ਦੇਸ਼

ਕਰਨਾਟਕ 'ਚ ਸੜਕ ਹਾਦਸਾ, ਯਾਤਰੀ ਬੱਸ ਤੇ ਟਰੱਕ ਦੀ ਟੱਕਰ 'ਚ 8 ਲੋਕਾਂ ਦੀ ਮੌਤ

By Ravinder Singh -- May 24, 2022 12:04 pm

ਕਰਨਾਟਕ : ਕਰਨਾਟਕ ਦੇ ਹੁਬਲੀ ਦੇ ਬਾਹਰਵਾਰ ਇੱਕ ਯਾਤਰੀ ਬੱਸ ਤੇ ਇੱਕ ਲਾਰੀ ਵਿਚਾਲੇ ਹੋਈ ਟੱਕਰ ਵਿੱਚ 8 ਲੋਕਾਂ ਦੀ ਮੌਤ ਹੋ ਗਈ ਤੇ 25 ਜ਼ਖਮੀ ਹੋ ਗਏ। ਘਟਨਾ ਸਬੰਧੀ ਐਫਆਈਆਰ ਦਰਜ ਕਰ ਲਈ ਗਈ ਹੈ। ਜਾਣਕਾਰੀ ਮੁਤਾਬਕ ਕਰਨਾਟਕ ਦੇ ਹੁਬਲੀ ਇਲਾਕੇ 'ਚ ਮੰਗਲਵਾਰ ਤੜਕੇ ਇਕ ਭਿਆਨਕ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਇਕ ਯਾਤਰੀ ਬੱਸ ਦੀ ਤੇਜ਼ ਰਫਤਾਰ ਟਰੱਕ ਨਾਲ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਦਾ ਸ਼ੀਸ਼ਾ ਚਕਨਾਚੂਰ ਹੋ ਗਿਆ ਅਤੇ ਬੱਸ ਚਕਨਾਚੂਰ ਹੋ ਕੇ ਪਲਟ ਗਈ। ਇਸ ਹਾਦਸੇ 'ਚ ਬੱਸ 'ਚ ਸਵਾਰ 8 ਯਾਤਰੀਆਂ ਦੀ ਮੌਤ ਹੋ ਗਈ ਤੇ 25 ਯਾਤਰੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਹੜਕੰਪ ਮਚ ਗਿਆ ਹੈ।

ਕਰਨਾਟਕ 'ਚ ਸੜਕ ਹਾਦਸਾ, ਯਾਤਰੀ ਬੱਸ ਤੇ ਟਰੱਕ ਦੀ ਟੱਕਰ 'ਚ 8 ਲੋਕਾਂ ਦੀ ਮੌਤਜਾਣਕਾਰੀ ਮੁਤਾਬਕ ਕਰਨਾਟਕ ਦੇ ਹੁਬਲੀ-ਧਾਰਵਾੜ ਜ਼ਿਲ੍ਹੇ 'ਚ ਮੰਗਲਵਾਰ ਤੜਕੇ ਇਕ ਟਰੱਕ ਤੇ ਇਕ ਨਿੱਜੀ ਬੱਸ ਵਿਚਾਲੇ ਹੋਈ ਟੱਕਰ 'ਚ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ ਅਤੇ 25 ਹੋਰ ਜ਼ਖ਼ਮੀ ਹੋ ਗਏ। ਇਹ ਹਾਦਸਾ ਪੁਣੇ-ਬੈਂਗਲੁਰੂ ਰਾਸ਼ਟਰੀ ਰਾਜਮਾਰਗ ਉਤੇ ਤਾਰਿਹਾਲ ਨੇੜੇ ਹੁਬਲੀ ਦੇ ਬਾਹਰਵਾਰ ਦੁਪਹਿਰ 12.45 ਵਜੇ ਵਾਪਰਿਆ। ਪੁਲਿਸ ਅਨੁਸਾਰ ਇਹ ਹਾਦਸਾ ਬਾਈਪਾਸ ਉਤੇ ਉਸ ਸਮੇਂ ਵਾਪਰਿਆ ਜਦੋਂ ਚੌਲਾਂ ਦੀਆਂ ਬੋਰੀਆਂ ਨਾਲ ਭਰੇ ਇੱਕ ਟਰੱਕ ਤੇ ਇੱਕ ਨਿੱਜੀ ਬੱਸ ਦੀ ਆਹਮੋ-ਸਾਹਮਣੇ ਟੱਕਰ ਹੋ ਗਈ।

ਕਰਨਾਟਕ 'ਚ ਸੜਕ ਹਾਦਸਾ, ਯਾਤਰੀ ਬੱਸ ਤੇ ਟਰੱਕ ਦੀ ਟੱਕਰ 'ਚ 8 ਲੋਕਾਂ ਦੀ ਮੌਤਇਸ ਹਾਦਸੇ 'ਚ ਬੱਸ 'ਚ ਸਵਾਰ 6 ਲੋਕਾਂ ਦੀ ਮੌਕੇ ਉਪਰ ਹੀ ਮੌਤ ਹੋ ਗਈ ਅਤੇ ਦੋ ਲੋਕਾਂ ਦੀ ਹਸਪਤਾਲ 'ਚ ਮੌਤ ਹੋ ਗਈ। ਅਧਿਕਾਰੀਆਂ ਨੇ ਕਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ ਕਿਉਂਕਿ ਕਈ ਜ਼ਖਮੀਆਂ ਦੀ ਹਾਲਤ ਗੰਭੀਰ ਹੈ। ਕੁੱਲ 25 ਜ਼ਖਮੀ ਯਾਤਰੀਆਂ ਨੂੰ ਹੁਬਲੀ ਦੇ ਕਿਮਸ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕਾਂ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ।

ਕਰਨਾਟਕ 'ਚ ਸੜਕ ਹਾਦਸਾ, ਯਾਤਰੀ ਬੱਸ ਤੇ ਟਰੱਕ ਦੀ ਟੱਕਰ 'ਚ 8 ਲੋਕਾਂ ਦੀ ਮੌਤਪੁਲਿਸ ਨੇ ਦੱਸਿਆ ਕਿ ਮਰਨ ਵਾਲੇ ਜ਼ਿਆਦਾਤਰ ਲੋਕ ਮਹਾਰਾਸ਼ਟਰ ਦੇ ਕੋਲਹਾਪੁਰ ਤੋਂ ਬੈਂਗਲੁਰੂ ਜਾ ਰਹੇ ਸਨ। ਹੁਬਲੀ-ਧਾਰਵਾੜ ਦੇ ਕਮਿਸ਼ਨਰ ਲਾਭ ਰਾਮ ਨੇ ਘਟਨਾ ਸਥਾਨ ਦਾ ਦੌਰਾ ਕੀਤਾ। ਹੁਬਲੀ ਉੱਤਰੀ ਟ੍ਰੈਫਿਕ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਜਲੰਧਰ ਦੇ ਸਿਵਲ ਸਰਜਨ ਦਫਤਰ ਨੂੰ ਮੁਲਾਜ਼ਮਾਂ ਨੇ ਲਗਾਇਆ ਤਾਲਾ

  • Share