Sat, Apr 20, 2024
Whatsapp

ਕੈਨੇਡਾ ਸਰਕਾਰ ਵੱਲੋਂ ਕੌਮਾਂਤਰੀ ਵਿਦਿਆਰਥੀਆਂ ਲਈ ਵੱਡਾ ਐਲਾਨ, 40 ਘੰਟੇ ਕੰਮ ਕਰਨ ਦੀ ਮਿਲੀ ਇਜ਼ਾਜਤ

Written by  Ravinder Singh -- October 08th 2022 12:36 PM
ਕੈਨੇਡਾ ਸਰਕਾਰ ਵੱਲੋਂ ਕੌਮਾਂਤਰੀ ਵਿਦਿਆਰਥੀਆਂ ਲਈ ਵੱਡਾ ਐਲਾਨ, 40 ਘੰਟੇ ਕੰਮ ਕਰਨ ਦੀ ਮਿਲੀ ਇਜ਼ਾਜਤ

ਕੈਨੇਡਾ ਸਰਕਾਰ ਵੱਲੋਂ ਕੌਮਾਂਤਰੀ ਵਿਦਿਆਰਥੀਆਂ ਲਈ ਵੱਡਾ ਐਲਾਨ, 40 ਘੰਟੇ ਕੰਮ ਕਰਨ ਦੀ ਮਿਲੀ ਇਜ਼ਾਜਤ

ਓਟਾਵਾ : ਕੈਨੇਡਾ ਵਿੱਚ ਰਹਿੰਦੇ ਕੌਮਾਂਤਰੀ ਵਿਦਿਆਰਥੀਆਂ (international students) ਲਈ ਵੱਡੀ ਖ਼ੁਸ਼ਖ਼ਬਰੀ ਹੈ। ਕੈਨੇਡਾ ਸਰਕਾਰ (Government of Canada) ਨੇ ਵੱਡਾ ਫ਼ੈਸਲਾ ਲੈਂਦਿਆਂ ਕੌਮਾਂਤਰੀ ਵਿਦਿਆਰਥੀਆਂ ਦੀ ਕੰਮ ਕਰਨ ਦੀ ਸਮਾਂ ਹੱਦ ਵਧਾ ਦਿੱਤੀ ਹੈ। ਹੁਣ ਕੈਨੇਡਾ ਵਿੱਚ ਵਿਦਿਆਰਥੀ ਕਾਨੂੰਨੀ ਤੌਰ ਉਤੇ 15 ਨਵੰਬਰ, 2022 ਤੋਂ 31 ਦਸੰਬਰ, 2023 ਤੱਕ ਹਫ਼ਤੇ ਵਿੱਚ 40 ਘੰਟੇ ਕੰਮ ਕਰ ਸਕਦੇ ਹਨ। ਕੈਨੇਡਾ ਸਰਕਾਰ ਵੱਲੋਂ ਕੌਮਾਂਤਰੀ ਵਿਦਿਆਰਥੀਆਂ ਲਈ ਵੱਡਾ ਐਲਾਨ, 40 ਘੰਟੇ ਕੰਮ ਕਰਨ ਦੀ ਮਿਲੀ ਇਜ਼ਾਜਤ ਜਾਣਕਾਰੀ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਓਟਵਾ 'ਚ ਐਲਾਨ ਕੀਤਾ ਕਿ 15 ਨਵੰਬਰ ਤੋਂ ਸ਼ੁਰੂ ਹੋ ਕੇ ਕੈਨੇਡਾ 'ਚ ਅੰਤਰਾਸ਼ਟਰੀ ਵਿਦਿਆਰਥੀ 2023 ਦੇ ਅੰਤ ਤਕ 20 ਘੰਟੇ ਤੋਂ ਵੱਧ ਕੰਮ ਕਰ ਸਕਦੇ ਹਨ। ਇਸ ਤੋਂ ਇਲਾਵਾ ਅੰਤਰਰਾਸ਼ਟਰੀ ਵਿਦਿਆਰਥੀ ਮਿਆਦ ਪੁੱਗਣ ਵਾਲੇ ਅਧਿਐਨ ਪਰਮਿਟਾਂ ਨੂੰ ਆਨਲਾਈਨ ਰੀਨਿਊ ਕਰ ਸਕਦੇ ਹਨ। ਕਾਬਿਲੇਗੌਰ ਹੈ ਕਿ ਕਿ ਪਹਿਲਾਂ ਵਿਦਿਆਰਥੀ ਹਫ਼ਤੇ ਵਿਚ ਸਿਰਫ਼ 20 ਘੰਟੇ ਹੀ ਕੰਮ ਕਰ ਸਕਦੇ ਸਨ ਪਰ ਹੁਣ ਕੈਨੇਡਾ ਸਰਕਾਰ ਨੇ ਵੱਡੀ ਰਾਹਤ ਦਿੰਦਿਆਂ ਵਿਦਿਆਰਥੀਆਂ ਨੂੰ 20 ਘੰਟੇ ਦੀ ਬਜਾਏ 40 ਘੰਟੇ ਕੰਮ ਕਰਨ ਦੀ ਕਾਨੂੰਨੀ ਇਜਾਜ਼ਤ ਦੇ ਦਿੱਤੀ ਹੈ। -PTC News ਇਹ ਵੀ ਪੜ੍ਹੋ : ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੇ ਰਾਜਨਾਥ ਸਿੰਘ ਚੰਡੀਗੜ੍ਹ ਵਿਚ ਕਰਵਾਏ ਜਾ ਰਹੇ ਏਅਰ ਸ਼ੋਅ 'ਚ ਕਰਨਗੇ ਸ਼ਿਰਕਤ


Top News view more...

Latest News view more...