥਾਣਾ ਖੇਤਰ ਅਧੀਨ ਪੈਂਦੇ ਦਰਜ਼ੀਆ ਬੇਰੀ ਨੇੜੇ ਅੱਜ ਸਵੇਰੇ ਐਨਐਚ 57 ਬੇਕਾਬੂ ਹੋ ਕੇ ਲੰਘ ਰਹੇ ਇੱਕ ਟਰੱਕ ਦੇ ਪਲਟ ਜਾਣ ਕਾਰਨ ਅੱਠ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਅੱਠ ਹੋਰ ਜ਼ਖ਼ਮੀ ਹੋ ਗਏ। ਹਾਦਸੇ ਦਾ ਸ਼ਿਕਾਰ ਹੋਏ ਟਰੱਕ ਰਾਹੀਂ ਪਾਈਪਾਂ ਨੂੰ ਸਿਲੀਗੁੜੀ ਤੋਂ ਜੰਮੂ-ਕਸ਼ਮੀਰ ਲਿਜਾਇਆ ਜਾ ਰਿਹਾ ਸੀ। ਇਨ੍ਹਾਂ ਪਾਈਪਾਂ ਉਪਰ ਮਜ਼ਦੂਰ ਬੈਠੇ ਸਨ। ਟਰੱਕ ਦੇ ਪਲਟਣ ਕਾਰਨ ਉਹ ਪਾਈਪ ਨਾਲ ਟਕਰਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਟਰੱਕ ਤ੍ਰਿਪੁਰਾ ਤੋਂ ਜੰਮੂ-ਕਸ਼ਮੀਰ ਜਾ ਰਿਹਾ ਸੀ। ਪੁਲਿਸ ਨੇ ਮੌਕੇ ਉਤੇ ਪੁੱਜ ਕੇ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਜਿਥੇ ਕੁਝ ਦੀ ਹਾਲਤ ਗੰਭੀਰ ਬਣੀ ਹੋਈ ਹੈ। ਹਸਪਤਾਲ ਲਿਜਾਏ ਜਾਣ ਉਤੇ ਡਾਕਟਰਾਂ ਨੇ ਅੱਠ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਮੌਕੇ ਉਪਰ ਪੁੱਜ ਕੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ।  ਪੁਲਿਸ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਖ਼ਮੀਆਂ ਦਾ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ। ਕੁਝ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਹ ਵੀ ਪੜ੍ਹੋ : ਮੁੱਖ ਮੰਤਰੀ ਨੇ ਅਫਸਰਾਂ ਨਾਲ ਕੀਤੀ ਮੀਟਿੰਗ -ਵਿਦੇਸ਼ਾਂ ਲਈ ਸਿੱਧੀਆਂ ਉਡਾਣਾਂ ਨੂੰ ਲੈ ਕੇ ਹੋਈ ਅਹਿਮ ਚਰਚਾ


Top News view more...

Latest News view more...

PTC NETWORK