Fri, Apr 19, 2024
Whatsapp

ਧੂਰੀ ਦੇ ਇਸ ਪਿੰਡ ਦੇ ਸਕੂਲ 'ਚ ਲੱਗਿਆ ਖਾਸ ਤਰ੍ਹਾਂ ਦਾ ਮੇਲਾ

Written by  Jasmeet Singh -- March 04th 2022 05:51 PM -- Updated: March 04th 2022 05:54 PM
ਧੂਰੀ ਦੇ ਇਸ ਪਿੰਡ ਦੇ ਸਕੂਲ 'ਚ ਲੱਗਿਆ ਖਾਸ ਤਰ੍ਹਾਂ ਦਾ ਮੇਲਾ

ਧੂਰੀ ਦੇ ਇਸ ਪਿੰਡ ਦੇ ਸਕੂਲ 'ਚ ਲੱਗਿਆ ਖਾਸ ਤਰ੍ਹਾਂ ਦਾ ਮੇਲਾ

ਸੰਗਰੂਰ: ਧੂਰੀ ਦੇ ਭੁੱਲਰਹੇੜੀ ਦੇ ਸਰਕਾਰੀ ਸਕੂਲ 'ਚ ਸਕੂਲ ਸਟਾਫ਼ ਦੇ ਸਹਿਯੋਗ ਨਾਲ ਸਮਾਜਿਕ ਸਿੱਖਿਆ ਮੇਲਾ ਲਗਾਇਆ ਗਿਆ, ਜਿਸ 'ਚ 25 ਦੇ ਕਰੀਬ ਸਟਾਲ ਲਗਾਏ ਗਏ, ਜਿਸ 'ਚ ਖਾਸ ਤੌਰ 'ਤੇ ਰੂਸ ਅਤੇ ਯੂਕਰੇਨ ਦੀ ਜੰਗ ਦਾ ਕਾਰਨ ਕੀ ਹੈ, ਭਾਰਤ ਦਾ ਸਮਾਂ ਕਿਸ ਤਰ੍ਹਾਂ ਤੈਅ ਹੁੰਦਾ ਹੈ ਇਹੋ ਜਿਹੀ ਵਿਸ਼ੇ ਸ਼ਾਮਿਲ ਸਨ | ਇਹ ਵੀ ਪੜ੍ਹੋ: ਸਿਆਸੀ ਸ਼ਹਿ 'ਤੇ ਸਰਕਾਰੀ ਫੰਡਾਂ ਦੀ ਹੋਈ ਦੁਰਵਰਤੋਂ: ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਚੱਲ ਰਹੀ ਹੈ ਪਰ ਇਸ ਦਾ ਕਾਰਨ ਕੀ ਹੈ, ਜਿਸ ਦਾ ਪਿੰਡ 'ਚ ਰਹਿਣ ਵਾਲੇ ਆਮ ਲੋਕਾਂ ਨੂੰ ਪਤਾ ਨਹੀਂ ਹੈ, ਇਸ ਲਈ ਹੁਣ ਸਕੂਲਾਂ 'ਚ ਪੜ੍ਹਦੇ ਬੱਚੇ ਆਪਣੇ ਪਿੰਡ ਦੇ ਬਜ਼ੁਰਗਾਂ ਨੂੰ ਇਸ ਮੁੱਦੇ 'ਤੇ ਜਾਗਰੂਕ ਕਰ ਰਹੇ ਹਨ। ਸੰਗਰੂਰ ਦੇ ਪਿੰਡ ਭੁੱਲਰਹੇੜੀ ਸਰਕਾਰੀ ਸਕੂਲ ਵਿੱਚ ਆਯੋਜਿਤ ਇਸ ਸਿੱਖਿਆ ਮੇਲੇ ਵਿੱਚ ਬੱਚਿਆਂ ਨੇ ਆਪਣੇ ਪਿੰਡ ਦੇ ਲੋਕਾਂ ਨੂੰ ਵੱਖ-ਵੱਖ ਵਿਸ਼ਿਆਂ 'ਤੇ ਜਾਣਕਾਰੀ ਦਿੱਤੀ। ਸਕੂਲ ਦੀ ਵਿਦਿਆਰਥਣ ਪਰਨਜੀਤ ਕੌਰ ਜਿਸਦਾ ਪਹਿਲਾ ਸਟਾਲ ਸੀ, ਉਸਨੇ ਇੱਕ ਬੋਰਡ 'ਤੇ ਇਕ ਚਾਰਟ ਬਣਾਇਆ ਸੀ, ਜਿਸ ਵਿੱਚ ਰੂਸ ਅਤੇ ਯੂਕਰੇਨ ਦਾ ਨਕਸ਼ਾ ਦਿਖਾਇਆ ਗਿਆ, ਜਿਸ 'ਚ ਇਹ ਜਾਣਿਆ ਜਾ ਸਕਦਾ ਸੀ ਕਿ ਰੂਸ ਕਿੰਨਾ ਵੱਡਾ ਹੈ ਅਤੇ ਯੂਕਰੇਨ ਉਸਦੇ ਮੁਕਾਬਲੇ ਕਿੰਨਾ ਛੋਟਾ ਹੈ। ਇਹ ਵੀ ਦਰਸ਼ਾਇਆ ਕਿ ਯੂਕਰੇਨ ਅਤੇ ਰੂਸ ਵਿੱਚ ਜੰਗ ਕਿਉਂ ਚੱਲ ਰਹੀ ਹੈ ਅਤੇ ਕੀ ਕਾਰਨ ਹੈ ਕਿ ਰੂਸ ਖੁੱਲ੍ਹੇਆਮ ਯੂਕਰੇਨ 'ਤੇ ਹਮਲਾ ਕਰ ਰਿਹਾ, ਪਰਮਜੀਤ ਨੇ ਦੱਸਿਆ ਕਿ 1991 ਵਿੱਚ ਯੂਕਰੇਨ ਸੋਵੀਅਤ ਯੂਨੀਅਨ ਤੋਂ ਵੱਖ ਹੋ ਗਿਆ ਸੀ, ਯੂਕਰੇਨ ਸਮੇਤ 15 ਹੋਰ ਦੇਸ਼ ਵੀ ਰੂਸ ਤੋਂ ਟੁੱਟ ਗਏ ਸਨ। ਇਹ ਵੀ ਪੜ੍ਹੋ: ਲਖੀਮਪੁਰ ਖੀਰੀ ਹਿੰਸਾ: ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਖ਼ਿਲਾਫ਼ ਸੁਣਵਾਈ 11 ਨੂੰ ਸਕੂਲ ਦੇ ਵਾਈਸ ਪ੍ਰਿੰਸੀਪਲ ਜਰਨੈਲ ਸਿੰਘ ਨੇ ਇਹ ਵੀ ਦੱਸਿਆ ਕਿ ਸਕੂਲ ਵਿੱਚ ਆਯੋਜਿਤ ਮੇਲੇ 'ਚ ਬੱਚਿਆਂ ਵੱਲੋਂ 25 ਤੋਂ ਵੱਧ ਸਟਾਲ ਲਗਾਏ ਗਏ ਹਨ ਅਤੇ ਇਸ ਨੂੰ ਦੇਖਣ ਲਈ ਕਈ ਪਿੰਡਾਂ ਦੇ ਲੋਕ ਆ ਰਹੇ ਹਨ। -PTC News


Top News view more...

Latest News view more...