ਅਫ਼ਗਾਨਿਸਤਾਨ ਦੇ ਕਾਬੁਲ 'ਚ ਹੋਇਆ ਕਾਰ ਬੰਬ ਧਮਾਕਾ, ਤਿੰਨ ਲੋਕਾਂ ਦੀ ਹੋਈ ਮੌਤ
ਅਫ਼ਗਾਨਿਸਤਾਨ ਦੇ ਕਾਬੁਲ 'ਚ ਹੋਇਆ ਕਾਰ ਬੰਬ ਧਮਾਕਾ, ਤਿੰਨ ਲੋਕਾਂ ਦੀ ਹੋਈ ਮੌਤ:ਕਾਬੁਲ : ਅਫ਼ਗਾਨਿਸਤਾਨ ਦੇ ਕਾਬੁਲ 'ਚ ਇੱਕ ਕਾਰ ਬੰਬ ਧਮਾਕਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਹਮਲਾਵਰਾਂ ਨੇ ਇਕ ਕਾਰ ਨੂੰ ਬੰਬ ਨਾਲ ਉਡਾ ਦਿੱਤਾ ਹੈ। ਇਸ ਧਮਾਕੇ ਵਿੱਚ ਇਕ ਪੱਤਰਕਾਰ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। [caption id="attachment_447424" align="aligncenter" width="300"] ਅਫ਼ਗਾਨਿਸਤਾਨ ਦੇ ਕਾਬੁਲ 'ਚ ਹੋਇਆ ਕਾਰ ਬੰਬ ਧਮਾਕਾ, ਤਿੰਨ ਲੋਕਾਂ ਦੀ ਹੋਈ ਮੌਤ[/caption] ਪੁਲਿਸ ਅਨੁਸਾਰ ਮ੍ਰਿਤਕ ਪੱਤਰਕਾਰ ਯਾਮਾ ਸਿਯਾਵਾਸ਼ ਹਨ, ਜੋਕਿ ਇਕ ਟੀਵੀ ਵਿਚ ਸਿਆਸੀ ਵਿਸ਼ਲੇਸ਼ਕ ਰਹੇ ਹਨ। ਇਸ ਦੇ ਇਲਾਵਾ ਬਾਕੀ 2 ਹੋਰ ਮ੍ਰਿਤਕਾਂ ਦੀ ਅਜੇ ਸ਼ਨਾਖਤ ਨਹੀਂ ਹੋਈ ਹੈ। [caption id="attachment_447423" align="aligncenter" width="300"] ਅਫ਼ਗਾਨਿਸਤਾਨ ਦੇ ਕਾਬੁਲ 'ਚ ਹੋਇਆ ਕਾਰ ਬੰਬ ਧਮਾਕਾ, ਤਿੰਨ ਲੋਕਾਂ ਦੀ ਹੋਈ ਮੌਤ[/caption] ਦੱਸ ਦੇਈਏ ਕਿ ਅਫ਼ਗਾਨਿਸਤਾਨ ਵਿਚ ਪਿਛਲੇ ਕੁਝ ਹਫ਼ਤਿਆਂ ਵਿਚ ਅੱਤਵਾਦੀ ਵਾਰਦਾਤਾਂ ਵਿਚ ਤੇਜ਼ੀ ਆਈ ਹੈ। ਪਿਛਲੇ ਹਫ਼ਤੇ ਕਾਬੁਲ ਯੂਨੀਵਰਸਿਟੀ ਵਿਚ 22 ਵਿਦਿਆਰਥੀਆਂ ਦੀ ਹੱਤਿਆ ਕਰ ਦਿੱਤੀ ਗਈ ਸੀ ਤੇ ਕਈ ਵਿਦਿਆਰਥੀ ਜ਼ਖ਼ਮੀ ਹੋਏ ਸਨ। -PTCNews