Advertisment

'ਆਪ' ਦਾ ਪੰਜਾਬ ਨਾਲ ਕੋਈ ਸਬੰਧ ਨਹੀਂ ਹੈ - ਪ੍ਰਕਾਸ਼ ਸਿੰਘ ਬਾਦਲ

author-image
ਜਸਮੀਤ ਸਿੰਘ
Updated On
New Update
'ਆਪ' ਦਾ ਪੰਜਾਬ ਨਾਲ ਕੋਈ ਸਬੰਧ ਨਹੀਂ ਹੈ - ਪ੍ਰਕਾਸ਼ ਸਿੰਘ ਬਾਦਲ
Advertisment
ਲੰਬੀ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪ੍ਰਕਾਸ਼ ਸਿੰਘ ਬਾਦਲ ਨੇ ਐਤਵਾਰ ਨੂੰ ਆਮ ਆਦਮੀ ਪਾਰਟੀ (ਆਪ) ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਪਾਰਟੀ ਦਾ ਪੰਜਾਬ ਨਾਲ ਆਪਸੀ ਕੋਈ ਸਬੰਧ ਨਹੀਂ ਹੈ। ਉਨ੍ਹਾਂ ਸਮੁੱਚੇ ਬਾਦਲ ਪਰਿਵਾਰ ਨਾਲ ਵੋਟ ਪਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 'ਆਪ' ਦਾ ਪੰਜਾਬ ਨਾਲ ਕੋਈ ਸਬੰਧ ਨਹੀਂ ਹੈ, ਨਾ ਹੀ ਇਨ੍ਹਾਂ ਨੂੰ ਸੂਬੇ ਨਾਲ ਕੋਈ ਹਮਦਰਦੀ ਹੈ, ਉਨ੍ਹਾਂ ਨੂੰ ਪਤਾ ਹੀ ਨਹੀਂ ਕਿ ਸੂਬੇ ਦੇ ਕਿੰਨੇ ਜ਼ਿਲ੍ਹੇ ਹਨ।"
Advertisment
ਇਹ ਵੀ ਪੜ੍ਹੋ: ਅਕਾਲੀ ਤੇ ਕਾਂਗਰਸੀ ਆਪਸ 'ਚ ਭਿੜੇ, ਹਵਾਈ ਫਾਇਰਿੰਗ ਵੀ ਹੋਈ publive-image ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ‘ਯੂਪੀ-ਬਿਹਾਰ’ ਟਿੱਪਣੀ ਦੀ ਨਿੰਦਾ ਕਰਦਿਆਂ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਜੇਕਰ ਤੁਸੀਂ ਦੂਜੇ ਰਾਜਾਂ ਦੇ ਲੋਕਾਂ ਨਾਲ ਗਲਤ ਵਿਵਹਾਰ ਕਰੋਗੇ ਤਾਂ ਉਹ ਤੁਹਾਡੇ ਨਾਲ ਵੀ ਅਜਿਹਾ ਹੀ ਕਰਨਗੇ। ਉਨ੍ਹਾਂ ਕਿਹਾ "ਜੇਕਰ ਬਿਹਾਰ ਅਤੇ ਯੂਪੀ ਜਾਂ ਹੋਰ ਰਾਜ ਪੰਜਾਬੀਆਂ ਨੂੰ ਬਾਹਰ ਧੱਕਦੇ ਹਨ ਤਾਂ ਕੀ ਤੁਸੀਂ ਉਨ੍ਹਾਂ ਦਾ ਸਮਰਥਨ ਕਰ ਸਕੋਗੇ? ਬਹੁਤ ਸਾਰੇ ਲੋਕ ਬਾਹਰ ਹਨ ਅਤੇ ਉਨ੍ਹਾਂ ਦਾ ਕਾਰੋਬਾਰ ਵੀ ਉਥੇ ਹੈ। ਜੇਕਰ ਉਨ੍ਹਾਂ ਪ੍ਰਤੀ ਤੁਹਾਡਾ ਵਿਵਹਾਰ ਅਣਉਚਿਤ ਹੈ ਤਾਂ ਉਹ ਤੁਹਾਡੇ ਨਾਲ ਅਜਿਹਾ ਹੀ ਕਰਨਗੇ।" publive-image ਸਾਬਕਾ ਮੁੱਖ ਮੰਤਰੀ ਨੇ ਆਪਣੇ ਪੂਰੇ ਪਰਿਵਾਰ ਨੂੰ ਇੱਕ ਥਾਂ 'ਤੇ ਇਕੱਠੇ ਖੜ੍ਹੇ ਕਰਨ 'ਤੇ ਵੀ ਖੁਸ਼ੀ ਜ਼ਾਹਰ ਕੀਤੀ ਅਤੇ ਕਿਹਾ ਕਿ ਅਜਿਹੇ ਲੋਕ ਹਨ ਜੋ ਟਿਕਟਾਂ ਨਾ ਮਿਲਣ 'ਤੇ ਪਾਰਟੀਆਂ ਬਦਲਦੇ ਹਨ ਪਰ ਉਹ ਇਕੱਠੇ ਖੜ੍ਹੇ ਰਹਿੰਦੇ ਹਨ। ਸੀਨੀਅਰ ਆਗੂ ਦਾ ਕਹਿਣਾ ਸੀ ਕਿ "ਇਹ ਖੁਸ਼ੀ ਦੀ ਗੱਲ ਹੈ ਕਿ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਇੱਕ ਥਾਂ 'ਤੇ ਖੜ੍ਹੀਆਂ ਹਨ। ਪੰਜਾਬ ਵਿੱਚ ਅਜਿਹੀਆਂ ਬਹੁਤ ਸਾਰੀਆਂ ਉਦਾਹਰਣਾਂ ਹਨ ਕਿ ਜਦੋਂ ਕਿਸੇ ਨੂੰ ਟਿਕਟ ਨਹੀਂ ਮਿਲਦੀ, ਉਹ ਦੂਜੀ ਪਾਰਟੀ ਵਿੱਚ ਬਦਲ ਜਾਂਦਾ ਹੈ ਜਿਵੇਂ ਕਿ ਅਮਰਿੰਦਰ ਸਿੰਘ ਨੇ ਕਾਂਗਰਸ ਛੱਡ ਦਿੱਤੀ ਹੈ। ਅਸੀਂ ਤਿੰਨ-ਪੰਜ ਪੀੜ੍ਹੀਆਂ ਤੋਂ ਅਕਾਲੀ ਦਲ ਨਾਲ ਹਾਂ ਬਹੁਤ ਸਾਰੀਆਂ ਮੁਸ਼ਕਲਾਂ ਆਈਆਂ ਕਈ ਲੜਾਈਆਂ ਲੜਨੀਆਂ ਪਈਆਂ ਪਰ ਇਸ ਦਾ ਸਾਡੇ 'ਤੇ ਕੋਈ ਅਸਰ ਨਹੀਂ ਹੋਇਆ।"
Advertisment
ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਇਨ੍ਹਾਂ ਥਾਵਾਂ 'ਤੇ ਹੋਇਆ ਤਣਾਅਪੂਰਨ ਮਾਹੌਲ, ਹੋਏ ਹਵਾਈ ਫਾਇਰ publive-image ਇਸੇ ਦੌਰਾਨ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਜਲਾਲਾਬਾਦ ਤੋਂ ਚੋਣ ਲੜ ਰਹੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ-ਬਸਪਾ ਗਠਜੋੜ ਸੂਬੇ ਵਿੱਚ ਕਲੀਨ ਸਵੀਪ ਕਰੇਗਾ ਅਤੇ ਦਾਅਵਾ ਕੀਤਾ ਕਿ ਚੋਣਾਂ ਵਿੱਚ ਗਠਜੋੜ 80 ਤੋਂ ਵੱਧ ਸੀਟਾਂ ਜਿੱਤੇਗਾ। ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਲਈ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਵੋਟਾਂ ਪੈ ਰਹੀਆਂ ਹਨ। ਸੂਬੇ ਵਿੱਚ 2.14 ਕਰੋੜ ਤੋਂ ਵੱਧ ਵੋਟਰ 117 ਵਿਧਾਨ ਸਭਾ ਹਲਕਿਆਂ ਤੋਂ 1304 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। publive-image -PTC News-
punjab-news sad assembly-elections-2022 punjab-politics parkash-singh-badal punjab-update punjab-polls punjab-elections-2022 lambi punjab-assembly-elections elections-with-ptc
Advertisment

Stay updated with the latest news headlines.

Follow us:
Advertisment