Tue, Dec 23, 2025
Whatsapp

ਲੋਕ ਸਭਾ ਚੋਣਾਂ 2019 : 9 ਸੂਬਿਆਂ ਦੀਆਂ 72 ਸੀਟਾਂ 'ਤੇ ਪੈ ਰਹੀਆਂ ਨੇ ਵੋਟਾਂ , ਬਾਲੀਵੁੱਡ ਅਦਾਕਾਰ ਪ੍ਰਿਅੰਕਾ ਚੋਪੜਾ ਨੇ ਮੁੰਬਈ ਵਿਚ ਪਾਈ ਵੋਟ

Reported by:  PTC News Desk  Edited by:  Shanker Badra -- April 29th 2019 12:28 PM -- Updated: May 01st 2019 05:50 PM
ਲੋਕ ਸਭਾ ਚੋਣਾਂ 2019 : 9 ਸੂਬਿਆਂ ਦੀਆਂ 72 ਸੀਟਾਂ 'ਤੇ ਪੈ ਰਹੀਆਂ ਨੇ ਵੋਟਾਂ , ਬਾਲੀਵੁੱਡ ਅਦਾਕਾਰ ਪ੍ਰਿਅੰਕਾ ਚੋਪੜਾ ਨੇ ਮੁੰਬਈ ਵਿਚ ਪਾਈ ਵੋਟ

ਲੋਕ ਸਭਾ ਚੋਣਾਂ 2019 : 9 ਸੂਬਿਆਂ ਦੀਆਂ 72 ਸੀਟਾਂ 'ਤੇ ਪੈ ਰਹੀਆਂ ਨੇ ਵੋਟਾਂ , ਬਾਲੀਵੁੱਡ ਅਦਾਕਾਰ ਪ੍ਰਿਅੰਕਾ ਚੋਪੜਾ ਨੇ ਮੁੰਬਈ ਵਿਚ ਪਾਈ ਵੋਟ

