Thu, Sep 24, 2026
Whatsapp

ਪਾਣੀ ਦੇ ਰੇਟ ਨੂੰ ਲੈ ਕੇ ਚੰਡੀਗੜ੍ਹ 'ਚ 'ਆਪ' ਦਾ ਵੱਡਾ ਪ੍ਰਦਰਸ਼ਨ, ਪ੍ਰਦਰਸ਼ਨਕਾਰੀਆਂ 'ਤੇ ਮਾਰੀਆ ਪਾਣੀ ਦੀਆਂ ਬੁਛਾਰਾਂ

Reported by:  PTC News Desk  Edited by:  Pardeep Singh -- April 05th 2022 02:24 PM
ਪਾਣੀ ਦੇ ਰੇਟ ਨੂੰ ਲੈ ਕੇ ਚੰਡੀਗੜ੍ਹ 'ਚ 'ਆਪ' ਦਾ ਵੱਡਾ ਪ੍ਰਦਰਸ਼ਨ, ਪ੍ਰਦਰਸ਼ਨਕਾਰੀਆਂ 'ਤੇ ਮਾਰੀਆ ਪਾਣੀ ਦੀਆਂ ਬੁਛਾਰਾਂ

ਪਾਣੀ ਦੇ ਰੇਟ ਨੂੰ ਲੈ ਕੇ ਚੰਡੀਗੜ੍ਹ 'ਚ 'ਆਪ' ਦਾ ਵੱਡਾ ਪ੍ਰਦਰਸ਼ਨ, ਪ੍ਰਦਰਸ਼ਨਕਾਰੀਆਂ 'ਤੇ ਮਾਰੀਆ ਪਾਣੀ ਦੀਆਂ ਬੁਛਾਰਾਂ

ਚੰਡੀਗੜ੍ਹ: ਆਮ ਆਦਮੀ ਪਾਰਟੀ ਵੱਲੋਂ ਚੰਡੀਗੜ੍ਹ ਵਿੱਚ ਪਾਣੀ ਦੇ ਵਧੇ ਰੇਟਾਂ ਨੂੰ ਲੈੇ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਭਾਜਪਾ ਦੀ ਨੀਤੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਵੱਲੋਂ ਚੰਡੀਗੜ੍ਹ ਪ੍ਰਦਰਸ਼ਨ ਖਿਲਾਫ ਨਾਅਰੇਬਾਜੀ ਕੀਤੀ ਜਾ ਰਹੀ ਹੈ।  ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਥੇ ਹੀ ਪੁਲਿਸ ਵੱਲੋਂ ਸੁਰੱਖਿਆ ਨੂੰ ਲੈ ਕੇ ਸੈਕਟਰ 17 ਵਿੱਚ ਬੈਰੀਕੇਟ ਲਗਾ ਕੇ ਪਰੇਡ ਗਰਾਉਡ ਦੇ ਸਾਹਮਣੇ ਰੋਕਿਆ ਗਿਆ ਹੈ। ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਪਾਣੀ ਦੀਆਂ ਬੁਛਾਰਾਂ ਮਾਰੀਆਂ ਗਈਆ ਹਨ। ਇਸ ਮੌਕੇ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਚੰਡੀਗੜ੍ਹ ਵਿੱਚ ਭਾਜਪਾ ਦੀ ਸਰਕਾਰ ਲੋਕਾਂ ਨੂੰ ਪਾਗਲ ਬਣਾ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਪ੍ਰਸ਼ਾਸਨ ਆਮ ਲੋਕਾਂ ਵੱਲ ਵੇਖੇ ਕਿਉਂਕਿ ਮਹਿੰਗਾਈ ਦਿਨੋ ਦਿਨ ਵੱਧ ਰਹੀ ਹੈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਪਾਣੀ ਦੇ ਰੇਟ ਵਧਾਏ ਗਏ ਹਨ। ਪਹਿਲਾਂ ਹੀ ਮਹਿੰਗਾਈ ਦੀ ਮਾਰ ਪੈ ਰਹੀ ਹੈ ਉੱਥੇ ਹੀ ਪਾਣੀ ਦੇ ਰੇਟ ਵੱਧਣ ਨਾਲ ਜੇਬਾਂ ਉੱਤੇ ਹੋਰ ਭਾਰ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਨੂੰ ਲੋਕਾਂ ਬਾਰੇ ਸੋਚਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਵਧੇ ਰੇਟ ਵਾਪਸ ਲੈਣੇ ਚਾਹੀਦੇ ਹਨ। ਇਹ ਵੀ ਪੜ੍ਹੋ:ਹਰਿਆਣਾ ਵਿਧਾਨ ਸਭਾ 'ਚ SYL ’ਤੇ ਮਤਾ ਪੇਸ਼, ਖਰੜ ਅਤੇ ਮੁਹਾਲੀ ਨੂੰ ਵੀ ਹਰਿਆਣਾ ਨੂੰ ਦੇਣ ਦੀ ਕੀਤੀ ਮੰਗ -PTC News
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK