ਮੁੱਖ ਖਬਰਾਂ

ਪੰਜਾਬ 'ਚ ਆਮ ਆਦਮੀ ਪਾਰਟੀ ਨੂੰ ਲੱਗ ਸਕਦਾ ਹੈ ਵੱਡਾ ਝਟਕਾ?

By Joshi -- December 04, 2017 10:10 am

ਵਿਧਾਨ ਸਭਾ 2017 ਦੀਆਂ ਚੋਣਾਂ 'ਚ ਆਮ ਆਦਮੀ ਪਾਰਟੀ ਜਿੱਥੇ ਜਿੱਤ ਦੀਆਂ ਪੂਰੀਆਂ ਉਮੀਦਾਂ ਲਗਾਈ ਬੈਠੀ ਸੀ, ਪਰ ਨਤੀਜਿਆਂ ਨੇ ਇਸ ਪਾਰਟੀ ਦੇ ਹੌਂਸਲਿਆਂ ਨੂੰ ਪਸਤ ਕਰ ਕੇ ਰੱਖ ਦਿੱਤਾ ਸੀ। ਇਸ ਤੋਂ ਬਾਅਦ ਜ਼ਿਮਨੀ ਚੋਣਾਂ 'ਚ ਵੀ ਪੰਜਾਬੀਆਂ ਨੇ ਆਪ ਦਾ ਸਾਥ ਨਹੀਂ ਦਿੱਤਾ। ਹੁਣ, ਵਾਰੀ ਹੈ ਨਗਰ ਨਿਗਮ ਚੋਣਾਂ ਦੀ।
ਪੰਜਾਬ 'ਚ ਆਮ ਆਦਮੀ ਪਾਰਟੀ ਨੂੰ ਲੱਗ ਸਕਦਾ ਹੈ ਵੱਡਾ ਝਟਕਾ?ਵੈਸੇ ਤਾਂ ਇਹ ਪ੍ਰਚਲਨ ਕeਫੀ ਮਸ਼ਹੂਰ ਹੈ ਕਿ ਸਮੇਂ ਦੀ ਸਰਕਾਰ ਹੀ ਨਗਰ ਨਿਗਮ ਦੀਆਂ ਚੋਣਾਂ ਦੀ ਜਿੱਤ ਦਾ ਤਾਜ ਬੰਨਿਆ ਜਾਂਦਾ ਹੈ ਪਰ ਆਮ ਆਦਮੀ ਪਾਰਟੀ ਲਈ ਵੀ ਇਹ ਚੋਣਾਂ ਹੁਣ ਇੱਜ਼ਤ ਦਾ ਸਵਾਲ ਬਣ ਚੁੱਕੀਆਂ ਹਨ।

ਚੋਣਾਂ ਤੋਂ ਠੀਕ ਪਹਿਲਾਂ ਵਿਵਾਦਾਂ 'ਚ ਘਿਰੀ ਇਹ ਪਾਰਟੀ ਚੋਣ ਪ੍ਰਚਾਰ ਦੀ ਜਗ੍ਹਾ ਸਫਾਈਆਂ ਦਿੰਦੀ ਨਜ਼ਰ ਆ ਰਹੀ ਹੈ।

ਇਸ ਤੋਂ ਇਲਾਵਾ ਪਾਰਟੀ 'ਚ ਹੋਈ ਧੜੇਬੰਦੀ ਵੀ ਕਿਸੇ ਤੋਂ ਲੁਕੀ ਨਹੀਂ ਹੈ। ਗੱਲ ਖਹਿਰਾ ਦੇ ਮਸਲੇ 'ਤੇ ਮਾਨ ਦੀ ਚੁੱਪੀ ਦੀ ਹੋਵੇ ਜਾਂ ਡਰੱਗ ਤਸਕਰੀ 'ਤੇ ਪਾਰਟੀ ਦੇ ਸੁਪਰੀਮੋ ਦੀ ਕੋਈ ਸਫਾਈ ਪੇਸ਼ ਨਾ ਕਰਨ ਦੀ, ਆਮ ਆਦਮੀ ਪਾਰਟੀ 'ਚ ਗੁੱਟਬਾਜੀ ਸਾਫ ਨਜ਼ਰ ਆਉਂਦੀ ਹੈ।
ਪਿਛਲੀ ਵਾਰ ਆਪ ਨੂੰ ਮਿਲੀਆਂ ਸੀਟਾਂ ਦਾ ਕਾਰਨ ਪੰਜਾਬ ਦੀ ਮਾਲਵਾ ਬੈਲਟ ਬਣੀ ਸੀ, ਜਿਸ ਕਾਰਨ ਇਸ ਵਾਰ ਆਮ ਆਦਮੀ ਪਾਰਟੀ ਲਈ ਜਿੱਤ ਤੱਕ ਪਹੁੰਚਣਾ ਕਾਫੀ ਮੁਸ਼ਕਿਲ ਲੱਗ ਰਿਹਾ ਹੈ।
ਪੰਜਾਬ 'ਚ ਆਮ ਆਦਮੀ ਪਾਰਟੀ ਨੂੰ ਲੱਗ ਸਕਦਾ ਹੈ ਵੱਡਾ ਝਟਕਾ?"ਆਪ" ਦੀ ਪੰਜਾਬ 'ਚ ਦਿਨੋ ਦਿਨ ਗੱਟਦੀ ਲੋਕਪ੍ਰਿਯਤਾ 2022 ਚ ਹੋਣ ਵਾਲੀਆਂ ਚੋਣਾਂ ਲਈ ਵੀ ਖਤਰਾ ਬਣਦੀ ਜਾ ਰਹੀ ਹੈ। ਜਿਸ ਤੇਜ਼ੀ ਨਾਲ ਇਸ ਪਾਰਟੀ ਦੀ ਹੋਂਦ ਬਿਖਰ ਰਹੀ ਹੈ, ਇਹ ਯਕੀਨ ਕਰਨਾ ਔਖਾਂ ਹੁੰਦਾ ਜਾ ਰਿਹਾ ਹੈ ਕਿ ਇਹ ਪਾਰਟੀ ੨੦੨੨ ਤੱਕ ਲੋਕਾਂ ਦੇ ਮਨਾਂ 'ਚ ਰਹਿ ਪਾਵੇਗੀ।
ਪੰਜਾਬ 'ਚ ਆਮ ਆਦਮੀ ਪਾਰਟੀ ਨੂੰ ਲੱਗ ਸਕਦਾ ਹੈ ਵੱਡਾ ਝਟਕਾ?ਬਾਕੀ, ਪਾਰਟੀ ਦਾ ਬਹੁਤਾ ਭਵਿੱਖ ਇਸ ਮਹੀਨੇ ਆਉਣ ਵਾਲੀਆਂ ਨਗਮ ਚੋਣਾਂ 'ਤੇ ਟਿਕਿਆ ਹੋਇਆ ਹੈ, ਜਿਸਦੇ ਨਤੀਜੇ ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤਾਂ ਨੂੰ ਬਿਆਨ ਕਰਨਗੇ।

—PTC News

  • Share