ਲੋਕ ਸਭਾ ਚੋਣਾਂ 2019 : 9 ਸੂਬਿਆਂ ਦੀਆਂ 72 ਸੀਟਾਂ 'ਤੇ ਪੈ ਰਹੀਆਂ ਨੇ ਵੋਟਾਂ , ਬਾਲੀਵੁੱਡ ਅਦਾਕਾਰ ਪ੍ਰਿਅੰਕਾ ਚੋਪੜਾ ਨੇ ਮੁੰਬਈ ਵਿਚ ਪਾਈ ਵੋਟ:ਨਵੀਂ ਦਿੱਲੀ : ਲੋਕ ਸਭਾ ਚੋਣਾਂ ਦੇ ਚੌਥੇ ਪੜਾਅ 'ਚ ਅੱਜ 9 ਰਾਜਾਂ ਦੀਆਂ 72 ਸੀਟਾਂ 'ਤੇ ਵੋਟਿੰਗ ਗੋ ਰਹੀ ਹੈ।ਬੀਜੇਪੀ ਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਲਈ ਇਹ ਗੇੜ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਇਨ੍ਹਾਂ 72 ਸੀਟਾਂ ਵਿੱਚੋਂ 56 ਸੀਟਾਂ 'ਤੇ ਪਾਰਟੀ ਨੇ ਜਿੱਤ ਹਾਸਲ ਕੀਤੀ ਸੀ ਅਤੇ ਬਾਕੀ 16 ਸੀਟਾਂ ਵਿੱਚੋਂ 2 ਸੀਟਾਂ ਕਾਂਗਰਸ ਤੇ ਬਾਕੀ ਬਚੀਆਂ ਤ੍ਰਿਣਮੂਲ ਕਾਂਗਰਸ ਤੇ ਬੀਜਦ ਵਰਗੀਆਂ ਪਾਰਟੀਆਂ ਦੇ ਹਿੱਸੇ ਆਈਆਂ ਸੀ। [caption id="attachment_288809" align="aligncenter" width="300"]Actress Priyanka Chopra votes at polling booth in Mumbai ਲੋਕ ਸਭਾ ਚੋਣਾਂ 2019 : 9 ਸੂਬਿਆਂ ਦੀਆਂ 72 ਸੀਟਾਂ 'ਤੇ ਪੈ ਰਹੀਆਂ ਨੇ ਵੋਟਾਂ , ਬਾਲੀਵੁੱਡ ਅਦਾਕਾਰ ਪ੍ਰਿਅੰਕਾ ਚੋਪੜਾ ਨੇ ਮੁੰਬਈ ਵਿਚ ਪਾਈ ਵੋਟ[/caption] ਇਸ ਦੌਰਾਨ ਲੋਕ ਸਭਾ ਚੋਣਾਂ ਦੇ ਚੌਥੇ ਪੜਾਅ ਦੇ ਤਹਿਤ ਅੱਜ ਮਹਾਰਾਸ਼ਟਰ ਦੀਆਂ 17 ਸੀਟਾਂ 'ਤੇ ਹੋ ਰਹੀ ਵੋਟਿੰਗ ਵਿਚਾਲੇ ਬਾਲੀਵੁੱਡ ਅਤੇ ਹਾਲੀਵੁੱਡ ਅਦਾਕਾਰ ਪ੍ਰਿਅੰਕਾ ਚੋਪੜਾ ਜੋਨਾਸ ਨੇ ਵੀ ਮੁੰਬਈ 'ਚ ਇੱਕ ਪੋਲਿੰਗ ਬੂਥ 'ਤੇ ਜਾ ਕੇ ਆਪਣੀ ਵੋਟ ਪਾਈ ਹੈ।ਜਿਸ ਦੀ ਤਸਵੀਰ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ।ਹੁਣ ਤੱਕ ਬਾਲੀਵੁੱਡ ਦੇ ਕਈ ਸਿਤਾਰੇ ਮੁੰਬਈ ਦੇ ਵੱਖ-ਵੱਖ ਪੋਲਿੰਗ ਬੂਥਾਂ 'ਤੇ ਜਾ ਕੇ ਆਪਣੀ ਵੋਟ ਪਾ ਚੁੱਕੇ ਹਨ।ਇਸ ਤੋਂ ਇਲਾਵਾ ਅੱਜ ਸਵੇਰੇ ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਅਤੇ ਉਨ੍ਹਾਂ ਦੀ ਪਤਨੀ ਕਿਰਨ ਰਾਓ ,ਬਾਲੀਵੁੱਡ ਅਦਾਕਾਰ ਮਾਧੁਰੀ ਦੀਕਸ਼ਿਤ ਅਤੇ ਕਾਂਗਰਸ ਉਮੀਦਵਾਰ ਤੇ ਅਦਾਕਾਰਾ ਉਰਮੀਲਾ ਮਾਤੋਂਡਕਰ ਨੇ ਮੁੰਬਈ ਵਿਚ ਵੋਟ ਪਾਈ ਹੈ। [caption id="attachment_288811" align="aligncenter" width="300"]Actress Priyanka Chopra votes at polling booth in Mumbai ਲੋਕ ਸਭਾ ਚੋਣਾਂ 2019 : 9 ਸੂਬਿਆਂ ਦੀਆਂ 72 ਸੀਟਾਂ 'ਤੇ ਪੈ ਰਹੀਆਂ ਨੇ ਵੋਟਾਂ , ਬਾਲੀਵੁੱਡ ਅਦਾਕਾਰ ਪ੍ਰਿਅੰਕਾ ਚੋਪੜਾ ਨੇ ਮੁੰਬਈ ਵਿਚ ਪਾਈ ਵੋਟ[/caption] ਅੱਜ ਹੋਣ ਵਾਲੀਆਂ ਸੀਟਾਂ ਵਿਚ ਮਹਾਰਾਸ਼ਟਰ ਦੀਆਂ 17 ਸੀਟਾਂ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਦੀਆਂ 13-13 ਸੀਟਾਂ, ਪੱਛਮੀ ਬੰਗਾਲ ਦੀਆਂ 8, ਮੱਧ ਪ੍ਰਦੇਸ਼ ਦੀਆਂ 6, ਓਡੀਸ਼ਾ ਦੀਆਂ 6, ਬਿਹਾਰ ਦੀਆਂ 5 ਤੇ ਝਾਰਖੰਡ ਦੀਆਂ 3 ਸੀਟਾਂ ਲਈ ਵੋਟਿੰਗ ਹੋ ਰਹੀ ਹੈ।ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਦੀਆਂ ਅਨੰਤਨਾਗ ਸੀਟ ਦੇ ਕੁਝ ਹਿੱਸਿਆਂ 'ਚ ਵੀ ਵੋਟਿੰਗ ਹੋਵੇਗੀ। [caption id="attachment_288810" align="aligncenter" width="300"]Actress Priyanka Chopra votes at polling booth in Mumbai ਲੋਕ ਸਭਾ ਚੋਣਾਂ 2019 : 9 ਸੂਬਿਆਂ ਦੀਆਂ 72 ਸੀਟਾਂ 'ਤੇ ਪੈ ਰਹੀਆਂ ਨੇ ਵੋਟਾਂ , ਬਾਲੀਵੁੱਡ ਅਦਾਕਾਰ ਪ੍ਰਿਅੰਕਾ ਚੋਪੜਾ ਨੇ ਮੁੰਬਈ ਵਿਚ ਪਾਈ ਵੋਟ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਵਿਆਹ ਦੀਆਂ ਖੁਸ਼ੀਆਂ ‘ਚ ਪੈ ਗਏ ਕੀਰਨੇ , ਡੋਲੀ ਵਾਲੀ ਕਾਰ ਦੀ ਕੰਬਾਈਨ ਨਾਲ ਟੱਕਰ , ਲਾੜੀ ਸਮੇਤ 4 ਦੀ ਮੌਤ ਅੱਜ ਚੌਥੇ ਪੜਾਅ ਵਿਚ ਕਈ ਦਿੱਗਜ ਆਗੂਆਂ ਦੀ ਕਿਸਮਤ ਦਾਅ ਉਤੇ ਲੱਗੀ ਹੈ।ਇਨ੍ਹਾਂ ਵਿਚ ਭਾਜਪਾ ਨੇਤਾ ਤੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ, ਸੁਭਾਸ਼ ਭਾਮਰੇ, ਐੱਸਐਸ ਆਹਲੂਵਾਲੀਆ, ਬਾਬੁਲ ਸੁਪਰੀਓ, ਕਾਂਗਰਸ ਨੇਤਾ ਸਲਮਾਨ ਖ਼ੁਰਸ਼ੀਦ ਤੇ ਅਧੀਰ ਰੰਜਨ ਚੌਧਰੀ ਆਦਿ ਸਮੇਤ ਕੁਲ 961 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਹੋਣਾ ਹੈ।ਇਸ ਗੇੜ 'ਚ 12.79 ਕਰੋੜ ਵੋਟਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਾਂਗੇ। -PTCNews


Top News view more...

Latest News view more...

PTC NETWORK
PTC NETWORK