ਮਨੋਰੰਜਨ ਜਗਤ

ਤੰਦਰੁਸਤ ਹੋਣ ਤੋਂ ਬਾਅਦ ਸੰਜੈ ਦੱਤ ਨੇ ਪ੍ਰਸ਼ੰਸਕਾਂ ਦਾ ਕੁਝ ਇਸ ਤਰ੍ਹਾਂ ਕੀਤਾ ਸ਼ੁਕਰਾਨਾ

By Jagroop Kaur -- October 21, 2020 10:51 pm

ਬੀਤੇ ਕੁਝ ਸਮੇਂ ਤੋਂ ਖਬਰਾਂ ਆ ਰਹੀਆਂ ਸਨ ਬਾਲੀਵੁੱਡ ਅਦਾਕਾਰ ਸੰਜੇ ਦੱਤ ਕੈਂਸਰ ਤੋਂ ਪੀੜਤ ਸਨ। ਜਿਸ ਨਾਲ ਉਹ ਲੜਾਈ ਲੜੇ ਆ ਰਹੇ ਸਨ। ਹੁਣ ਇਸ ਲੜਾਈ ਨੂੰ ਜਿੱਤ ਲਿਆ ਹੈ। ਜੀ ਹਾਂ ਅਦਾਕਾਰ ਸੰਜੇ ਦੱਤ ਅਮਰੀਕਾ ਤੋਂ ਇਲਾਜ ਕਰਵਾਉਣ ਤੋਂ ਬਾਅਦ ਹੁਣ ਠੀਕ ਹੋ ਗਏ ਹਨ ਅਤੇ ਆਪਣੇ ਠੀਕ ਹੋਣ ਦੀ ਇਹ ਖ਼ਬਰ ਪ੍ਰਸ਼ੰਸਕਾਂ 'ਚ ਖ਼ੁਸ਼ੀ ਦੀ ਲਹਿਰ ਦੌੜ ਪਈ ਹੈ। ਸੰਜੇ ਦੱਤ ਨੇ ਖ਼ੁਦ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਸੰਜੇ ਦੱਤ ਨੇ ਟਵੀਟ 'ਚ ਆਪਣੇ ਪਰਿਵਾਰ, ਦੋਸਤਾਂ ਤੇ ਸਾਰੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ, ਮੁਸ਼ਕਿਲ ਸਮੇਂ 'ਚ ਉਨ੍ਹਾਂ ਦਾ ਪੂਰਾ ਸਾਥ ਦਿੱਤਾ। ਟਵੀਟ ਦੇਖੋ

https://twitter.com/duttsanjay/status/1318844135348948993/photo/1

ਇਹ ਸੰਭ ਨਹੀਂ ਹੋ ਪਾਉਂਦਾ ਜੇਕਰ ਤੁਸੀਂ ਸਾਰੇ ਮੇਰਾ ਸਾਥ ਨਾ ਦਿੰਦੇ। ਮੈਂ ਆਪਣੇ ਪਰਿਵਾਰ, ਦੋਸਤਾਂ ਤੇ ਮੇਰੇ ਸਾਰੇ ਪ੍ਰਸ਼ੰਸਕਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ, ਜੋ ਇਸ ਮੁਸ਼ਕਿਲ ਸਮੇਂ 'ਚ ਮੇਰੇ ਨਾਲ ਖੜ੍ਹੇ ਸਨ, ਮੇਰੀ ਤਾਕਤ ਬਣ ਕੇ। ਤੁਹਾਡੇ ਸਾਰਿਆਂ ਵਲੋਂ ਦਿੱਤੇ ਪਿਆਰ, ਦਿਆਲਤਾ ਤੇ ਬੇਅੰਤ ਅਰਦਾਸਾਂ ਲਈ ਧੰਨਵਾਦ। ਮੈਂ ਵਿਸ਼ੇਸ਼ ਤੌਰ 'ਤੇ ਡਾਕਟਰ ਸੇਵੰਤੀ ਤੇ ਉਨ੍ਹਾਂ ਦੀ ਟੀਮ, ਕੋਕੀਲਾਬੇਨ ਹਸਪਤਾਲ ਦੀਆਂ ਨਰਸਾਂ ਤੇ ਬਾਕੀ ਮੈਡੀਕਲ ਸਟਾਫ਼ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਮੇਰੀ ਦੇਖਭਾਲ ਕੀਤੀ।

sanjay dutt sanjay dutt

ਬੀਤੇ ਕੁਝ ਸਮੇਂ ਪਹਿਲਾਂ ਸੰਜੇ ਦੱਤ ਨੂੰ ਸਾਹ ਲੈਣ 'ਚ ਤਕਲੀਫ਼ ਹੋਣ ਤੋਂ ਬਾਅਦ ਲੀਲਾਵਤੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ, ਜਿਥੇ ਉਨ੍ਹਾਂ ਦੇ ਟੈਸਟ ਕੀਤੇ ਗਏ ਸਨ। ਇਸ ਤੋਂ 3 ਦਿਨ ਬਾਅਦ ਇਹ ਗੱਲ ਸਾਹਮਣੇ ਆਈ ਸੀ ਕਿ ਸੰਜੇ ਦੱਤ ਨੂੰ ਫੇਫੜਿਆਂ ਦਾ ਕੈਂਸਰ ਹੈ। ਰਿਪੋਰਟ ਮੁਤਾਬਕ ਸੰਜੇ ਦੱਤ ਨੂੰ ਚੌਥੀ ਸਟੇਜ ਦਾ ਕੈਂਸਰ ਸੀ।ਜਿਸ ਤੇ ਉਨ੍ਹਾਂ ਨੇ ਹੁਣ ਜਿੱਤ ਹਾਸਿਲ ਕਰ ਲਈ ਹੈ। ਇਸ ਦੌਰਾਨ ਉਹਨਾਂ ਅਮਰੀਕਾ ਤੋਂ ਇਲਾਜ ਕਰਵਾਇਆ ਅਤੇ ਹੁਣ ਉਹ ਤੰਦਰੁਸਤ ਹੋ ਚੁਕੇ ਹਨ , ਅਤੇ ਦੀਵਾਲੀ ਦਾ ਤਿਓਹਾਰ ਆਪਣੇ ਪਰਿਵਾਰ 'ਚ ਹੀ ਮਨਾਉਣਗੇ।

  • Share