ਆਮ ਆਦਮੀ ਪਾਰਟੀ 3 ਧੜਿਆਂ ਵਿਚ ਵੰਡੀ ਗਈ, ਕਈ ਜ਼ਿਲ੍ਹਾ ਪ੍ਰਧਾਨਾਂ ਵਲੋਂ ਅਸਤੀਫੇ, ਜਾਣੋ ਕੀ ਰਿਹਾ ਕਾਰਨ!
ਆਮ ਆਦਮੀ ਪਾਰਟੀ 3 ਧੜਿਆਂ ਵਿਚ ਵੰਡੀ ਗਈ, ਕਈ ਜ਼ਿਲ੍ਹਾ ਪ੍ਰਧਾਨਾਂ ਵਲੋਂ ਅਸਤੀਫੇ, ਜਾਣੋ ਕੀ ਰਿਹਾ ਕਾਰਨ! ਆਮ ਆਦਮੀ ਪਾਰਟੀ ਦਾ ਪੰਜਾਬ 'ਚ ਪਤਨ ਸ਼ੁਰੂ ਹੁੰਦਾ ਦਿਖਾਈ ਦੇ ਰਿਹਾ ਹੈ। ਆਪ ਦੇ ਕਈ ਜ਼ਿਲ੍ਹਾ ਪ੍ਰਧਾਨਾਂ ਵਲੋਂ ਅਸਤੀਫੇ ਦਿੱਤੇ ਜਾਣ ਕਾਰਨ ਪਾਰਟੀ ਹੁਣ 3 ਧੜਿਆਂ ਵਿਚ ਵੰਡੀ ਗਈ ਹੈ। ਇਸਦਾ ਮੁੱਖ ਕਾਰਨ ਡਾ: ਬਲਬੀਰ ਸਿੰਘ ਦੇ ਤਾਨਾਸ਼ਾਹੀ ਰਵੱਈਏ ਨੂੰ ਦੱਸਿਆ ਜਾ ਰਿਹਾ ਹੈ। ਪ੍ਰਧਾਨਾਂ ਵੱਲੋਂ ਲਿਖੇ ਅਸਤੀਫਾ ਪੱਤਰਾਂ 'ਚ ਸਾਫ ਲਿਖਿਆ ਗਿਆ ਹੈ ਕਿ ਉਹ ਪਾਰਟੀ ਸਹਾਇਕ ਪ੍ਰਧਾਨ ਡਾ: ਬਲਬੀਰ ਸਿੰਘ ਵੱਲੋਂ ਲਏ ਫੈਸਲਿਆਂ ਤੋਂ ਨਾਖੁਸ਼ ਹਨ ਅਤੇ ਉਹਨਾਂ ਦੇ ਤਾਨਾਸ਼ਾਹੀ ਰਵੱਈਏ ਹੇਠਾਂ ਕੰਮ ਕਰਨ 'ਚ ਅਸਮਰੱਥ ਹਨ। —PTC News